ਪ੍ਰਤਾਪਗੜ੍ਹ : ਲੋਕ ਸਭਾ ਚੋਣਾਂ 2019 'ਚ ਪੰਜਵੇਂ ਗੇੜ 'ਚ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਪੀਐੱਮ ਮੋਦੀ ਨੇ ਪ੍ਰਤਾਪਗੜ੍ਹ ਵੱਲ ਰੁੱਖ ਕੀਤਾ ਹੈ। ਇਥੋਂ ਉਨ੍ਹਾਂ ਦੇ ਟੀਚੇ 'ਤੇ ਪ੍ਰਤਾਪਗੜ੍ਹ ਨਜ਼ਦੀਕ ਸੁਲਤਾਨਪੁਰ ਤੇ ਅਮੇਠੀ ਲੋਕ ਸਭਾ ਖੇਤਰ ਵੀ ਹਨ।

ਸਥਾਨਕ ਜੀਆਈਸੀ ਦੀ ਗਰਾਊਂਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਉਮੀਦਵਾਰਾਂ ਦਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਇਸ ਗੇੜ ਦੇ ਮਤਦਾਨ 'ਚ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਤੈਅ ਕਰ ਦਿੱਤਾ ਹੈ ਕਿ ਨਤੀਜੇ ਕੀ ਆਉਣ ਵਾਲੇ ਹਨ। ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਮੇਰਾ ਬਹੁਤ-ਬਹੁਤ ਧੰਨਵਾਦ। ਇਥੋਂ ਦੇ ਲੋਕਾਂ ਦਾ ਜਿੰਨਾ ਧਨਵਾਦ ਕੀਤਾ ਜਾਵੇ ਓਨਾ ਹੀ ਘੱਟ ਹੈ। ਤੁਹਾਡਾ ਇਹ ਪਿਆਰ, ਇਹ ਆਸ਼ੀਰਵਾਦ ਮੈਨੂੰ ਬਾਗੋ-ਬਾਗ ਕਰਦਾ ਹੈ।

ਮੋਦੀ ਨੇ ਕਿਹਾ ਕਿ ਉਹ ਡਿੱਗੇ ਨਹੀਂ ਤੇ ਨਾ ਹੀ ਉਸ ਦੀਆਂ ਉਮੀਦਾਂ ਦੇ ਮਿਨਾਰ ਡਿੱਗੇ, ਹਾਲਾਂਕਿ ਕੁਝ ਲੋਕ ਸੁੱਟਣ ਦੇ ਚੱਕਰ 'ਚ ਕਈ ਵਾਰ ਡਿੱਗੇ ਹਨ। ਮਜਬੂਰ ਤੇ ਮਹਾਮਿਲਾਵਟੀ 'ਪੰਜਾ' ਬਹੁਤ ਖਤਰਨਾਕ ਹੈ। ਜੋ ਪਾਰਟੀ ਪਹਿਲੇ ਗੇੜ ਦੇ ਮਤਦਾਨ ਤੋਂ ਪਹਿਲਾਂ ਹੀ ਖੁਦ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸ ਰਹੀ ਹੈ ਉਹ ਹੁਣ ਇਹ ਮੰਨਣ ਲੱਗੀ ਹੈ ਕਿ ਅਸੀਂ ਤਾਂ ਯੂਪੀ 'ਚ ਸਿਰਫ ਵੋਟਾਂ ਕੱਟਣ ਲਈ ਚੋਣਾਂ ਲੜ ਰਹੇ ਹਾਂ। ਕਾਂਗਰਸ ਦਾ ਕਿੰਨਾ ਪਤਨ ਹੋ ਗਿਆ ਹੈ, ਇਹ ਇਸ ਦਾ ਸਬੂਤ ਹੈ।ਮੋਦੀ ਨੇ ਕਿਹਾ ਕਿ ਜਿਥੇ ਭ੍ਰਿਸ਼ਟਾਚਾਰ ਹੈ, ਸਮਝੋ ਇਹ ਮਿਲਾਵਟੀ ਲੋਕ ਉਥੇ ਹਨ ਤੇ ਜਿਥੇ ਇਹ ਹਨ ਉਥੇ ਹੀ ਭ੍ਰਿਸ਼ਟਾਚਾਰ ਹੈ। ਨਾਮਦਾਰ ਦੇ ਦੋਸਤ ਨੂੰ ਰੱਖਿਆ ਸੌਦੇ 'ਚ ਸ਼ਾਮਲ ਕੀਤਾ ਗਿਆ ਤਾਂ ਜੋ ਨਾਮਦਾਰ ਲਈ ਮਲਾਈ ਦਾ ਰਸਤਾ ਸਾਫ ਹੋ ਸਕੇ। ਬਸਪਾ ਦੇ ਰਾਜ 'ਚ ਨਾ ਐਂਬੂਲੈਂਸ ਸੁਰੱਖਿਅਤ ਸੀ ਤੇ ਨਾ ਹੀ ਤਾਜਮਹਿਲ। ਰਹੀ ਕਾਂਗਰਸ ਤਾਂ ਉਨ੍ਹਾਂ ਦੇ ਆਗੂ ਖੁਸ਼ੀ-ਖੁਸ਼ੀ ਸਮਾਜਵਾਦੀ ਪਾਰਟੀ ਦੀਆਂ ਰੈਲੀਆਂ 'ਚ ਮੰਚ ਸਾਂਝਾ ਕਰ ਰਹੇ ਹਨ। ਭੈਣ ਜੀ ਨੂੰ ਇਨ੍ਹਾਂ ਲੋਕਾਂ ਨੇ ਅਜਿਹਾ ਧੋਖਾ ਦਿੱਤਾ ਕਿ ਉਨ੍ਹਾਂ ਨੂੰ ਵੀ ਸਮਝ ਨਹੀਂ ਆ ਰਿਹਾ। ਮਾਇਆਵਤੀ ਖੁੱਲ੍ਹੇਆਮ ਕਾਂਗਰਸ ਦੀ ਨਿੰਦਾ ਕਰਦੀ ਹੈ, ਕਾਂਗਰਸ ਨੂੰ ਕੋਸਦੀ ਹੈ। ਉਥੇ ਹੀ ਸਮਾਜਵਾਦੀ ਪਾਰਟੀ, ਕਾਂਗਰਸ 'ਤੇ ਨਰਮੀ ਦਿਖਾਉਂਦੀ ਹੈ। ਸਪਾ-ਬਸਪਾ ਦੇ ਸ਼ਾਸਨ 'ਚ ਗੁੰਡਿਆਂ ਨੂੰ ਰਾਜ ਕਰਨ ਦਾ ਮੌਕਾ ਮਿਲ ਗਿਆ ਸੀ। ਮਹਾਮਿਲਾਵਟੀ ਲੋਕ ਆਪਣੇ ਸਵਾਰਥ ਲਈ ਨੌਜਵਾਨਾਂ ਦਾ ਭਵਿੱਖ ਖਤਮ ਕਰ ਦੇਣਗੇ। ਅਸੀਂ ਵੋਟ ਲਈ ਕਿਸੇ ਅੱਤਵਾਦੀ ਦੀ ਜਾਤੀ ਨਹੀਂ ਦੇਖਦੇ। ਅੱਜ ਅੱਤਵਾਦੀ ਹੋਵੇ ਜਾਂ ਉਨ੍ਹਾਂ ਦੇ ਮਾਲਕ ਮੋਦੀ ਨੂੰ ਹਟਾਉਣ ਲਈ ਚਾਲਾਂ ਚੱਲ ਰਹੇ ਹਨ।

ਪੀਐੱਮ ਨੇ ਕਿਹਾ ਕਿ ਕਾਂਗਰਸ ਦਾ ਹਾਲ ਤਾਂ ਅਜੀਬ ਹੈ। ਇਹ ਪਾਰਟੀ ਕਿਥੇ ਜਾ ਰਹੀ ਹੈ। ਕਾਂਗਰਸ ਦਾ ਕਿੰਨਾ ਪਤਨ ਹੋ ਗਿਆ ਹੈ, ਇਸਦਾ ਸਬੂਤ ਹੈ ਕਾਂਗਰਸ ਦਾ ਖੁਦ ਨੂੰ ਵੋਟ ਕਟਵਾਉਣ ਵਾਲੇ ਕਹਿਣਾ। ਕਾਂਗਰਸ ਨੇ ਝੂਠ ਦਾ ਇਕ ਪੁਲਿੰਦਾ ਬਣ ਗਿਆ ਹੈ ਤੇ ਨਾਮ ਦੇ ਦਿੱਤਾ ਹੈ ਰਾਫੇਲ। ਮੈਨੂੰ ਪਾਣੀ ਪੀ ਕੇ ਗਾਲ੍ਹਾਂ ਕੱਢ ਕੇ ਨਹੀਂ ਕਾਮਯਾਬ ਹੋਏ ਤਾਂ ਮੇਰੇ ਅਕਸ ਨੂੰ ਮਾੜਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ।

ਸੀਐੱਮ ਯੋਗੀ ਆਦਿਤਿਆਨਾਥ ਬੋਲੇ-ਭੂਆ-ਬਬੁਆ ਦਾ ਸਾਥ ਹੁਣ ਸਿਰਫ 23 ਮਈ ਤਕ

ਪ੍ਰਤਾਪਗੜ੍ਹ ਦੇ ਜੀਆਈਸੀ ਦੇ ਗਰਾਊਂਡ ਵਿਖੇ ਸੀਐੱਮ ਯੋਗੀ ਆਦਿਤਿਆਨਾਥ ਨੇ ਪੀਐੱਮ ਮੋੋਦੀ ਦੇ ਆਗਮਨ ਤੋਂ ਪਹਿਲਾਂ ਹੀ ਮੰਚ ਸੰਭਾਲ ਲਿਆ। ਉਨ੍ਹਾਂ ਦੇ ਨਾਲ ਮੰਚ 'ਤੇ ਪੀਲੀਭੀਤ ਦੇ ਸੰਸਦ ਮੈਂਬਰ ਸੁਲਤਾਨਪੁਰ ਦੀ ਉਮੀਦਵਾਰ ਕੇਂਦਰੀ ਮੰਤਰੀ ਮੇਨਕਾ ਗਾਂਧੀ ਤੇ ਪ੍ਰਤਾਪਗੜ੍ਹ ਤੋਂ ਉਮੀਦਵਾਰ ਵਿਧਾਇਕ ਸੰਗਮਲਾਲ ਗੁਪਤਾ ਹਨ।ਯੋਗੀ ਨੇ ਕਿਹਾ ਕਿ ਮੋਦੀ ਦਾ ਕੰਮ ਦੀ ਪ੍ਰਸੰਸਾ ਅੱਜ ਨਾ ਸਿਰਫ ਭਾਰਤ ਦੇ ਗੁਆਂਢੀ ਦੇਸ਼ ਹੀ ਨਹੀਂ ਸਗੋਂ ਦਿਗੱਜ ਆਗੂ ਵੀ ਸਰਾਹਨਾ ਕਰ ਰਹੇ ਹਨ। ਇਸ ਦੇ ਨਾਲ ਹੀ ਗਰੀਬਾਂ ਤੇ ਪੀੜਤਾਂ ਨੂੰ ਵੀ ਹਰ ਪੱਧਰ 'ਚੇ ਨਿਆ ਮਿਲ ਰਿਹਾ ਹੈ। ਪਿਛਲੇ ਪੰਜ ਸਾਲਾਂ 'ਚ ਦੇਸ਼ 'ਚ ਜੋ ਵਿਕਾਸ ਕਾਰਜ ਹੋਏ ਉਹ ਤੁਹਾਡੇ ਸਾਹਮਣੇ ਹਨ। ਭਾਰਤ ਨੂੰ ਦੁਨੀਆ ਦੀ ਮਹਾਸ਼ਕਤੀ ਦੇ ਰੂਪ 'ਚ ਸਥਾਪਿਤ ਕਰਨ ਲਈ ਫਿਰ ਇਕ ਵਾਰ ਮੋਦੀ ਸਰਕਾਰ।

ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਾਡੇ ਨਾਲ ਮੁਕਾਬਲਾ ਕਰਨ ਆਏ ਲੋਕਾਂ ਨਾਲ ਸਿਰਫ 23 ਮਈ ਤਕ ਦਾ ਹੈ। 23 ਮਈ ਨੂੰ ਭੂਆ ਬੋਲੇਗੀ ਗੁੰਡਿਆਂ ਦਾ ਸਰਚਾਜ ਹੈ ਬਬੁਆ ਬੋਲੇਗਾ ਭ੍ਰਿਸ਼ਟਾਤਚਾਰ ਦੀ ਮੂਰਤ ਹੈ ਭੂਆ।

Posted By: Jaskamal