ਨਵੀਂ ਦਿੱਲੀ : ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੀ ਤਸਵੀਰ ਸਾਫ਼ ਹੁੰਦੀ ਜਾਰ ਹੀ ਹੈ। ਮਹਾਰਾਸ਼ਟਰ 'ਚ ਜਿੱਥੇ ਭਾਜਪਾ-ਸ਼ਿਵਸੇਨਾ ਗਠਜੋੜ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣ ਜਾ ਰਿਹਾ ਹੈ, ਉੱਥੇ ਹਰਿਆਣਾ 'ਚ ਪੇਚ ਫਸ ਗਿਆ ਹੈ।

ਇਹ ਨਤੀਜੇ ਆਮ ਆਦਮੀ ਪਾਰਟੀ ਲਈ ਬੇਹੱਦ ਨਿਰਾਸ਼ਾਜਨਕ ਰਹੇ। ਪਾਰਟੀ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਹਰਿਆਣਾ ਦੀਆਂ ਕੁੱਲ੍ਹ 90 ਸੀਟਾਂ 'ਚੋਂ ਅਰਵਿੰਦ ਕੇਜਰੀਵਾਲ ਨੇ 46 'ਤੇ ਆਪਣੇ ਉਮੀਦਵਾਰ ਉਤਾਰੇ ਸਨ,ਉੱਥੇ ਮਹਾਰਾਸ਼ਟਰ 'ਚ ਚੋਣ ਮੈਦਾਨ 'ਚ ਉੱਤਰਣ ਵਾਲੇ 11 ਉਮੀਦਵਾਰਾਂ 'ਚੋਂ ਕੋਈ ਵੀ ਦੁਪਹਿਰ ਤਕ 1000 ਤੋਂ ਜ਼ਿਆਦਾ ਵੋਟਾਂ ਹਾਸਲ ਨਹੀਂ ਸਕਿਆ ਸੀ।

ਆਮ ਆਦਮੀ ਪਾਰਟੀ ਨੂੰ ਹਰਿਆਣਾ ਤੋਂ ਵੱਡੀ ਉਮੀਦ ਸੀ। ਪਾਰਟੀ ਦੀ ਕੋਸ਼ਿਸ਼ਸੀ ਕਿ ਹਰਿਆਣਾ ਦੇ ਜ਼ਰੀਏ ਦਿੱਲੀ ਦੇ ਬਾਹਰ ਆਪਣੀ ਮੌਜੂਦਗੀ ਦਰਜ ਕਰਵਾਈ ਜਾਵੇ, ਹਾਲਾਂਕਿ ਅਜਿਹਾ ਹੋ ਨਹੀਂ ਸਕਿਆ। ਕੋਈ ਉਮੀਦਵਾਰ ਕਿਤੋਂ ਵਿਰੋਧੀਆਂ ਨੂੰ ਚੁਣੌਤੀ ਦਿੰਦਾ ਨਜ਼ਰ ਨਹੀਂ ਆਇਆ।

ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, ਹਰਿਆਣਾ 'ਚ ਆਮ ਆਦਮੀ ਪਾਰਟੀ ਨੂੰ ਸਿਰਫ਼ 0.45 ਫ਼ੀਸਦੀ ਵੋਟਾਂ ਮਿਲੀਆਂ ਹਨ। ਉੱਥੇ ਮਹਾਰਾਸ਼ਟਰ 'ਚ ਪਾਰਟੀ ਨੂੰ ਸਿਰਫ਼ 0.11 ਫ਼ੀਸਦੀ ਵੋਟਾਂ ਮਿਲੀਆਂ ਹਨ। ਦੱਸ ਦੇਈਏ, ਅਰਵਿੰਦ ਕੇਜਰੀਵਾਲ ਮੂਲ ਰੂਪ 'ਚ ਹਰਿਆਣਾ ਦੇ ਰਹਿਣ ਵਾਲੇ ਹਨ।

ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ 'ਚ ਵੀ ਪਾਰਟੀ ਨੂੰ ਇੱਥੋਂ ਹਾਰ ਦਾ ਸਾਹਮਣਾ ਕਰਨਾ ਪਿਆਸੀ। ਇੱਥੋਂ ਤਕ ਕਿ ਦਿੱਲੀ 'ਚ ਉਸ ਨੂੰ ਇਕਵੀ ਸੀਟ ਨਹੀਂ ਮਿਲੀ ਸੀ। ਪਾਰਟੀ ਨੇ ਉਮੀਦਵਾਰ ਤਾਂ ਖੜ੍ਹੇ ਕਰ ਦਿੱਤੇ, ਪਰ ਪ੍ਰਚਾਰ 'ਚ ਕੋਈ ਰੁਚੀ ਨਹੀਂ ਵਿਖਾਈ। ਨਾ ਤਾਂ ਕੇਜਰੀਵਾਲ ਅਤੇ ਨਾ ਹੀ ਪਾਰਟੀ ਦਾ ਕੋਈ ਵੱਡਾ ਨੇਤਾ ਪ੍ਰਚਾਰ ਲਈ ਆਇਆ ਸੀ। ਹੁਣ ਦਿੱਲੀ 'ਚ ਬੈਠੇ ਪਾਰਟੀ ਦੇ ਨੇਤਾ ਕੁਝ ਵੀ ਬੋਲਣ ਤੋਂ ਬਚ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਮੰਥਨ ਕਰੇਗੀ।

Posted By: Jagjit Singh