ਨਵੀਂ ਦਿੱਲੀ : ਭੋਜਪੁਰੀ ਸਿਨੇਮਾ ਦੇ ਵੱਡੇ ਸਿਤਾਰੇ ਦਿਨੇਸ਼ ਲਾਲ ਯਾਦਵ ਨਿਰਹੁਆ ਭਾਜਪਾ 'ਚ ਸ਼ਾਮਲ ਹੋ ਗਏ ਹਨ। ਪਾਰਟੀ ਉਨ੍ਹਾਂ ਨੂੰ ਆਜ਼ਮਗੜ੍ਹ ਤੋਂ ਟਿਕਟ ਦੇ ਸਕਦੀ ਹੈ। ਭਾਜਪਾ 'ਚ ਸ਼ਾਮਲ ਹੋ ਚੁੱਕੇ ਦੂਜੇ ਭੋਜਪੁਰੀ ਸਟਾਰ ਰਵੀ ਕਿਸ਼ਨ ਨੂੰ ਭਾਜਪਾ ਗੋਰਖਪੁਰ ਤੋਂ ਟਿਕਟ ਦੇ ਸਕਦੀ ਹੈ।

ਰਵੀ ਕਿਸ਼ਨ ਪਹਿਲਾਂ ਕਾਂਗਰਸ 'ਚ ਰਹਿ ਕੇ ਚੋਣ ਹਾਰ ਚੁੱਕੇ ਹਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ, ਇਸ ਲਈ ਉਹ ਉਨ੍ਹਾਂ ਦਾ ਸਾਥ ਦੇਣਗੇ। ਨਿਰਹੁਆ ਨੇ ਯੋਗੀ ਆਦਿਤਿਆਨਾਥ ਦੀ ਮੌਜਦੂਗੀ 'ਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।

ਇਸ ਤੋਂ ਪਹਿਲਾਂ ਰਵੀ ਕਿਸ਼ਨ ਨੇ ਕਿਹਾ ਸੀ ਕਿ ਉਹ ਚੋਣ ਨਹੀਂ ਲੜਨਗੇ ਬਲਕਿ ਦੇਸ਼ ਭਰ 'ਚ ਭਾਜਪਾ ਦਾ ਪ੍ਰਚਾਰ ਕਰਨਗੇ। ਰਵੀ ਕਿਸ਼ਨ ਫਰਵਰੀ 2017 'ਚ ਭਾਜਪਾ 'ਚ ਸ਼ਾਮਲ ਹੋ ਗਏ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋਂ-ਇਕ ਟੀਚਾ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦੀ ਅਗਵਾਈ 'ਚ ਦੇਸ਼ ਨੂੰ ਨਵੀਂ ਪਛਾਣ ਮਿਲੀ ਹੈ। ਬਿਨਾਂ ਭੇਦਭਾਵ ਦੇ ਸਰਕਾਰ ਸਾਰਿਆਂ ਦਾ ਜੀਵਨ ਪੱਧਰ ਉੱਚਾ ਉਠਾਉਣ ਲਈ ਕੰਮ ਕਰ ਰਹੀ ਹੈ। ਇਸ ਲਈ ਦੇਸ਼ਵਾਸੀਆਂ ਖਾਸ ਕਰ ਨੌਜਵਾਨਾਂ, ਗ਼ਰੀਬਾਂ ਤੇ ਕਿਸਾਨਾਂ ਨੂੰ ਢੇਰ ਸਾਰੀਆਂ ਉਮੀਦਾਂ ਹਨ। ਇਸ ਸਰਕਾਰ ਨਾਲ ਪਿੰਡ-ਪਿੰਡ 'ਚ ਵਿਕਾਸ ਹੋਇਆ ਹੈ।

Posted By: Amita Verma