v> ਜੇਐੱਨਐੱਨ, ਨਵੀਂ ਦਿੱਲੀ : Delhi Election 2020 : ਦਿੱਲੀ 'ਚ ਚੋਣਾਂ ਦੌਰਾਨ ਤਿੰਨ ਦਿਨ ਲਗਾਤਾਰ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਵੋਟਰਾਂ 'ਚ ਸ਼ਰਾਬ ਵੰਡਣ ਦੇ ਖਦਸ਼ੇ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਛੇ ਫਰਵਰੀ ਸ਼ਾਮ ਪੰਜ ਵਜੇ ਦਿੱਲੀ 'ਚ ਚੋਣ ਪ੍ਰਚਾਰ ਬੰਦ ਹੋ ਜਾਵੇਗਾ ਇਸ ਲਈ 6 ਤੇ 8 ਫਰਵਰੀ ਨੂੰ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਜਦਕਿ 9 ਫਰਵਰੀ ਐਤਵਾਰ ਨੂੰ ਗੁਰੂ ਰਵਿਦਾਸ ਜੈਅੰਤੀ ਕਾਰਨ ਠੇਕੇ ਬੰਦ ਰੱਖਣ ਦੇ ਹੁਕਮ ਹਨ। 10 ਫਰਵਰੀ ਨੂੰ ਠੇਕੇ ਨਿਯਮਤ ਸਮੇਂ 'ਤੇ ਖੁੱਲ੍ਹਣਗੇ। ਉੱਥੇ ਹੀ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਕਾਰਨ ਦਿਨ ਭਰ ਠੇਕੇ ਬੰਦ ਰਹਿਣਗੇ।

Posted By: Seema Anand