ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੀ ਤਾਰੀਕ ਤੈਅ ਹੋ ਗਈ ਹੈ। ਚੋਣ ਕਮਿਸ਼ਨ ਨੇ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਦਿੱਲੀ 'ਚ 8 ਫਰਵਰੀ ਨੂੰ ਚੋਣ ਦੀ ਤਾਰੀਕ ਫਾਈਨਲ ਹੋ ਗਈ ਹੈ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਚੋਣਾਂ ਦੀ ਤਾਰੀਕ ਦੇ ਐਲਾਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਆਪਣੀਆਂ-ਆਪਣੀਆਂ ਪ੍ਰਤੀਕਿਰਿਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਆਮ ਆਦਮੀ ਪਾਰਟੀ ਦੀ ਪ੍ਰਤੀਕਿਰਿਆ

ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਸੀਂ ਜਨਤਾ ਦੀਆਂ ਉਮੀਦਾਂ 'ਤੇ ਖੜ੍ਹਾ ਉਤਰਾਂਗੇ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਕੰਮ 'ਤੇ ਹੋਵੇਗਾ।

ਭਾਜਪਾ ਦੀ ਪ੍ਰਤੀਕਿਰਿਆ

ਭਾਜਪਾ ਵੱਲੋਂ ਸੂਬਾ ਪ੍ਰਭਾਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਭਾਜਪਾ ਸਰਕਾਰ ਬਣੇਗੀ। ਮੋਦੀ ਦੀ ਅਗਵਾਈ ਦੇਸ਼ ਭਰ 'ਚ ਹੈ। ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਭਾਜਪਾ ਮੰਗਲ ਕਰਨ ਵਾਲੀ ਪਾਰਟੀ ਦੇ ਤੌਰ 'ਤੇ ਹੀ ਜਾਣੀ ਜਾਂਦੀ ਹੈ। ਇਹ ਸਪਸ਼ਟ ਹੈ ਕਿ ਦਿੱਲੀ ਦੀ ਜਨਤਾ ਬਿਜਲੀ-ਪਾਣੀ ਦੇ ਬਿੱਲ ਤੋਂ ਪਰੇਸ਼ਾਨ ਹੈ। ਪ੍ਰਦੂਸ਼ਣ ਨੂੰ ਲੈ ਕੇ ਉਨ੍ਹਾਂ ਨੇ ਕੇਜਰੀਵਾਲ ਸਰਕਾਰ ਨੂੰ ਘੇਰਦਿਆਂ ਕਿਹਾ ਦਿੱਲੀ 'ਚ ਲੋਕਾਂ ਦਾ ਦਮ ਘੁੱਟ ਰਿਹਾ ਹੈ। ਇਸ ਲਈ 8 ਫਰਵਰੀ ਨੂੰ ਉਨ੍ਹਾਂ ਦਾ ਸਮਾਂ ਪੂਰਾ ਹੋ ਜਾਣਾ ਹੈ। ਦਿੱਲੀ ਤੋਂ ਝੂਠ ਦੀ ਸਰਕਾਰ ਜਾਣ ਵਾਲੀ ਹੈ।

Posted By: Amita Verma