ਜੇਐੱਨਐੱਨ, ਨਵੀਂ ਦਿੱਲੀ : Delhi Assembly Election Result 2020 Live : ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੇ ਸੰਸਦੀ ਹਲਕੇ ਉੱਤਰੀ-ਪੂਰਬੀ ਦਿੱਲੀ 'ਚ ਭਾਜਪਾ ਤੇ ਆਪ ਵਿਚਕਾਰ ਕਾਂਟੇ ਦਾ ਮੁਕਾਬਲਾ ਹੈ। ਇੱਥੇ ਦੋਵੇਂ ਪਾਰਟੀਆਂ ਫਿਲਹਾਲ 10 'ਚੋਂ 5-5 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।

ਘੋਂਡਾ, ਰੋਹਤਾਸ ਨਗਰ, ਕਰਾਵਲ ਨਗਰ, ਮੁਸਤਾਫ਼ਾਬਾਦ ਤੇ ਗੋਕਲਪੁਰੀ 'ਚ ਭਾਜਪਾ ਨੂੰ ਬੜ੍ਹਤ ਮਿਲਦੀ ਦਿਸ ਰਹੀ ਹੈ ਜਦਕਿ ਸੀਮਾਪੁਰੀ, ਬਾਬਰਪੁਰ, ਸੀਲਮਪੁਰ, ਬੁਰਾੜੀ ਤੇ ਤਿਮਾਰਪੁਰ 'ਚ ਆਪ ਅੱਗੇ ਚੱਲ ਰਹੀ ਹੈ। ਕਰੀਬ 8 ਮਹੀਨੇ ਪਹਿਲਾਂ ਹੋਈਆਂ ਲੋਕ ਸਬਾ ਚੋਣਾਂ 'ਚ ਭਾਜਪਾ ਨੇ 10 'ਚੋਂ ਸੀਲਮਪੁਰ ਨੂੰ ਛੱਡ ਕੇ ਬਾਕੀ ਨੌਂ ਵਿਧਾਨ ਸਭਾ ਸੀਟਾਂ 'ਤੇ ਕਮਲ ਖਿੜਾਇਆ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਇਨ੍ਹਾਂ 10 'ਚੋਂ ਭਾਜਪਾ ਨੂੰ ਮੁਸਤਫ਼ਾਬਾਦ ਸੀਟ 'ਤੇ ਹੀ ਸਫ਼ਲਤਾ ਮਿਲੀ ਸੀ।

ਸੀਮਾਪੁਰੀ 'ਚ ਵੱਡੀ ਜਿੱਤ ਵੱਲ ਦਿੱਲੀ ਸਰਕਾਰ ਦੇ ਮੰਤਰੀ ਰਜਿੰਦਰ ਪਾਲ ਗੌਤਮ ਨੇ ਕਿਹਾ ਕਿ ਕੰਮ ਕਰਨ ਵਾਲਿਆਂ ਨੂੰ ਲੋਕ ਪਸੰਦ ਕਰ ਰਹੇ ਹਨ। ਹਿੰਦੂ-ਮੁਸਲਿਮ ਕਰਨ ਵਾਲਿਆਂ ਨੂੰ ਨਹੀਂ।

ਉੱਥੇ ਹੀ ਰਾਸ਼ਟਰਮੰਡਲ ਖੇਲ ਪਿੰਡ ਸਥਿਤ ਵੋਟਿੰਗ ਸੈਂਟਰ 'ਤੇ ਛੇ ਵਿਧਾਨ ਸਭਾ ਚੋਣਾਂ ਦੀ ਗਿਣਤੀ ਹੋ ਰਹੀ ਹੈ। ਕਈ ਸੀਟਾਂ 'ਤੇ ਆਪ ਅੱਗੇ ਹੈ, ਉੱਥੇ ਹੀ ਕੁਝ 'ਤੇ ਭਾਜਪਾ ਅੱਗੇ ਚੱਲ ਰਹੀ ਹੈ। 2 ਸੀਟਾਂ 'ਤੇ ਭਾਜਪਾ ਤੇ ਆਪ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। ਇੱਥੋਂ ਦੀਆਂ ਮਹੱਤਵਪੂਰਨ ਸੀਟਾਂ 'ਚੋਂ ਇਕ ਪਟਪੜਗੰਜ 'ਚ ਭਾਜਪਾ ਤੇ ਆਪ ਵਿਚਕਾਰ ਜ਼ਬਰਦਸਤ ਟੱਕਰ ਹੈ। ਜਿੱਥੇ ਪਹਿਲਾ ਰਾਊਂਡ 'ਚ ਮਨੀਸ਼ ਸਿਸੋਦੀਆ 112 ਵੋਟਾਂ ਨਾਲ ਅੱਗੇ ਹੋ ਗਏ ਸਨ। ਉੱਥੇ ਹੀ ਦੂਸਰੇ ਰਾਊਂਡ 'ਚ ਉਹ 38 ਵੋਟਾੰ ਨਾਲ ਪੱਛੜ ਗਏ ਸਨ ਪਰ ਦੂਸਰੇ ਰਾਊਂਡੀ ਦੀ ਸਮਾਪਤੀ 'ਤੇ ਸਿਸੋਦੀਆ 74 ਵੋਟਾਂ ਨਾਲ ਅੱਗੇ ਹੋ ਗਏ ਹਨ। ਕ੍ਰਿਸ਼ਨਾ ਨਗਰ 'ਚ ਭਾਜਪਾ ਉਮੀਦਵਾਰ ਅਨਿਲ ਗੋਇਲ ਤਿੰਨਾਂ ਹੀ ਰਾਊਂਡ 'ਚ ਅੱਗੇ ਚੱਲ ਰਹੇ ਹਨ। ਇੱਥੇ ਕਾਂਗਰਸ ਉਮੀਦਵਾਰ ਡਾ. ਏਕੇ ਵਾਲੀਆ ਤੀਸਰੇ ਨੰਬਰ 'ਤੇ ਚੱਲ ਰਹੇ ਹਨ। ਗਾਂਧੀਨਗਰ 'ਚ ਵੀ ਕਾਂਗਰਸ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਤੀਸਰੇ ਨੰਬਰ 'ਤੇ ਚੱਲ ਰਹੇ ਹਨ। ਇੱਥੇ ਆਪ ਤੇ ਭਾਜਪਾ ਵਿਚਕਾਰ ਜ਼ਬਰਦਸਤ ਟੱਕਰ ਹੈ। ਤ੍ਰਿਲੋਕਪੁਰੀ ਤੇ ਕੋਂਡਲੀ 'ਚ ਆਮ ਆਦਮੀ ਪਾਰਟੀ ਅੱਗੇ ਹੈ। ਕੋਂਡਲੀ 'ਚ ਮੰਨਿਆ ਜਾ ਰਿਹਾ ਸੀ ਕਿ ਇੱਥੋਂ ਭਾਜਪਾ ਅੱਗੇ ਰਹੇਗੀ ਪਰ ਹੁਣ ਤਕ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਹਾਲਾਂਕਿ ਦੂਸਰੇ ਰਾਊਂਡ 'ਚ ਭਾਜਪਾ ਨੇ ਬੜ੍ਹਤ ਬਣਾਈ ਸੀ।

Posted By: Seema Anand