ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵਿਰੋਧੀਆਂ ਨੂੰ ਮਾਤ ਦੇਣ ਲਈ ਭਾਜਾਪ ਨਵੇਂ ਚਿਹਰਿਆਂ 'ਤੇ ਦਾਅ ਖੇਡ ਸਕਦੀ ਹੈ, ਇਸ ਲਈ ਕਈ ਕਦੀਵਾਰ ਆਗੂ ਇਸ ਵਾਰ ਚੋਣ ਦੰਗਲ ਤੋਂ ਦੂਰ ਰੱਖੇ ਜਾ ਸਕਦੇ ਹਨ। ਅਜਿਹੇ ਵਿਚ ਉਨ੍ਹਾਂ ਦੀ ਜਗ੍ਹਾ ਆਪਣੇ ਖੇਤਰ 'ਚ ਜਨ ਆਧਾਰ ਰੱਖਣ ਵਾਲੇ ਨੌਜਵਾਨਾਂ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਮੀਦਵਾਰਾਂ ਦੀ ਖੋਜ ਲਈ ਪਾਰਟੀ ਨੇ ਵਿਧਾਨ ਸਭਾ ਪੱਧਰ 'ਤੇ ਰਾਏਸ਼ੁਮਾਰੀ ਵੀ ਕਰਵਾਈ ਹੈ। ਦੱਸਦੇ ਹਾਂ ਕਿ ਲਗਪਗ ਸਾਰੇ ਖੇਤਰਾਂ 'ਚ ਯੁਵਾ ਦਾਅਵੇਦਾਰਾਂ ਦੀ ਖਾਸੀ ਗਿਣਤੀ ਹੈ।

ਦਿੱਲੀ 'ਚ ਭਾਜਪਾ ਆਪਣਾ ਅਕਸ ਬਦਲਣ ਲਈ ਪੁਰਾਣੇ ਚਿਹਰਿਆਂ ਦੀ ਜਗ੍ਹਾ ਨੌਜਵਾਨਾਂ ਨੂੰ ਅੱਗੇ ਲਿਜਾਣ 'ਚ ਜੁਟੀ ਹੈ। ਇਸ ਲਈ ਦਿੱਲੀ ਦੀ ਕਮਾਨ ਉੱਤਰੀ-ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੂੰ ਦਿੱਤੀ ਗਈ ਹੈ। ਉਨ੍ਹਾਂ ਦੀ ਟੀਮ 'ਚ ਵੀ ਨੌਜਵਾਨਾਂ ਨੂੰ ਤਰਜੀਹ ਮਿਲੀ ਹੈ। ਦਿੱਲੀ ਤੋਂ ਜ਼ਿਆਦਾਤਰ ਸੰਸਦ ਮੈਂਬਰ ਵੀ ਨੌਜਵਾਨ ਹਨ। ਯੁਵਾ ਆਗੂਆਂ ਨੂੰ ਸੰਗਠਨਾਤਮਕ ਜ਼ਿੰਮੇਵਾਰੀ ਦੇਣ ਦੇ ਨਾਲ ਹੀ ਪ੍ਰਦੇਸ਼ ਭਾਜਪਾ ਵੱਲੋਂ ਹੋਣ ਵਾਲੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਚੋਣ ਪ੍ਰਬੰਧਨ ਕਮੇਟੀ 'ਚ ਵੀ ਇਨ੍ਹਾਂ ਨੂੰ ਮਹੱਤਵ ਦਿੱਤਾ ਗਿਆ ਹੈ। ਹੁਣ ਇਨ੍ਹਾਂ ਆਗੂਆਂ ਨੂੰ ਚੋਣ ਦੰਗਲ 'ਚ ਉਤਾਰ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਮਾਤ ਦੇਣ ਦੀ ਰਣਨੀਤੀ ਬਣਾਈ ਜਾ ਰਹੀ ਹੈ।

ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਕਈ ਆਗੂ ਚਾਰ ਤੋਂ ਛੇ ਵਾਰ ਚੋਣ ਲੜ ਚੁੱਕੇ ਹਨ। ਇਸ ਨਾਲ ਭਾਜਪਾ ਦਾ ਅਕਸ ਬਜ਼ੁਰਗ ਆਗੂਆਂ ਵਾਲਾ ਬਣ ਗਿਆ ਹੈ, ਇਸ ਲਈ ਭਾਜਪਾ ਲੀਡਰਸ਼ਿਪ ਸਾਹਮਣੇ ਦਿੱਲੀ 'ਚ ਪਾਰਟੀ ਦਾ ਅਕਸ ਬਦਲਣ ਦੀ ਚੁਣੌਤੀ ਹੈ ਤੇ ਇਸ ਦੇ ਲਈ ਯਤਨ ਵੀ ਕੀਤੇ ਜਾ ਰਹੇ ਹਨ। ਦਿੱਲੀ 'ਚ 51.30 ਫ਼ੀਸਦੀ ਵੋਟਰਾਂ ਦੀ ਉਮਰ 18 ਤੋਂ 39 ਸਾਲ ਹੈ। 35.13 ਫ਼ੀਸਦੀ ਜਵਾਨ ਤੇ 13.55 ਫ਼ੀਸਦੀ ਬਜ਼ੁਰਗ ਵੋਟਰ ਹਨ। ਇਸ ਤਰ੍ਹਾਂ ਦਿੱਲੀ 'ਚ ਅੱਧੇ ਨਾਲੋਂ ਜ਼ਿਆਦਾ ਵੋਟਰਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਸ ਨੂੰ ਆਪਣੇ ਨਾਲ ਜੋੜਨ ਲਈ ਪਾਰਟੀ ਯੁਵਾ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੀ ਹੈ।

ਵੱਖ-ਵੱਖ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ

18-19 ਸਾਲ

20-29 ਸਾਲ

30-39 ਸਾਲ

40-49 ਸਾਲ

50-59 ਸਾਲ

60-69 ਸਾਲ

70-79 ਸਾਲ

80 ਤੋਂ ਜ਼ਿਆਦਾ

ਨੀਲਕਾਂਤ ਬਖ਼ਸ਼ੀ (ਪ੍ਰਦੇਸ਼ ਮੀਡੀਆ ਸੰਪਰਕ ਮੁਖੀ) ਮੁਤਾਬਿਕ, ਯੁਵਾ ਵੋਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਤੇ ਭਾਜਪਾ ਦੀਆਂ ਨੀਤੀਆਂ ਦੇ ਨਾਲ ਹਨ। ਵਿਰੋਧੀ ਪਾਰਟੀਆਂ ਨੌਜਵਾਨਾਂ ਨੂੰ ਹਿੰਸਾ ਦੀ ਰਾਹ 'ਤੇ ਚਲਾਉਣ ਦੀ ਸਾਜ਼ਿਸ਼ ਘੜ ਰਹੀਆਂ ਹਨ ਜਿਸ ਨਾਲ ਲੋਕਾਂ 'ਚ ਨਰਾਜ਼ਗੀ ਹੈ। ਭਾਜਪਾ ਹਮੇਸ਼ਾ ਤੋਂ ਯੁਵਾ ਲੀਡਰਸ਼ਿਪ ਨੂੰ ਅੱਗੇ ਕਰਦੀ ਰਹੀ ਹੈ। ਉਮੀਦਵਾਰਾਂ ਦੀ ਚੋਣ ਸਥਾਨਕ ਆਗੂਆਂ ਦੀ ਸਲਾਹ 'ਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾ ਰਹੀ ਹੈ।

Posted By: Seema Anand