ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚ ਭਾਜਪਾ ਤੇ ਰਾਜਗ ਦੀ ਪ੍ਰਚੰਡ ਜਿੱਤ ਤੋਂ ਬਾਅਦ ਭਾਜਪਾ ਦਫਤਰ 'ਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਹਰ ਪਲ ਦੇਸ਼ ਦੇ ਲੋਕਾਂ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਹੁਣ ਸਿਰਫ ਦੋ ਜਾਤਾਂ ਹਨ—ਗ਼ਰੀਬ ਤੇ ਗ਼ਰੀਬੀ ਨੂੰ ਦੂਰ ਕਰਨ ਦੀ ਇੱਛਾ ਰੱਖਣ ਵਾਲੇ ਲੋਕ। ਦਿੱਲੀ ਸਥਿਤ ਭਾਜਪਾ ਮੁੱਖ ਦਫਤਰ ਵਿਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 130 ਕਰੋੜ ਭਾਰਤੀਆਂ ਨੇ ਅੱਜ ਫਕੀਰ ਦੀ ਝੋਲੀ ਭਰ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ 130 ਕਰੋੜ ਨਾਗਰਿਕਾਂ ਦਾ ਸਿਰ ਝੁਕਾ ਕੇ ਨਮਨ ਕਰਦਾ ਹਾਂ। ਲੋਕਤੰਤਰ ਦੇ ਇਤਿਹਾਸ 'ਚ ਸਭ ਤੋਂ ਵੱਡੀ ਘਟਨਾ ਹੈ। ਸਭ ਤੋਂ ਜ਼ਿਆਦਾ ਮਤਦਾਨ ਇਨ੍ਹਾਂ ਚੋਣਾਂ 'ਚ ਹੋਇਆ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਭਾਰਤ ਦੇ ਉੱਜਵਲ ਭਵਿੱਖ ਦੀ ਗਾਰੰਟੀ ਹੈ। ਜਨਤਾ ਜਨਾਰਦਨ ਨੇ ਕ੍ਰਿਸ਼ਨ ਦੇ ਰੂਪ ਨੂੰ ਸਵੀਕਾਰ ਕੀਤਾ ਹੈ। ਚੋਣ ਨੂੰ ਉੱਤਮ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਨੂੰ ਵਧਾਈ। ਪੀਐੱਮ ਮੋਦੀ ਨੇ ਕਿਹਾ ਕਿ ਇਸ ਚੋਣ 'ਚ ਮੈਂ ਪਹਿਲੇ ਦਿਨ ਤੋਂ ਕਿਹਾ ਰਿਹਾ ਸੀ ਕਿ ਇ ਚੋਣ ਕੋਈ ਪਾਰਟੀ ਨਹੀਂ ਲੜ ਰਹੀ, ਕੋਈ ਉਮੀਦਵਾਰ ਨਹੀਂ ਲੜ ਰਿਹਾ, ਕੋਈ ਨੇਤਾ ਨਹੀਂ ਲੜ ਰਿਹਾ। ਇਹ ਚੋਣਾਂ ਦੇਸ਼ ਦੀ ਜਨਤਾ ਲੜ ਰਹੀ ਹੈ। ਅੱਜ ਕੋਈ ਜਿੱਤਿਆ ਹੈ ਤਾਂ ਹਿੰਦੁਸਤਾਨ ਜਿੱਤਿਆ ਹੈ, ਲੋਕਤੰਤਰ ਜੇਤੂ ਹੋਇਆ ਹੈ, ਜਨਤਾ ਜਨਾਰਦਨ ਜੇਤੂ ਹੋਈ ਹੈ।

-ਪੀਐੱਮ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇੰਨੀਆਂ ਚੋਣਾਂ ਹੋਣ ਤੋਂ ਬਾਅਦ ਸਭ ਤੋਂ ਵੱਧ ਮਤਦਾਨ ਇਨ੍ਹਾਂ ਚੋਣਾਂ 'ਚ ਹੋਇਆ ਹੈ ਅਤੇ ਉਹ ਵੀ 40-42 ਡਿਗਰੀ ਗਰਮੀ ਦਰਮਿਆਨ। ਇਹ ਆਪਣੇ-ਆਪ 'ਚ ਭਾਰਤ ਦੇ ਵੋਟਰਾਂ ਦੀ ਜਾਗਰੂਕਤਾ, ਲੋਕਤੰਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਦਰਸਾਉਂਦਾ ਹੈ। ਪੂਰੇ ਵਿਸ਼ਵ ਨੂੰ ਇਸ ਗੱਲ ਨੂੰ ਰਜਿਸਟਰ ਕਰਨਾ ਪਵੇਗਾ।

-ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਦੋ ਸੀ, ਉਦੋਂ ਵੀ ਨਿਰਾਸ਼ ਨਹੀਂ ਹੋਏ। ਹੁਣ ਦੁਬਾਰਾ ਆਏ ਹਾਂ, ਫਿਰ ਵੀ ਨਾ ਨਿਮਰਤਾ ਛੱਡਾਂਗੇ, ਨਾ ਵਿਵੇਕ ਨੂੰ ਛੱਡਾਂਗੇ, ਨਾ ਸਾਡੇ ਆਦਰਸ਼ਾਂ ਨੂੰ ਛੱਡਾਂਗੇ, ਨਾ ਸਾਡੇ ਸੰਸਕਾਰਾਂ ਨੂੰ ਛੱਡਾਂਗੇ।

-ਪੀਐੱਮ ਮੋਦੀ ਨੇ ਕਿਹਾ ਕਿ ਹੁਣ ਇਸ ਦੇਸ਼ 'ਚ ਜਾਤਾਂ ਹੀ ਰਹਿਣ ਵਾਲੀਆਂ ਹਨ, ਗ਼ਰੀਬ ਅਤੇ ਦੂਜੀ ਜਾਤ ਹੈ ਗ਼ਰੀਬ ਨਾਲ ਤੋਂ ਮੁਕਤ ਕਰਵਾਉਣ ਲਈ ਆਪਣਾ ਯੋਗਦਾਨ ਵਾਲੀਆਂ ਦੀ। ਇਹ ਜਿੱਤ ਆਤਮ ਸਨਮਾਨ, ਆਤਮ ਗੌਰਵ ਦੇ ਨਾਲ ਇਕ ਪਖਾਨੇ ਲਈ ਤੜਫਦੀ ਹੋਈ ਉਸ ਮਾਂ ਦੀ ਜਿੱਤ ਹੈ। ਇ ਜਿੱਤ ਉਸ ਬਿਮਾਰ ਵਿਅਕਤੀ ਦੀ ਹੈ ਜੋ 4-5 ਸਾਲ ਤੋਂ ਪੈਸਿਆਂ ਦੀ ਕਮੀ ਕਾਰਨ ਆਪਦਾ ਇਲਾਜ ਨਹੀਂ ਕਰਵਾ ਸਕਿਆ।

ਮੋਦੀ ਨੇ ਕਿਹਾ ਕਿ ਇਹ ਜਿੱਤ ਦੇਸ਼ ਦੇ ਉਨ੍ਹਾਂ ਕਿਸਾਨਾਂ ਦੀ ਹੈ, ਜੋ ਪਸੀਨਾ ਵਹਾ ਕੇ ਦੇਸ਼ ਦਾ ਪੇਟ ਭਰਨ ਲਈ ਆਪਣੇ ਆਪ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਇਹ ਉਨ੍ਹਾਂ 40 ਕਰੋੜ ਗ਼ੈਰ-ਸੰਗਠਿਤ ਮਜ਼ਦੂਰਾਂ ਦੀ ਜਿੱਤ ਹੈ, ਜਿਨ੍ਹਾਂ ਨੂੰ ਪੈਨਸ਼ਨ ਯੋਜਨਾ ਲਾਗੂ ਕਰਕੇ ਸਨਮਾਨਜਨਕ ਜੀਵਨ ਜਿਉਣ ਦਾ ਮੌਕਾ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਬਹੁਮਤ ਨਾਲ ਚਲਦੀ ਹੈ। ਦੇਸ਼ ਸਰਵਮਤ ਨਾਲ ਚਲਦਾ ਹੈ। ਅਸੀਂ ਦੇਸ਼ ਵਾਸੀਆਂ ਨੂੰ ਸਾਰੀਆਂ ਮੁਸੀਬਤਾਂ ਤੋਂ ਮੁਕਤ ਕਰਵਾਉਣਾ ਹੈ। 2024 ਤੋਂ ਪਹਿਲਾਂ ਦੇਸ਼ਵਾਸੀਆਂ ਨੂੰ ਉੱਚਾਈਆਂ 'ਤੇ ਲਿਜਾਣਾ ਹੈ। ਭਰੋਸਾ ਵਧਣ ਨਾਲ ਜ਼ਿੰਮੇਵਾਰੀ ਜ਼ਿਆਦਾ ਵਧਦੀ ਹੈ। ਬਦ ਇਰਾਦੇ ਅਤੇ ਬਦਨੀਅਤੀ ਨਾਲ ਕੋਈ ਕੰਮ ਨਹੀਂ ਕਰਾਂਗਾ। ਮੇਰੇ ਸਰੀਰ ਦਾ ਕਣ-ਕਣ ਦੇਸ਼ਵਾਸੀਆਂ ਲਈ ਹੈ।


-ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਐੱਮ ਮੋਦੀ ਇਸ ਵੱਡੀ ਜਿੱਤ ਦੇ ਮਹਾਂ ਨਾਇਕ ਹਨ। ਅੱਜ ਦੇਸ਼ 'ਚ ਆਜ਼ਾਦੀ ਤੋਂ ਬਾਅਦ ਸਭ ਤੋਂ ਇਤਿਹਾਸਕ ਜਿੱਤ ਨਰਿੰਦਰ ਮੋਦੀ ਜੀ ਦੀ ਅਗਵਾਈ 'ਚ ਭਾਜਪਾ ਨੂੰ ਪ੍ਰਾਪਤ ਹੋਈ ਹੈ। ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ। ਮੋਦੀ ਜੀ ਦੀ ਅਗਵਾਈ 'ਚ ਇਤਿਹਾਸਕ ਜਿੱਤ ਹੈ। ਇਹ ਸਭ ਦਾ ਸਾਥ ਸਭ ਦਾ ਵਿਕਾਸ ਨੀਤੀ ਦੀ ਜਿੱਤ ਹੈ। ਕਰੋੜਾਂ ਵਰਕਰਾਂ ਨੇ ਇੰਨੀ ਲੰਮੀ ਚੋਣ ਮੁਹਿੰਮ 'ਚ ਜੋ ਮਿਹਨਤ ਕੀਤੀ, ਉਹ ਸਾਡੀ ਜਿੱਤ ਦਾ ਆਧਾਰ ਬਣੀ। ਇਤਿਹਾਸਕ ਜਨਾਦੇਸ਼ ਨੇ ਜਾਤੀਵਾਦ ਅਤੇ ਵੰਸ਼ਵਾਦ ਦਾ ਖਾਤਮਾ ਕੀਤਾ। ਤਰੁਟੀਕਰਨ ਕਰਨ ਵਾਲਿਆਂ ਨੂੰ ਜਨਤਾ ਨੇ ਜਵਾਬ ਦਿੱਤਾ ਹੈ।

Posted By: Jagjit Singh