ਜੇਐਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ 70 'ਚੋਂ 63 ਸੀਟਾਂ 'ਤੇ ਬੜ੍ਹਤ ਬਣਾ ਲਈ ਹੈ। ਇਨ੍ਹਾਂ ਸੀਟਾਂ 'ਤੇ ਆਪ ਜਿੱਤਣ ਦੇ ਕਰੀਬ ਹੈ। ਇਸ ਵਾਰ ਵੀ ਕੇਜਰੀਵਾਲ ਦਾ ਝਾਰੂ ਰੱਜ ਕੇ ਚੱਲਿਆ ਹੈ ਜੋ ਭਾਜਪਾ ਸ਼ੁਰੂਆਤ 'ਚ 24 ਸੀਟਾਂ 'ਤੇ ਅੱਗੇ ਸੀ, ਉਹ ਹੁਣ 7 'ਤੇ ਆ ਗਈ ਹੈ। ਭਾਜਪਾ ਦੀਆਂ ਸੀਟਾਂ ਹੋਰ ਵੀ ਘੱਟ ਸਕਦੀਆਂ ਹਨ। ਆਪ ਨੇ ਜਿੱਥੇ ਕਾਂਗਰਸ ਨੂੰ ਦਿੱਲੀ 'ਚ ਪਨਪਨ ਨਹੀਂ ਦਿੱਤਾ ਹੈ, ਉੱਥੇ ਹੀ ਦਿੱਲੀ 'ਚ ਕੁਝ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ 'ਚ ਦਿੱਲੀ ਦੀਆਂ ਸੱਤ ਦੀਆਂ ਸੱਤ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਮੁੜ ਕਾਫ਼ੀ ਪਿੱਛੇ ਰੱਖਿਆ ਹੈ।

ਹਾਲਾਂਕਿ ਉਸ ਦੇ ਵੱਡੇ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਦੇ ਆਖ਼ਰੀ ਰਾਊਂਡ ਤਕ ਚੁਣੌਤੀ ਦਿੱਤੀ। ਇਸ ਸੀਟ 'ਤੇ ਸ਼ੁਰੂਆਤ ਤੋਂ ਬਾਜਪਾ ਦਾ ਉਮੀਦਵਾਰ ਹੀ ਅੱਗੇ ਚੱਲ ਰਿਹਾ ਸੀ। ਸਿਸੋਦੀਆ ਨੇ ਆਖ਼ਰੀ ਰਾਊਂਡ 'ਚ ਬੜ੍ਹਤ ਲਈ ਤੇ ਚੋਣਾਂ ਜਿੱਤੀਆਂ। ਉੱਥੇ ਹੀ ਸ਼ਾਹਦਰਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਨਿਵਾਸ ਗੋਇਲ ਚੋਣਾਂ ਜਿੱਤ ਗਏ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਭਾਜਪਾ ਉਮੀਦਵਾਰ ਨੂੰ ਜ਼ਬਰਦਸਤ ਟੱਕਰ ਦਿੱਤੀ ਹੈ।

ਆਪ ਦੀ ਇਕ ਵੱਡੀ ਰਣਨੀਤੀ ਸਫ਼ਲ ਰਹੀ ਹੈ। ਆਪ ਵੱਲੋਂ ਚੋਣਾਂ 'ਚ ਉਤਾਰੇ ਗਏ ਲੋਕ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਆਤਿਸ਼ੀ, ਰਾਘਵ ਚੱਢਾ ਤੇ ਦਲੀਪ ਪਾਂਡੇ ਚੋਣ ਜਿੱਤ ਗਏ ਹਨ। 70 ਮੈਂਬਰੀ ਦਿੱਲੀ ਵਿਧਾਨ ਸਭਾ 'ਚ ਸੀਟਾਂ ਦੇ ਅੰਕੜਿਆਂ 'ਚ ਕਾਫੀ ਪਿੱਛੇ ਹੈ। ਹਾਲਾਂਕਿ 7 ਸੀਟਾਂ 'ਤੇ ਭਾਜਪਾ ਹਾਲੇ ਆਪ ਤੋਂ ਅੱਗੇ ਹੈ। ਇਸ ਵੇਲੇ ਆਪ 63 ਸੀਟਾਂ 'ਤੇ ਅੱਗੇ ਹੈ।

ਦਿੱਲੀ 'ਚ ਕੇਜਰੀਵਾਲ ਨੇ ਇਸ ਤਰ੍ਹਾਂ ਮੁੜ ਝਾੜੂ ਫੇਰ ਦਿੱਤਾ ਹੈ। ਕਾਂਗਰਸ ਦਾ ਮੁੜ ਬਿਲਕੁਲ ਸਫ਼ਾਇਆ ਹੋ ਗਿਆ ਹੈ। ਸਾਲ 1998 ਤੋਂ 2013 ਤਕ ਲਗਾਤਾਰ 15 ਸਾਲਾਂ ਤਕ ਦਿੱਲੀ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਨੂੰ ਇਸ ਵਾਰ ਵੀ ਆਪ ਨੇ ਖਾਤਾ ਨਹੀਂ ਖੋਲ੍ਹਣ ਦਿੱਤਾ ਹੈ। ਇਸ ਤਰ੍ਹਾਂ ਦਿੱਲੀ 'ਚ ਮੁੜ ਸਥਿਰ ਸਰਕਾਰ ਬਣਾਉਣ ਦੇ ਦਾਅਵਾ ਕਰਨ ਵਾਲੀ ਭਾਜਪਾ ਮਜ਼ਬੂਤ ਵਿਰੋਧੀ ਧਿਰ ਦੇ ਸਕੇਗੀ, ਹੁਣ ਅਜਿਹਾ ਨਹੀਂ ਲੱਗ ਰਿਹਾ ਹੈ।

Posted By: Seema Anand