ਜੇਐੱਨਐੱਨ, ਨਵੀਂ ਦਿੱਲ਼ੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਦੇਸ਼ ਭਰ ਦੀਆਂ ਨਜ਼ਰਾਂ ਹਨ। ਸਾਰੀਆਂ ਪਾਰਟੀਆਂ ਆਪਣੀ-ਆਪਣੀਆਂ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਐਗਜਿਟ ਪੋਲ ਮੁਤਾਬਿਕ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਦਿਖਾਈ ਦੇ ਰਹੀ ਹੈ, ਪਰ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਹਾਲਾਂਕਿ ਨਵੇਂ ਰੁਝਾਨਾਂ ਨੂੰ ਦੇਖਦਿਆਂ ਦਿੱਲ਼ੀ ਭਾਜਪਾ ਮੁਖੀ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਨਤੀਜਾ ਜੋ ਵੀ ਹੋਵੇ ਸੂਬਾ ਮੁਖੀ ਹੋਣ ਦੇ ਨਾਅਤੇ ਮੈਂ ਜ਼ਿੰਮੇਵਾਰ ਹਾਂ।

ਵੋਟਿੰਗ ਤੋਂ ਪਹਿਲਾਂ ਸਾਰੇ ਆਗੂਆਂ ਨੇ ਭਗਵਾਨ ਨੂੰ ਯਾਦ ਕੀਤਾ। ਭਾਜਪਾ ਦੇ ਰਾਜਸਭਾ ਸੰਸਦ ਵਿਜੈ ਗੋਇਲ ਨੇ ਹਨੂਮਾਨ ਮੰਦਿਰ 'ਚ ਪੂਜਾ ਕੀਤੀ। ਮਨੀਸ਼ ਸਿਸੋਦੀਆ ਦੀ ਮਾਂ ਨੇ ਟਿੱਕਾ ਲਾ ਕੇ ਉਨ੍ਹਾਂ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ।

- ਦਿੱਲੀ ਭਾਜਪਾ ਮੁਖੀ ਮਨੋਜ ਤਿਵਾੜੀ: ਰੁਝਾਨਾਂ ਆਪ-ਭਾਜਪਾ ਵਿਚਕਾਰ ਅੰਤਰ ਦੇਖਣ ਨੂੰ ਮਿਲ ਰਿਹਾ ਹੈ, ਅਜੇ ਵੀ ਸਮਾਂ ਹੈ। ਨਤੀਜਾ ਜੋ ਵੀ ਹੋਵੇ ਰਾਜ ਮੁਖੀ ਹੋਣ ਦੇ ਨਾਅਤੇ ਮੈਂ ਜ਼ਿੰਮੇਵਾਰ ਹਾਂ।

- ਆਪ ਦੇ ਸੌਰਭ ਭਾਰਦਵਾਜ ਨੇ ਟਵੀਟ ਕਰ ਲਿਖਿਆ ਹੈ- ਅੱਜ ਤੋਂ ਬਾਅਦ ਮੰਗਲਵਾਰ ਨੂੰ ਕਦੇ ਵੋਟ ਦੀ ਗਿਣਤੀ ਨਹੀਂ ਕਰਵਾਏਗੀ। ਅੱਜ ਤੋਂ ਮੇਰੀ ਗ੍ਰੇਟਰ ਕੈਲਾਸ਼ ਵਿਧਾਨ ਸਭਾ ਚ ਹਰ ਮੰਗਲਵਾਰ, ਭਾਜਪਾ ਭਗਤਾਂ ਨੂੰ ਹਨੂਮਾਨ ਜੀ ਦੀ ਯਾਦ ਦਿਵਾਏਗੀ। ਜੈਅ ਬਜਰੰਗ ਬਲੀ।'

Posted By: Amita Verma