ਭੋਪਾਲ : ਚੋਣ ਕਮਿਸ਼ਨ ਦੇ ਨੋਟਿਸ ਤੇ ਪਾਰਟੀ ਵਲੋਂ ਸਮਝਾਏ ਜਾਣ ਦਾ ਵੀ ਅਸਰ ਸਾਧਵੀ ਪ੍ਰਗਿਆ ਸਿੰਘ ਠਾਕੁਰ 'ਤੇ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਹ ਲਗਾਤਾਰ ਅਜਿਹੇ ਬਿਆਨ ਦੇ ਰਹੀ ਹੈ ਜੋ ਸਿਆਸੀ ਹੰਗਾਮਾ ਖੜ੍ਹਾ ਕਰ ਰਹੇ ਹਨ। ਹੁਣ ਸੀਹੋਰ ਦੀ ਇਕ ਜਨਤਕ ਸਭਾ 'ਚ ਉਨ੍ਹਾਂ ਨੇ ਇਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ, ਜਿਸ 'ਤੇ ਸਿਆਸੀ ਖਿੱਚੋਤਾਣ ਹੋਣੀ ਤੈਅ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਭੋਪਾਲ ਤੋਂ ਕਾਂਗਰਸ ਦੇ ਉਮੀਦਵਾਰ ਦਿੱਗਵਿਜੈ ਸਿੰਘ ਦੇ ਨਾਂ ਲਏ ਬਗੈਰ ਉਨ੍ਹਾਂ 'ਤੇ ਨਿਸ਼ਾਨਾਂ ਵਿੰਨ੍ਹਿਆਂ ਤੇ ਜਨਤਾ ਨੂੰ ਕਿਹਾ ਕਿ ਅਜਿਹੇ ਅੱਤਵਾਦੀ ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ।

ਪ੍ਰਗਿਆ ਠਾਕੁਰ ਅੱਜ ਚੋਣ ਪ੍ਰਚਾਰ ਲਈ ਸੀਹੋਰ ਪਹੁੰਚੀ ਸੀ। ਜਿੱਥੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਆਪਣਾ ਧੰਦਾ ਵਧਾਉਣ ਲਈ ਉਨ੍ਹਾਂ ਨੇ ਜ਼ਿਲ੍ਹੇ ਦੀ ਸ਼ੂਗਰ ਅਤੇ ਆਇਲ ਮਿਲ ਬੰਦ ਕਰਵਾਈ। ਇਸ 'ਚ ਸੈਂਕੜੇ ਲੋਕ ਬੇਰੁਜ਼ਗਾਰ ਹੋ ਗਏ। ਇਹ ਤੁਹਾਨੂੰ ਪਤਾ ਹੈ। ਇਸ ਲਈ ਅਜਿਹੇ ਅੱਤਵਾਦੀ ਨੂੰ ਸਮਾਪਤ ਕਰਨਾ ਚਾਹੀਦਾ ਹੈ, ਬੇਰੁਜ਼ਗਾਰੀ ਵਧਾਉਣ ਵਾਲੇ ਨੂੰ ਖ਼ਤਮ ਕਰਨ ਲਈ ਇਕ ਸੰਨਿਆਸੀ ਨੂੰ ਖੜ੍ਹਾ ਹੋਣਾ ਪਿਆ ਹੈ. ਉਮਾ ਦੀਦੀ ਨੇ ਵੀ ਹਰਾਇਆ ਤਾਂ 16 ਸਾਲ ਇਕ ਰਾਜਨੀਤੀ ਨਹੀਂ ਕਰ ਸਕੇ ਸਨ। ਹੁਣ ਜਦੋਂ ਉਹ ਫਿਰ ਤੋਂ ਚੋਣ ਮੈਦਾਨ 'ਚ ਹਨ ਤਾਂ ਉਨ੍ਹਾਂ ਨੂੰ ਹਰਾਉਣ ਲਈ ਇਕ ਸੰਨਿਆਸੀ ਨੂੰ ਆਉਣਾ ਪਿਆ ਅਤੇ ਹੁਣ ਅਜਿਹੀ ਸਮਪਾਤੀ ਹੋਵੇਗੀ ਕਿ ਉਹ ਕਦੀ ਉੱਠ ਨਹੀਂ ਸਕਣਗੇ।' ਅਜਿਹੇ 'ਚ ਸਾਧਵੀ ਪ੍ਰਗਿਆ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

Posted By: Akash Deep