ਬਾਂਦਾ: ਬਾਂਦਾ ਲੋਕ ਸਭਾ ਹਲਕੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਠੀਕ ਇਕ ਦਿਨ ਪਹਿਲਾਂ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਨੇ ਟਵੀਟ ਕਰ ਕੇ ਸਵਾਲ ਖੜ੍ਹਾ ਕਰ ਦਿੱਤਾ ਹੈ। ਪ੍ਰਿਅੰਕਾ ਵਾਡਰਾ ਨੇ ਸੋਕੇ ਦਾ ਸੰਤਾਪ ਹੰਢਾ ਰਹੇ ਬੁੰਦੇਲਖੰਡ 'ਚ ਪੀਐੱਮ ਦੀ ਰੈਲੀ ਲਈ ਪਾਣੀ ਦੀ ਬਰਬਾਦੀ ਕਰਨ ਨੂੰ ਲੈ ਕੇ ਵਾਇਰਲ ਵੀਡੀਓ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੂੰ ਸ਼ਹਿਨਸ਼ਾਹ ਦੱਸ ਦਿੱਤਾ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਸਥਾਨਕ ਪੱਧਰ 'ਤੇ ਬੇਚੈਨੀ ਵਧ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਰਵਾਰ ਨੂੰ ਕਿਸਾਨ ਯੂਨੀਵਰਸਿਟੀ 'ਚ ਰੈਲੀ ਹੋਣੀ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਇਸ ਲੜੀ ਤਹਿਤ ਯੂਨੀਵਰਸਿਟੀ ਕੌਂਸਲ ਦੀਆਂ ਸੜਕਾਂ ਪਾਣੀ ਦੇ ਟੈਂਕਰਾਂ ਨਾਲ ਧੋਣ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ ਨੂੰ ਟੈਗ ਕਰਦੇ ਹੋਏ ਪ੍ਰਿਅੰਕਾ ਵਾਡਰਾ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਕੁਮੈਂਟ ਕੀਤਾ ਹੈ।

ਪ੍ਰਿਅੰਕਾ ਨੇ ਟਵਿੱਟਰ 'ਤੇ ਇਹ ਲਿਖਿਆ

'ਜਦੋਂ ਪੂਰਾ ਬੁੰਦੇਲਖੰਡ, ਉੱਥੇ ਦੇ ਮਰਦ-ਔਰਤਾਂ, ਸਕੂਲਾਂ ਦੇ ਬੱਚੇ, ਫ਼ਸਲਾਂ ਅਤੇ ਪਸ਼ੂ-ਪੰਛੀ ਭਿਆਨਕ ਸੋਕੇ ਦੀ ਮਾਰ ਝੱਲ ਰਹੇ ਹਨ, ਸਾਡੇ ਪ੍ਰਧਾਨ ਪ੍ਰਚਾਰ ਮੰਤਰੀ ਦੇ ਸਵਾਗਤ 'ਚ ਪੀਣ ਵਾਲੇ ਪਾਣੀ ਦੇ ਟੈਂਕਰ ਬਾਂਦਾ ਦੀਆਂ ਸੜਕਾਂ 'ਤੇ ਡੋਲ੍ਹ ਰਹੇ ਹਨ। ਇਹ ਚੌਕੀਦਾਰ ਹੈ ਜਾਂ ਦਿੱਲੀ ਤੋਂ ਆਏ ਕੋਈ ਸ਼ਹਿਨਸ਼ਾਹ।'

Posted By: Akash Deep