Menu

Lok Sabha Election 2019 LIVE Updates: ਦੁਪਹਿਰ 5 ਵਜੇ ਤਕ ਕੁੱਲ 61.31 ਫ਼ੀਸਦੀ ਮਤਦਾਨ, ਪੱਛਮੀ ਬੰਗਾਲ 'ਚ ਹਿੰਸਾ ਦੌਰਾਨ ਇਕ ਮੌਤ

Tue, 23 Apr 2019 06:05 PM (IST) |

ਹਾਈਲਾਈਟ

 1. ਲੋਕ ਸਬਾ ਚੋਣਾਂ 2019 ਦੇ ਤੀਸਰੇ ਗੇੜ ਦਾ ਮਤਦਾਨ
 2. 15 ਸੂਬਿਆਂ 'ਚ 117 ਸੀਟਾਂ 'ਤੇ ਹੋ ਰਿਹੈ ਮਤਦਾਨ
 3. 19 ਮਈ ਸੱਤ ਪੜਾਵਾਂ 'ਚ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਹੋਣਗੀਆਂ

ਲੋਕ ਸਭਾ ਚੋਣਾਂ 2019 ਦੇ ਤੀਸਰੇ ਗੇੜ 'ਚ 15 ਸੂਬਿਆਂ ਦੀਆਂ 117 ਸੀਟਾਂ 'ਤੇ ਅੱਜ ਮਤਦਾਨ ਹੋ ਰਿਹਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ 5 ਵਜੇ ਤਕ ਤੀਸਰੇ ਪੜਾਅ 'ਚ ਕੁੱਲ 61.31 ਫ਼ੀਸਦੀ ਮਤਦਾਨ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ 'ਚ ਮਤਦਾਨ ਕੀਤਾ। ਤੀਸਰੇ ਪੜਾਅ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਦਿੱਗਜਾਂ ਦੀ ਵਕਾਰ ਦਾਅ 'ਤੇ ਲੱਗੀ ਹੈ। ਇਸ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਲਾਲ ਕ੍ਰਿਸ਼ਨ ਆਡਵਾਨੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਸਮੇਤ ਕਈ ਵੀਵੀਆਈਪੀ ਮਤਦਾਤਾਂ ਵੀ ਹਨ ਜੋ ਦੇਸ਼ ਦੇ ਵੱਖ-ਵੱਖ ਲੋਕ ਸਭਾ ਹਲਕਿਆਂ 'ਚ ਆਪਣੇ ਵੋਟ ਦਾ ਇਸਤਮੇਲ ਕਰਨਗੇ। 19 ਮਈ ਤਕ ਮਤਦਾਨ ਦੇ ਸੱਤ ਪੜਾਵਾਂ 'ਚ ਲੋਕ ਸਭਾ ਦੀਆਂ 543 ਸੀਟਾਂ ਲਈ ਚੋਣਾਂ ਹੋਣਗੀਆਂ। ਨਤੀਜੇ 23 ਮਈ ਨੂੰ ਆਉਣਗੇ। ਅੱਜ ਤੀਸਰੇ ਪੜਾਅ 'ਚ ਗੁਜਰਾਤ ਦੀਆਂ 26, ਕੇਰਲ ਦੀਆਂ 20, ਮਹਾਰਾਸ਼ਟਰ ਦੀਆਂ 14, ਕਰਨਾਟਕ ਦੀਆਂ 14, ਉੱਤਰ ਪ੍ਰਦੇਸ਼ ਦੀਆਂ 10, ਛੱਤੀਸਗੜ੍ਹ ਦੀਆਂ 7, ਓਡੀਸ਼ਾ ਦੀਆਂ 6, ਬਿਹਾਰ ਦੀਆਂ 5, ਪੱਛਮੀ ਬੰਗਾਲ ਦੀਆਂ 5, ਅਸਾਮ ਦੀਆਂ 4, ਗੋਆ ਦੀਆਂ 2, ਜੰਮੂ-ਕਸ਼ਮੀਰ, ਦਾਦਰ ਨਗਰ ਹਵੇਲੀ, ਦਮਨ ਦੀਵ ਅਤੇ ਤ੍ਰਿਪੁਰਾ ਦੀ 1-1 ਸੀਟ 'ਤੇ ਮਤਦਾਨ ਹੋਵੇਗਾ।

23 Apr,2019
 • 11:00 PM

 • 05:35 PM

   ਗੁਜਰਾਤ ਦੇ ਜੂਨਾਗੜ੍ਹ ਦੇ ਇਕ ਵੋਟਰ ਲਈ ਗਿਰ ਦੇ ਜੰਗਲ ਚ ਮਤਦਾਨ ਕੇਂਦਰ ਬਣਾਇਆ ਗਿਆ। ਇਸ ਬੂਥ ਤੋਂ ਵੋਟ ਪਾਉਣ ਵਾਲੇ ਬਾਪੂ ਨੇ ਕਿਹਾ ਕਿ ਇਕ ਵੋਟ ਲਈ ਸਰਕਾਰ ਨੇ ਇਸ ਮਤਦਾਨ ਕੇਂਦਰ ਨੂੰ ਬਣਾਉਣ ਲਈ ਪੈਸੇ ਖਰਚੇ ਹਨ। ਮੈਂ ਵੋਟ ਪਾਈ ਹੈ। ਇਥੋਂ 100 ਫੀਸਦੀ ਮਤਦਾਨ ਹੋਇਆ ਹੈ। ਹਰ ਥਾਂ 100 ਫੀਸਦੀ ਮਤਦਾਨ ਹੋਵੇ ਇਸ ਲਈ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਾਣ ਤੇ ਆਪਣੀ ਵੋਟ ਦੀ ਵਰਤੋਂ ਕਰਨ।

 • 05:32 PM

   ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇੱਟਾਰ ਨੇ ਕਰਨਾਟਕ ਦੇ ਹੁੱਬਲੀ-ਧਾਰਵਾੜ ਸਥਿਤ ਇਕ ਮਤਦਾਨ ਕੇਂਦਰ ਚ ਆਪਣੀ ਵੋਟ ਦੀ ਵਰਤੋਂ ਕੀਤੀ।

 • 05:31 PM

   ਓਡੀਸ਼ਾ ਚ ਲੋਕ ਸਭਾ ਚੋਣਾਂ ਦੌਰਾਨ ਇਕ ਵੱਡੀ ਭੁੱਲ ਹੋ ਗਈ। ਮੁੱਖ ਨਿਰਵਾਚਣ ਅਧਿਕਾਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਵਰਤੇ ਜਾਣ ਵਾਲਾ ਵੀਵੀਪੈਟ, ਵਿਧਾਨ ਸਭਾ ਚੋਣਾਂ ਦੇ ਕੰਟਰੋਲ ਤੇ ਬੈਲੇਟ ਯੂਨਿਟ ਨਾਲ ਜੁੜਿਆ ਹੋਇਆ ਸੀ। ਇਸ ਗਲਤੀ ਦਾ ਜਦੋਂ ਪਤਾ ਲੱਗਿਆ ਉਦੋਂ ਤਕ 22 ਵੋਟਾਂ ਪੈ ਚੁੱਕੀਆਂ ਸਨ।

 • 05:28 PM

   ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਸੰਸਦੀ ਖੇਤਰ ਦੇ ਉਮੀਦਵਾਰ ਵਰੁਣ ਗਾਂਧੀ ਇਕ ਪੋਲਿਗੰ ਬੁਥ ਤੇ ਪਹੁੰਚੇ। ਇਥੇ ਕੁਝ ਮਤਦਾਤਿਆਂ ਨੇ ਉਨ੍ਹਾਂ ਨਾਲ ਸੈਲਫੀ ਲੈਣ ਲਈ ਕਿਹਾ। ਵਰੁਣ ਨੇ ਇਨ੍ਹਾਂ ਮਤਦਾਤਿਆਂ ਨੂੰ ਨਿਰਾਸ਼ ਨਹੀਂ ਕੀਤਾ। ਕਈ ਮਤਦਾਤਿਆਂ ਦੇ ਨਾਲ ਵਰੁਣ ਸੈਲਫੀ ਲੈਂਦੇ ਹੋਏ ਨਜ਼ਰ ਆਏ।

   

   

 • 04:48 PM

  ਰਣਵੀਰ ਸ਼ਰਮਾ ਨੂੰ ਕਾਂਗਰਸ ਨੇ ਆਗਰਾ ਉੱਤਰ ਵਿਧਾਨ ਸਭਾ ਉਪਚੋਣਾਂ ਲਈ ਉਮੀਦਵਾਰ ਐਲਾਨਿਆ ਹੈ।

 • 04:37 PM

  ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਗੁਜਰਾਤ ਚ ਭਰੂਚ ਦੇ ਇਕ ਮਤਦਾਨ ਕੇਂਦਰ ਚ ਵੋਟ ਪਾਈ। ਮਤਦਾਨ ਤੋਂ ਬਾਅਦ ਪ੍ਰਿਅੰਕਾ ਗਾਂਧੀ ਦੇ ਚੋਣ ਲੜਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਕਹੇਗੀ ਕਿ ਤਾਂ ਉਹ ਜ਼ਰੂਰ ਚੋਣ ਲੜੇਗੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਾਕੀਆਂ ਤੋਂ ਸਲਾਹ ਲੈਣ ਤੋਂ ਬਾਅਦ ਹੀ ਫ਼ੈਸਲਾ ਲੈਣਗੇ।

 • 04:35 PM

  ਲੋਕ ਸਭਾ ਚੋਣਾਂ 2019 ਦੇ ਤੀਸਰੇ ਪੜਾਅ ਚ ਦੁਪਹਿਰ 3 ਵਜੇ ਤਕ 117 ਸੀਟਾਂ ਤੇ 51.15 ਪ੍ਰਤੀਸ਼ਤ ਮਤਦਾਨ ਹੋ ਚੁੱਕਾ ਹੈ। ਪੱਛਮੀ ਬੰਗਾਲ ਚ ਤੀਸਰੇ ਪੜਾਅ ਲਈ ਬੰਪਰ ਵੋਟਿੰਗ ਹੋ ਰਹੀ ਹੈ। ਦੁਪਹਿਰ ਤਿੰਨ ਵਜੇ ਤਕ ਪੱਛਮੀ ਬੰਗਾਲ ਚ 67.78 ਫ਼ੀਸਦੀ ਵੋਟਿੰਗ ਹੋ ਗਈ ਹੈ।

 • 04:15 PM

  ਪੱਛਮੀ ਬੰਗਾਲ ਚ ਤੀਸਰੇ ਪੜਾਅ ਲਈ ਬੰਪਰ ਵੋਟਿੰਗ ਹੋ ਰਹੀ ਹੈ। ਦੁਪਹਿਰ 3 ਵਜੇ ਤਕ ਪੱਛਮੀ ਬੰਗਾਲ ਚ 67.78 ਫ਼ੀਸਦੀ ਮਤਦਾਨ ਹੋ ਚੁੱਕਾ ਹੈ। ਜੇਕਰ ਮਤਦਾਨ ਦੀ ਗਤੀ ਇਹੀ ਰਹੀ ਤਾਂ ਵੋਟਿੰਗ ਪ੍ਰਤੀਸ਼ਤ ਕਾਫ਼ੀ ਉੱਪਰ ਜਾ ਸਕਦਾ ਹੈ।

 • 04:05 PM

  ਪੱਛਮੀ ਬੰਗਾਲ ਦੇ ਦੱਖਣੀ ਦੀਨਾਜਪੁਰ ਚ ਬੁਨਿਆਦਪੁਰ ਚ ਇਕ ਪੋਲਿੰਗ ਏਜੰਟ ਬਾਬੂਲਾਲ ਮੁਰਮੂ ਆਪਣੇ ਘਰ ਚ ਮ੍ਰਿਤਕ ਪਾਏ ਗਏ ਹਨ। ਹਾਲਾਂਕਿ ਹਾਲੇ ਤਕ ਬਾਬੂਲਾਲ ਦੀ ਮੌਤ ਦਾ ਕਾਰਨ ਸਾਫ਼ ਨਹੀਂ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

 • 03:57 PM

  ਕਰਨਾਟਕ ਦੇ ਉੱਤਰਾ ਕੰਨੜ ਦੇ ਕਈ ਖੇਤਰਾਂ ਚ ਮੋਹਲੇਧਾਰ ਬਾਰਿਸ਼ ਨਾਲ ਬੱਦਲ ਗਰਜ ਰਹੇ ਹਨ। ਇਸ ਕਾਰਨ ਪੋਲਿੰਗ ਬੂਥ ਖ਼ਾਲੀ ਨਜ਼ਰ ਆ ਰਹੇ ਹਨ। ਜੇਕਰ ਬਾਰਿਸ਼ ਦਾ ਆਲਮ ਅਜਿਹਾ ਹੀ ਰਿਹਾ ਤਾਂ ਇੱਥੇ ਮਤਦਾਨ ਫ਼ੀਸਦੀ ਕਾਫ਼ੀ ਡਿੱਗ ਸਕਦਾ ਹੈ।

 • 03:50 PM

  ਪੱਛਮੀ ਬੰਗਾਲ ਚ ਇਕ ਅਣਜਾਣ ਵਿਅਕਤੀ ਨੇ ਮੁਰਸ਼ਿਦਾਬਾਦ ਦੇ ਰਾਨੀਨਗਰ ਹਲਕੇ ਚ ਸਥਿਤ ਪੋਲਿੰਗ ਬੂਥ ਨੰਬਰ 27-28 ਨਜ਼ਦੀਕ ਦੇਸੀ ਬੰਬ ਨਾਲ ਹਮਲਾ ਕਰ ਦਿੱਤਾ। ਇਸ ਬੰਬ ਧਮਾਕੇ ਨਾਲ ਮਤਦਾਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬੰਗਾਲ ਚ ਮਤਦਾਨ ਦੌਰਾਨ ਹਿੰਸਾ ਵਧਦੀ ਜਾ ਰਹੀ ਹੈ। ਇਸ ਦੌਰਾਨ ਇਕ ਸ਼ਖ਼ਸ਼ ਦੀ ਜਾਨ ਵੀ ਜਾ ਚੁੱਕੀ ਹੈ।

 • 03:47 PM

  ਓਡੀਸ਼ਾ ਦੇ ਧੇਂਕਾਨਾਲ ਚ ਕੰਤਾਪਾਲ ਪਿੰਡ ਸਥਿਤ ਪੋਲਿੰਗ ਬੂਥ ਨੰਬਰ 41 ਦੇ ਇਕ ਚੋਣ ਅਧਿਕਾਰੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡਿਊਟੀ ਤੇ ਤੈਨਾਤ ਇਸ ਅਧਿਕਾਰੀ ਦੀ ਡਿੱਗਣ ਨਾਲ ਮੌਤ ਹੋ ਗਈ।

 • 03:40 PM

   ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿਸਪੁਰ, ਅਸਾਮ ਚ ਮਤਦਾਨ ਕੀਤਾ। ਪੋਲਿੰਗ ਬੂਥ ਚੋਂ ਬਾਹਰ ਨਿਕਲਦੇ ਸਮੇਂ ਉਨ੍ਹਾਂ ਨਾਲ ਵੱਡੀ ਗਿਣਤੀ ਚ ਸਮਰਥਕ ਵੀ ਨਜ਼ਰ ਆਏ।

   

 • 03:40 PM

  ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਅਧੀਨ ਬਲਿਗ੍ਰਾਮ ਚ ਮਤਦਾਨ ਦੌਰਾਨ ਕਾਂਗਰਸ ਅਤੇ ਟੀਐੱਮਸੀ ਵਰਕਰ ਭਿੜੇ। ਇਸ ਦੌਰਾਨ ਮਤਦਾਨ ਲਈ ਲਾਈਨ ਚ ਲੱਗੇ ਇਕ ਮਤਦਾਤਾ ਦੀ ਮੌਤ ਹੀ ਗਈ।

   

 • 03:39 PM

  ਲੋਕ ਸਭਾ ਚੋਣਾਂ 2019 ਦੇ ਤੀਸਰੇ ਪੜਾਅ ਲਈ ਦੁਪਹਿਰ ਤਿੰਨ ਵਜੇ ਤਕ ਉੱਤਰ ਪ੍ਰਦੇਸ਼ ਚ 47.10 ਫ਼ੀਸਦੀ ਮਤਦਾਨ ਹੋਇਆ। ਦੁਪਹਿਰ 3 ਵਜੇ ਤਕ ਮੈਨਪੁਰੀ ਚ 45 ਫ਼ੀਸਦੀ ਅਤੇ ਏਟਾ ਲੋਕ ਸਭਾ ਖੇਤਰ ਚ 50 ਫ਼ੀਸਦੀ ਮਤਦਾਨ ਹੋਇਆ ਹੈ।

 • 03:04 PM

  ਭੋਪਾਲ ਚ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਕਾਲੇ ਝੰਡੇ ਦਿਖਾਉਣ ਦੇ ਦੋਸ਼ ਚ ਭਾਜਪਾ ਵਰਕਰਾਂ ਨੇ ਐੱਸਡੀਐੱਮ ਦਫ਼ਤਰ ਚ ਐੱਨਸੀਪੀ ਵਰਕਰਾਂ ਨੂੰ ਕੁੱਟਿਆ। ਦੋਸ਼ ਹਨ ਕਿ ਉਸ ਨੇ ਪ੍ਰਗਿਆ ਠਾਕੁਰ ਦੇ ਰੋਡ ਸ਼ੋਅ ਦੌਰਾਨ ਕਾਲੇ ਝੰਡੇ ਦਿਖਾਏ ਹਨ।

 • 02:50 PM

  ਜੰਮੂ-ਕਸ਼ਮੀਰ ਚ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਰਾ ਹਲਕੇ ਚ ਪੋਲਿੰਗ ਬੂਥ ਨੰਬਰ 37ਡੀ ਚ ਮਤਦਾਨ ਕੀਤਾ।

 • 02:49 PM

  ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਦੁਪਹਿਰ ਇਕ ਵਜੇ ਤਕ ਤੀਸਰੇ ਪੜਾਅ ਚ ਕੁੱਲ 37.89 ਫ਼ੀਸਦੀ ਮਤਦਾਨ ਹੋ ਗਿਆ ਹੈ। ਦੁਪਹਿਰ ਇਕ ਵਜੇ ਤਕ ਸਭ ਤੋਂ ਜ਼ਿਆਦਾ ਮਤਦਾਨ ਪੱਛਮੀ ਬੰਗਾਲ ਚ ਹੋਇਆ।

 • 02:47 PM

  ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਗੁਜਰਾਤ ਦੇ ਅਹਿਮਦਾਬਾਦ ਸਥਿਤ ਇਕ ਪੋਲਿੰਗ ਬੂਥ ਚ ਮਤਦਾਨ ਕੀਤਾ। ਅਰੁਣ ਜੇਤਲੀ ਇਕ ਵਾਰ ਲੋਕ ਸਭਾ ਚੋਣ ਨਹੀਂ ਲੜ ਰਹੇ।

 • 02:05 PM

  ਲੋਕ ਸਭਾ ਚੋਣਾਂ ਦੇ ਤੀਸਰੇ ਗੇੜ ਲਈ ਉੱਤਰ ਪ੍ਰਦੇਸ਼ ਚ ਦੁਪਹਿਰ 1 ਵਜੇ ਤਕ 35.49 ਫ਼ੀਸਦੀ ਮਤਦਾਨ ਹੋ ਚੁੱਕਾ ਹੈ। ਉੱਥੇ ਹੀ ਓਡੀਸ਼ਾ ਚ ਇਕ ਵਜੇ ਤਕ 43 ਫ਼ੀਸਦੀ ਅਤੇ ਪੱਛਮੀ ਬੰਗਾਲ ਚ 51.90 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

 • 02:03 PM

  ਭਾਜਪਾ ਦੇ ਸੀਨੀਆਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਗੁਜਰਾਤ ਦੇ ਅਹਿਮਦਾਬਾਦ ਚ ਸਥਿਤ ਸ਼ਾਹਪੁਰ ਚ ਮਤਾਦਨ ਕੀਤਾ। ਇਸ ਵਾਰ ਅਡਵਾਨੀ ਚੋਣ ਨਹੀਂ ਲੜ ਰਹੇ। ਗਾਂਧੀਨਗਰ ਸੀਟ ਤੋਂ ਇਸ ਵਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੋਣ ਮੈਦਾਨ ਚ ਉਤਰੇ ਹਨ।

 • 02:02 PM

  ਕੇਰਲ ਸਥਿਤ ਕੰਨੂਰ ਇਕ ਪੋਲਿੰਗ ਬੂਥ ਚ ਸੱਪ ਦੇ ਦਿਖਾਈ ਦੇਣ ਨਾਲ ਭਾਜੜ ਮਚ ਗਈ। ਪੋਲਿੰਗ ਬੂਥ ਚ ਸੱਪ ਦੇ ਵੜਨ ਨਾਲ ਮਤਦਾਤਾਵਾਂ ਚ ਭੱਜਦੌੜ ਮਚ ਗਈ। ਇਸ ਤੋਂ ਬਾਅਦ ਸੱਪ ਫੜਨ ਵਾਲਿਆਂ ਨੂੰ ਬੁਲਾਇਆ ਗਿਆ, ਉਨ੍ਹਾਂ ਦੇ ਸੱਪ ਫੜਨ ਤੋਂ ਬਾਅਦ ਵੋਟਿੰਗ ਸ਼ੁਰੂ ਹੋ ਗਈ।

 • 01:24 PM

  ਅਰਰੀਆ ਦੇ ਬੂਥ ਨੰਬਰ 152, 153, 154 ਤੇ ਲਾਠੀਚਾਰਜ, ਕਈ ਲੋਕ ਜ਼ਖ਼ਮੀ, ਤਿੰਨ ਮਹਿਲਾਵਾਂ ਹਸਪਤਾਲ ਚ ਦਾਖ਼ਲ, ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਤਿੰਨਾਂ ਬੂਥਾਂ ਚ ਮਤਦਾਨ ਬੰਦ।

 • 01:06 PM

  ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਯਾਦਵ ਮਤਦਾਨ ਕੀਤਾ। ਸੈਫਈ ਪਿੰਡ ਚ ਮਤਦਾਨ ਕੇਂਦਰ ਚ ਮੁਲਇਮ ਸਿੰਘ ਯਾਦਵ ਵੋਟ ਦੇਣ ਪਹੁੰਚੇ। ਇਸ ਤੋਂ ਪਹਿਲਾ ਸੈਫਈ ਪਿੰਡ ਚ ਮਤਦਾਨ ਕੇਂਦਰ ਚ ਮਤਦਾਨ ਕਰਨ ਅਖਿਲੇਸ਼ ਯਾਦਵ ਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ ਪਹੁੰਚੇ ਸਨ।

 • 01:05 PM

  ਛੱਡੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਸਿੰਗ ਬਘੇਲ ਨੇ ਦੁਰਗ ਦੇ ਪੋਲਿੰਗ ਬੂਥ ਨੰਬਰ 55 ਚ ਮਤਦਾਨ ਕੀਤਾ। ਜਿੱਤ ਜਾਂ ਹਾਰ ਦੇ ਸਵਾਲ ਤੇ ਬਘੇਲ ਨੇ ਕਿਹਾ ਕਿ ਜਨਤਾ ਅਸਲੀ ਜੱਜ ਹੈ, 23 ਮਈ ਨੂੰ ਨਤੀਜੇ ਸਾਹਮਣੇ ਆ ਜਾਣਗੇ।

 • 12:52 PM

  ਸਿਨੇਮਾ ਸਟਾਰ ਸੰਨੀ ਦਿਓਲ ਭਾਜਪਾ ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਰੱਖਿਆ ਮੰਤਰੀ ਸੀਤਰਮਨ ਨੇ ਭਾਜਪਾ ਚ ਸ਼ਾਮਲ ਕੀਤਾ। ਇਸ ਤੋਂ ਪਹਿਲਾਂ ਸੰਨੀ ਦੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨਾਲ ਫੋਟੋ ਵਾਇਰਲ ਹੋਈ ਸੀ। ਉਸ ਦੇ ਬਾਅਦ ਤੋਂ ਹੀ ਅਜਿਹੇ ਕਿਆਸ ਲਗਾਏ ਜਾ ਰਹੇ ਸਨ। ਪਾਰਟੀ ਨੇ ਹਾਲੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ ਨਹੀਂ ਹਨ। ਚਰਚਾ ਹੈ ਕਿ ਸੰਨੀ ਦਿਓਲ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ।

 • 12:39 PM

  ਭਾਰਤੀ ਜਨਤਾ ਪਾਰਟੀ ਨੇ ਉੱਤਰੀ ਪੱਛਮੀ ਦਿੱਲੀ ਤੋਂ ਸਿੰਗਰ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਹੈ। ਉਦਿਤ ਰਾਜ ਦੀ ਟਿਕਟ ਕੱਟ ਗਈ ਹੈ। ਦੱਸ ਦਈਏ ਕਿ ਉਦਿਤ ਰਾਜ ਨੇ ਭਾਜਪਾ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀ ਟਿਕਟ ਕੱਟ ਹੁੰਦੀ ਹੈ ਤਾਂ ਉਹ ਪਾਰਟੀ ਛੱਡ ਦੇਣਗੇ।

 • 12:36 PM

  ਉੱਤਰ ਪ੍ਰਦੇਸ਼ ਦੇ ਬਦਾਯੂੰ ਚ ਜ਼ਿਲ੍ਹਾ ਚੋਣ ਅਧਿਕਾਰੀ ਨੇ ਨਿਰਦੇਸ਼ ਤੇ ਭਾਜਪਾ ਆਗੂ ਸਵਾਮੀ ਪ੍ਰਸਾਦ ਮੌਰੀਆ ਦੇ ਘਰ ਛਾਪੇਮਾਰੀ ਜਾਰੀ ਹੈ। ਭਾਜਪਾ ਉਮੀਦਵਾਰ ਸੰਘਮਿਤਰਾ ਮੌਰੀਆ ਦੇ ਪਿਤਾ ਸਵਾਮੀ ਪ੍ਰਸਾਦ ਮੌਰੀਆ ਕਿਰਾਏ ਦੇ ਘਰ ਚ ਰਹਿ ਰਹੇ ਸਨ, ਸੀਓ ਸਿਟੀ ਅਤੇ ਸਿਟੀ ਮੈਜੀਸਟ੍ਰੈਟ ਨੇ ਛਾਪੇਮਾਰੀ ਕੀਤੀ ਹੈ।

 • 12:22 PM

  ਮੌਸਮ ਸਾਹਮਣੇ ਮਤਦਾਤਾ ਸੁਸਤ ਨਜ਼ਰ ਆ ਰਹੇ ਹਨ। ਪਾਰਾ 40 ਦੇ ਕਰੀਬ ਹੈ ਅਤੇ ਦੁਪਹਿਰ ਦੇ ਸਾਢੇ 12 ਵੱਜ ਰਹੇ ਹਨ। ਇਸ ਦੇ ਨਾਲ ਹੀ ਹੁਣ ਮੈਨਪੁਰੀ, ਫ਼ਿਰੋਜ਼ਾਬਾਦ ਅਤੇ ਏਟਾ ਚ ਮਤਦਾਨ ਕੇਂਦਰਾਂ ਚ ਮਤਦਾਤਾਵਾਂ ਦੀ ਗਿਣਤੀ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਈ ਬੂਥਾਂ ਚ ਸੰਨਾਟਾ ਪਸਰ ਗਿਆ ਹੈ।

 • 12:09 PM

  ਕਰਨਾਟਕ ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਲਬਰਗ ਤੋਂ ਉਮੀਦਵਾਰ ਮਲਿਕਾਰਜੁਨ ਖੜਗੇ ਨੇ ਮਤਦਾਨ ਕੀਤਾ। ਅੱਜ ਕਰਨਾਟਕ ਦੀਆਂ 14 ਸੀਟਾਂ ਤੇ ਲੋਕ ਸਭਾ ਚੋਣਾਂ ਹੋ ਰਹੀਆਂ ਹਨ।

   

 • 12:08 PM

   ਕਾਂਗਰਸ ਆਗੂ ਹਾਰਦਿਕ ਪਟੇਲ ਨੇ ਵਿਰਮਗਮ ਸਥਿਤ ਪੋਲਿੰਗ ਬੂਥ ਚ ਮਤਦਾਨ ਕੀਤਾ।

   

 • 12:08 PM

   ਸਪਾ ਅਖਿਲੇਸ਼ ਯਾਦਵ ਨੇ ਪਤਨੀ ਡਿੰਪਲ ਯਾਦਵ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ।

 • 11:42 AM

  ਸਮਾਜਸੇਵਕ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਚ ਅਹਿਮਦਨਗਰ ਦੇ ਰਾਲੇਗਣ ਸਿੱਧੀ ਤੋਂ ਆਪਣੀ ਵੋਟ ਦਿੱਤੀ। ਮਤਦਾਨ ਤੋਂ ਬਾਅਦ ਉਨ੍ਹਾਂ ਨੇ ਉਂਗਲੀ ਤੇ ਲੱਗੀ ਸਿਹਾਈ ਦਿਖਾ ਕੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ।

 • 11:37 AM

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਨੇ ਗੁਜਰਾਤ ਦੇ ਅਹਿਮਦਾਬਾਦ ਚ ਰਾਇਸਨ ਪੋਲਿੰਗ ਬੂਥ ਚ ਮਤਦਾਨ ਕੀਤਾ। ਗੁਜਰਾਤ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਅੱਜ ਮਤਦਾਨ ਹੋ ਰਿਹਾ ਹੈ।

   

 • 11:17 AM

  ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਚ ਭਾਜਪਾ ਵਰਕਰਾਂ ਨੇ ਇਕ ਚੋਣ ਅਧਿਕਾਰੀ ਨੂੰ ਕੁਟਿਆ। ਇਹ ਚੋਣ ਅਧਿਕਾਰੀ ਬੂਥ ਨੰਬਰ 231 ਤੇ ਤੈਨਾਤ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਕਥਿਤ ਤੌਰ ਤੇ ਭਾਜਪਾ ਵਰਕਰਾਂ ਨੂੰ ਸਮਾਜਵਾਦੀ ਪਾਰਟੀ ਨੂੰ ਵੋਟ ਕਰਨ ਲਈ ਕਿਹਾ ਸੀ। ਮਾਮਲੇ ਦੀ ਜਾਂਚ ਸ਼ੁਰੂ ਹੋ ਗਈ।

   

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK