ਜੇਐੱਨਐੱਨ, ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪ ਨੇ ਕਮਾਲ ਕਰਦੇ ਹੋਏ ਕਾਂਗਰਸ ਨੂੰ ਮੁੜ ਦਿੱਲੀ 'ਚ ਸਰਕਾਰ ਬਣਾਉਣ ਦੇ ਸੰਕੇਤ ਦਿੱਤੇ ਹਨ। ਜਿੱਥੇ ਕਾਂਗਰਸ ਨੂੰ ਦਿੱਲੀ 'ਚ ਪਨਪਨ ਨਹੀਂ ਦਿੱਤਾ ਹੈ, ਉੱਥੇ ਹੀ ਦਿੱਲੀ 'ਚ ਕੁਝ ਮਹੀਨੇ ਪਹਿਲਾਂ ਲੋਕ ਸਬਾ ਚੋਣਾਂ 'ਚ ਦਿੱਲੀ ਦੀਆਂ ਸੱਤ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਮੁੜ ਕਾਫ਼ੀ ਪਿੱਛੇ ਰੱਖਿਆ ਹੈ।

ਭਾਜਪਾ 70 ਮੈਂਬਰੀ ਦਿੱਲੀ ਵਿਧਾਨ ਸਭਾ 'ਚ ਸੀਟਾਂ ਦੇ ਅੰਕਰਿਆਂ 'ਚ ਕਾਫੀ ਪਿੱਛੇ ਹੈ। ਹਾਲਾਂਕਿ ਕੁਝ ਸੀਟਾਂ 'ਤੇ ਭਾਜਪਾ ਹੁਣ ਆਪ ਨੂੰ ਟੱਕਰ ਦੇ ਰਹੀ ਹੈ। ਇਸ ਵੇਲੇ ਆਪ 50 ਸੀਟਾਂ 'ਤੇ ਅੱਗੇ ਹੈ ਜਦਕਿ ਭਾਜਾਪ 19 ਸੀਟਾਂ 'ਤੇ ਅੱਗੇ ਹੈ। ਦੁਪਹਿਰੇ 11.30 ਵਜੇ ਤਕ ਐਗਜ਼ਿਟ ਪੋਲ 'ਚ ਇਹ ਅੰਕੜੇ ਸਾਹਮਣੇ ਆਏ ਹਨ। ਦੁਪਹਿਰ ਤਕ ਸਥਿਤੀ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗੀ।

ਦਿੱਲੀ 'ਚ ਕੇਜਰੀਵਾਲ ਨੇ ਇਸ ਤਰ੍ਹਾਂ ਮੁੜ ਝਾੜੂ ਫੇਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਾਂਗਰਸ ਦਾ ਬਿਲਕੁਲ ਸਫ਼ਾਇਆ ਨਜ਼ਰ ਆ ਰਿਹਾ ਹੈ। ਸਾਲ 1998 ਤੋਂ 2013 ਤਕ ਲਗਾਤਾਰ 15 ਸਾਲਾਂ ਤਕ ਦਿੱਲੀ ਦੀ ਸੱਤਾ ਸੰਭਾਲਣ ਵਾਲੀ ਕਾਂਗਰਸ ਇਸ ਵਾਰ ਵੀ ਖਾਤਾ ਖੋਲ੍ਹਣ ਦੀ ਹਾਲਤ 'ਚ ਨਹੀਂ ਦਿਸ ਰਹੀ ਹੈ। ਇਸ ਤਰ੍ਹਾਂ ਨਾਲ ਦਿੱਲੀ 'ਚ ਸਥਿਰ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਮਜ਼ਬੂਤ ਵਿਰੋਧੀ ਧਿਰ ਦੇ ਸਕੇਗੀ ਫਿਲਹਾਲ ਇਸ 'ਤੇ ਵੀ ਖਦਸ਼ਾ ਹੈ।

ਫਿਲਹਾਲ ਜਦੋਂ ਤਕ ਸਾਰੀਆਂ ਸੀਟਾਂ 'ਤੇ ਵੋਟਾਂ ਦੀ ਗਿਣਤੀ ਨਹੀਂ ਹੋ ਜਾਂਦੀ, ਸਭ ਕੁਝ ਸਪੱਸ਼ਟ ਕਹਿ ਸਕਣਾ ਮੁਸ਼ਕਲ ਹੋਵੇਗਾ। ਜੇਕਰ ਇਸ ਵਾਰ ਵੀ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲਦੀ ਤਾਂ ਦਿੱਲੀ 'ਚ ਉਸ ਦੇ ਆਗੂਆਂ 'ਤੇ ਵੀ ਸਵਾਲ ਉੱਠਣੇ ਤੈਅ ਹਨ। ਆਖ਼ਿਰ ਅਜਿਹਾ ਕਿਉਂ ਹੈ ਕਿ 15 ਸਾਲ ਤਕ ਦਿੱਲੀ 'ਤੇ ਰਾਜ ਕਰਨ ਵਾਲੀ ਕਾਂਗਰਸ ਬੀਤੀਆਂ ਦੋ ਚੋਣਾਂ 'ਚ ਬਿਹਤਰ ਪ੍ਰਦਰਸ਼ਨ ਤਕ ਨਹੀਂ ਕਰ ਸਕੀ ਹੈ।

Posted By: Seema Anand