v> ਨਵੀਂ ਦਿੱਲੀ ; ਆਮ ਆਦਮੀ ਪਾਰਟੀ ਨਾਲ ਗਠਜੋੜ ਨਾ ਹੋਣ ਦੀ ਸਥਿਤੀ 'ਚ ਕਾਂਗਰਸ ਨੇ ਦਿੱਲੀ ਦੀਆਂ ਸਾਰੀਆਂ ਸੱਤਾਂ ਸੀਟਾਂ 'ਤੇ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਲਈ ਹੈ ਅਤੇ ਸਾਰੇ ਨਾਂ ਤੈਅ ਕਰ ਲਏ ਹਨ। ਇਨ੍ਹਾਂ ਵਿਚੋਂ ਦੋ ਨਾਵਾਂ ਵਿਚ ਬਦਲਾਅ ਕੀਤਾ ਗਿਆ ਹੈ। ਸੱਤਾਂ ਉਮੀਦਵਾਰਾਂ ਦੀ ਸੂਚੀ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਸਤਖ਼ਤ ਕਰ ਦਿੱਤੇ ਹਨ। ਹੁਣ ਸੱਤਾਂ ਸੀਟਾਂ 'ਤੇ ਕਾਂਗਰਸ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਐਤਵਾਰ ਨੂੰ ਬਾਕਾਇਦਾ ਪੱਤਰਕਾਰ ਵਾਰਤਾ ਵਿਚ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਿਕ, ਨਵੀਂ ਦਿੱਲੀ ਤੋਂ ਅਜੈ ਮਾਕਨ, ਦੱਖਣੀ ਦਿੱਲੀ ਤੋਂ ਰਮੇਸ਼ ਕੁਮਾਰ, ਪੱਛਮੀ ਦਿੱਲੀ ਤੋਂ ਸੁਸ਼ੀਲ ਕੁਮਾਰ, ਉੱਤਰੀ-ਪੂਰਬੀ ਦਿੱਲੀ ਤੋਂ ਜੇਪੀ ਅਗਰਵਾਲ, ਚਾਂਦਨੀ ਚੌਕ ਤੋਂ ਸ਼ੀਲਾ ਦੀਕਸ਼ਿਤ, ਉੱਤਰੀ ਪੱਛਮੀ ਦਿੱਲੀ ਤੋਂ ਰਾਜੇਸ਼ ਲਿਲੋਠੀਆ ਅਤੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਅਰਵਿੰਦਰ ਸਿੰਘ ਲਵਲੀ ਉਮੀਦਵਾਰ ਹੋਣਗੇ।

ਉੱਥੇ, ਨਵੀਂ ਸੂਚੀ ਵਿਚ ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਰਾਜਕੁਮਾਰ ਚੌਹਾਨ ਦੀ ਟਿਕਟ ਕੱਟੀ ਗਈ ਹੈ। ਮਹਾਬਲ ਦੇ ਸਥਾਨ 'ਤੇ ਸੁਸ਼ੀਲ ਕੁਮਾਰ ਅਤੇ ਰਾਜਕੁਮਾਰ ਦੀ ਥਾਂ ਰਾਜੇਸ਼ ਲਿਲੋਠੀਆ ਚੋਣ ਲੜਨਗੇ।

Posted By: Seema Anand