ਚੰਡੀਗੜ੍ਹ, ਏਐੱਨਆਈ। ਹਰਿਆਣਾ ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਸੂਬੇ 'ਚ ਨਵੀਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਾਲੇ ਸਾਬਕਾ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਖੱਟਰ ਸਰਕਾਰ ਦਾ ਹਿੱਸਾ ਬਣਨ ਜਾ ਰਹੇ ਆਜ਼ਾਦ ਵਿਧਾਇਕ ਆਪਣੀ ਸਿਆਸੀ ਕਬਰ ਪੁੱਟ ਰਹੇ ਹਨ। ਉਹ ਲੋਕਾਂ ਦਾ ਭਰੋਸਾ ਵੇਚ ਰਹੇ ਹਨ। ਹਰਿਆਣਾ ਦੇ ਲੋਕ ਅਜਿਹਾ ਕਰਨ ਵਾਲਿਆਂ ਨੂੰ ਕਦੀ ਮਾਫ਼ ਨਹੀਂ ਕਰੇਗੀ। ਲੋਕ ਉਨ੍ਹਾਂ ਨੂੰ ਜੁੱਤੀਆਂ ਮਾਰਨਗੇ।


ਦੱਸ ਦੇਈਏ ਕਿ ਹਰਿਆਣਾ 'ਚ ਸੱਤ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਸਾਹਮਣੇ ਆਈ ਹੈ। ਇਸ ਨਾਲ ਕਾਂਗਰਸ ਦੀ ਸਰਕਾਰ ਬਣਾਉਣ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਇਸ ਤੋਂ ਬਾਅਦ ਦੀਪੇਂਦਰ ਦਾ ਇਹ ਬਿਆਨ ਆਇਆ ਹੈ।

Posted By: Akash Deep