ਜੇਐਨਐਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀ ਤਾਰੀਕ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਚੋਣ ਪ੍ਰਚਾਰ ਵਿਚ ਜੁੱਟ ਗਈ ਹੈ। ਕਾਂਗਰਸ ਨੇ ਸ਼ੁੱਕਰਵਾਰ ਨੂੰ 'ਦਿੱਲੀ ਕੇ ਦਿਲ ਦੀ ਬਾਤ, ਕਾਂਗਰਸ ਕੇ ਸਾਥ' ਮੁਹਿੰਮ ਸ਼ੁਰੂ ਕੀਤੀ ਹੈ। ਸੂਬਾ ਕਾਂਗਰਸ ਦਫ਼ਤਰ ਵਿਚ ਚੁਣਾਵੀ ਮੁਹਿੰਮ ਜਾਰੀ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਯੋਗਪਤੀਆਂ ਨੂੰ ਮਿਲ ਰਹੇ ਹਨ ਪਰ ਕਾਂਗਰਸ ਦਿੱਲੀ ਦੇ ਦਿਲ ਦੀ ਗੱਲ ਲੋਕਾਂ ਨਾਲ ਕਰ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਸੁਝਾਅ ਦੇਣ।

ਸ਼ਸ਼ੀ ਥਰੂਰ ਨੇ ਕਿਹਾ ਕਿ ਲੋਕ ਵਟੱਸਐਪ ਅਤੇ ਮਿਸਡ ਕਾਲ ਨਾਲ ਵੀ ਸੁਝਾਅ ਦੇ ਸਕਦੇ ਹਨ। ਵੈਬਸਾਈਟ delhikibaat.com. inc ਫੇਸਬੁੱਕ ਅਕਾਉਂਟ 'ਤੇ ਵੀ ਸੁਝਾਅ ਦਿੱਤਾ ਜਾ ਸਕਦਾ ਹੈ।

ਕੇਂਦਰ ਸਰਕਾਰ ਦੀ ਅਲੋਚਨਾ ਕਰਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ ਕਿ ਵਿਦਿਆਰਥੀਆਂ 'ਤੇ ਹਮਲਾ ਹੋ ਰਿਹਾ ਹੈ। ਅਰਥ ਵਿਵਸਥਾ ਸੰਕਟ ਵਿਚ ਹੈ। 1930 ਵਿਚ ਇਹ ਜਰਮਨੀ ਵਿਚ ਹੋਇਆ ਸੀ, ਵਿਦਿਆਰਥੀਆਂ ਨੂੰ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਕਾਂਗਰਸ ਨੇ ਹਮੇਸ਼ਾ ਹੀ ਵਿਰੋਧ ਕੀਤਾ ਹੈ। ਇਹ ਸੰਵਿਧਾਨ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਇਕ ਵਰਗ ਨਹੀਂ ਬਲਕਿ ਸੰਵਿਧਾਨ ਲਈ ਵਿਰੋਧ ਕਰ ਰਹੀ ਹੈ। ਸਾਰੇ ਲੋਕ ਸੰਵਿਧਾਨ ਪੜ੍ਹ ਰਹੇ ਹਨ। ਇਹ ਮੁੱਦਾ ਸਾਰੇ ਵਰਗਾਂ ਲਈ ਜ਼ਰੂਰੀ ਹੈ।ਇਹ ਭਾਰਤ ਦਾ ਮੁੱਦਾ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਕਸ਼ਮੀਰ ਦੀ ਆਜ਼ਾਦੀ ਦਾ ਮਤਲਬ ਉਥੇ ਦੀਆਂ ਪਾਬੰਦੀਆਂ ਨੂੰ ਹਟਾਉਣ ਨਾਲ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਸੀਏਏ ਅਤੇ ਸੀਏਏ ਵਿਰੋਧੀ ਦੋਵੇਂ ਵੋਟਾਂ ਲੈਣੀਆਂ ਚਾਹੁੰਦਾ ਹੈ। ਪੁਲਿਸ 'ਤੇ ਉਹ ਸਵਾਲ ਚੁੱਕ ਰਹੇ ਹਨ ਪਰ ਉਨ੍ਹਾਂ ਨੂੰ ਕੀ ਰੋਕ ਰਿਹਾ ਹੈ ਕਿ ਉਹ ਵਿਦਿਆਰਥੀਆਂ ਨਾਲ ਗੱਲ ਨਾ ਕਰਨ ਅਤੇ ਜ਼ਖ਼ਮੀਆਂ ਨੂੰ ਦੇਖਣ ਨਾ ਜਾਣ।

ਦੀਪਿਕਾ ਪਾਦੂਕੋਣ ਦੀ ਫਿਲਮ ਛਪਾਕ ਦੇ ਵਿਰੋਧ 'ਤੇ ਪ੍ਰਤੀਕਿਰਿਆ ਕਰਦੇ ਹੋਏ ਸ਼ਸ਼ੀ ਥਰੂਰ ਨੇ ਕਿਹਾ ਕਿ ਕਿਸੇ ਨੇ ਹਿੰਮਦ ਦਿਖਾ ਕੇ ਵਿਦਿਆਰਥੀਆਂ ਦਾ ਸਮਰਥਨ ਕੀਤਾ। ਜੇਐਨਯੂ ਦੇ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਫਿਲਮ ਦਾ ਬਾਈਕਾਟ ਕਰਨਾ ਸਹੀ ਨਹੀਂ ਹੈ।

Posted By: Tejinder Thind