v> ਜੇਐੱਨਐੱਨ, ਨਵੀਂ ਦਿੱਲੀ : Delhi Assembly Election Result 2020 Live : ਸੋਸ਼ਲ ਮੀਡੀਆ 'ਤੇ ਮੰਗਲਵਾਰ ਸਵੇਰ ਤੋਂ ਹੀ ਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜੇ ਛਾਏ ਹੋਏ ਹਨ। ਟਵਿੱਟਰ 'ਤੇ ਸ਼ੁਰੂਆਤੀ ਚਾਰ ਟਰੈਂਡ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇ ਹਨ। ਵਿਧਾਨ ਸਭਾ ਚੋਣਾਂ ਸਬੰਧੀ ਸਾਰੇ ਟਵਿੱਟਰ 'ਤੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੋਈ ਆਮ ਆਦਮੀ ਪਾਰਟੀ ਦੇ ਹੱਕ 'ਚ ਲਿਖ ਰਿਹਾ ਹੈ ਤਾਂ ਕੋਈ ਭਾਜਪਾ ਦੇ ਪ੍ਰਦਰਸ਼ਨ 'ਤੇ ਟਿੱਪਣੀ ਕਰ ਰਿਹਾ ਹੈ। ਟਵਿੱਟਰ 'ਤੇ ਪਹਿਲੇ ਨੰਬਰ 'ਤੇ ਹੈਸ਼ਟੈਗ ਦਿੱਲੀ ਰਿਜ਼ਲਟ ਹੈ ਤੇ ਇਸ 'ਤੇ ਹੁਣ ਤਕ 35,000 ਤੋਂ ਜ਼ਿਆਦਾ ਲੋਕ ਟਵੀਟ ਤੇ ਰੀ-ਟਵੀਟ ਕਰ ਚੁੱਕੇ ਹਨ।

ਸੋਸ਼ਲ ਮੀਡੀਆ 'ਤੇ ਲਗਾਤਾਰ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਟਵਿੱਟਰ 'ਤੇ ਦੂਸਰੇ ਨੰਬਰ ਦਿੱਲੀ ਇਲੈਕਸ਼ਨ ਰਿਜ਼ਲਟ ਹੈਸ਼ਟੈਗ ਨਾਲ ਟਵਿੱਟਰ ਟਰੈਂਡ ਕਰ ਰਿਹਾ ਹੈ ਜਦਕਿ ਤੀਸਰੇ ਨੰਬਰ 'ਤੇ ਰਿਜ਼ਲਟ ਆਨ ਦਿੱਲੀ ਹੈਸ਼ਟੈਗ ਨਾਲ ਟਵਿੱਟਰ ਟਰੈਂਡ ਕਰ ਰਿਹਾ ਹੈ। ਲੋਕ ਟਵਿੱਟਰ 'ਤੇ ਕਿਤੇ ਭਾਜਪਾ ਦਾ ਮੀਮ ਪੋਸਟ ਕਰ ਰਹੇ ਹਨ ਤਾਂ ਕਿਤੇ ਕਾਂਗਰਸ 'ਤੇ। ਕਾਂਗਰਸ ਨੂੰ ਤਾਂ ਟਵਿੱਟਰ 'ਤੇ ਲੋਕਾਂ ਦੀ ਭਾਰੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Posted By: Seema Anand