v> ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਪੜਾਵਾਂ ਦੌਰਾਨ 303 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ। ਹੁਣ ਬਾਕੀ ਚਾਰ ਪੜਾਵਾਂ ਵਿਚ 240 ਸੀਟਾਂ 'ਤੇ ਮਤਦਾਨ ਹੋਣਾ ਹੈ। ਚੌਥੇ ਪੜਾਅ ਵਿਚ 29 ਅਪ੍ਰੈਲ ਨੂੰ 9 ਸੂਬਿਆਂ ਦੀਆਂ 71 ਸੀਟਾਂ 'ਤੇ ਵੋਟਿੰਗ ਹੋਵੇਗੀ। ਇਹ ਹਨ- ਬਿਹਾਰ (5), ਜੰਮੂ ਅਤੇ ਕਸ਼ਮੀਰ (1), ਝਾਰਖੰਡ (3), ਮੱਧ ਪ੍ਰਦੇਸ਼ (6), ਮਹਾਰਾਸ਼ਟਰ (17), ਓਡੀਸ਼ਾ (6), ਰਾਜਸਥਾਨ (13), ਉੱਤਰ ਪ੍ਰਦੇਸ਼ (13) ਅਤੇ ਪੱਛਮੀ ਬੰਗਾਲ (8)। ਚੌਥੇ ਪੜਾਅ ਲੀ ਸ਼ਨਿਚਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। 71 ਵਿਚੋਂ 37 ਸੀਟਾਂ ਅਜਿਹੀਆਂ ਹਨ ਜਿੱਥੇ ਰੈੱਡ ਅਲਰਟ ਐਲਾਨਿਆ ਗਿਆ ਹੈ ਯਾਨਿ ਇਨ੍ਹਾਂ ਸੀਟਾਂ 'ਤੇ 3 ਤੋਂ ਜ਼ਿਆਦਾ ਉਮੀਦਵਾਰਂ ਨੇ ਆਪਣੇ ਉੱਪਰ ਅਪਰਾਧਕ ਮਾਮਲਿਆਂ ਦਾ ਐਲਾਨ ਕੀਤਾ ਹੈ। ਇਸ ਪੜਾਅ ਵਿਚ ਕੁੱਲ 943 ਉਮੀਦਵਾਰ ਮੈਦਾਨ 'ਚ ਹਨ। ਚੌਥੇ ਪੜਾਅ ਵਿਚ ਸਭ ਤੋਂ ਅਮੀਰ ਉਮੀਦਵਾਰ ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਮੁੱਖ ਮੰਤਰੀ ਕਲਮਨਾਥ ਦੇ ਪੁੱਤਰ ਨਕੁਲਨਾਥ ਹਨ। ਨਕੁਲ ਦੀ ਕੁੱਲ ਜਾਇਦਾਦ 660 ਕਰੋੜ ਰੁਪਏ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੀ ਵੋਟਿੰਗ 19 ਮਈ ਨੂੰ ਹੋਵੇਗੀ ਅਤੇ ਸਾਰੀਆਂ 543 ਸੀਟਾਂ ਦਾ ਨਤੀਜਾ 23 ਮਈ ਵੀਰਵਾਰ ਨੂੰ ਐਲਾਨਿਆ ਜਾਵੇਗਾ।

Posted By: Seema Anand