Menu

Lok Sabha Election Phase 7 Voting: ਸ਼ਾਮ ਛੇ ਵਜੇ ਤਕ 60.21 ਫ਼ੀਸਦੀ ਮਤਦਾਨ, ਝਾਰਖੰਡ ਤੇ ਪੱਛਮੀ ਬੰਗਾਲ 'ਚ ਬੰਪਰ ਵੋਟਿੰਗ

Mon, 20 May 2019 11:14 AM (IST) |

ਹਾਈਲਾਈਟ

 1. ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦਾ ਮਤਦਾਨ
 2. ਦੁਪਹਿਰ ਤਿੰਨ ਵਜੇ ਤਕ 51.95% ਮਤਦਾਨ
 3. ਕਈ ਥਾਵਾਂ 'ਤੇ ਹਿੰਸਕ ਭਿੜਨਾ

ਦੇਸ਼ 'ਚ ਚੱਲ ਰਹੇ ਲੋਕਤੰਤਰ ਦਾ ਮਹਾਯੱਗ ਆਪਣੇ ਆਖ਼ਰੀ ਪੜਾਅ 'ਚ ਪੁੱਜ ਗਿਆ ਹੈ। 38 ਦਿਨਾਂ ਤਕ ਚੱਲੀਆਂ ਲੋਕ ਸਭਾ ਚੋਣਾਂ -2019 ਲਈ ਐਤਵਾਰ ਨੂੰ ਸੱਤਵੇਂ ਤੇ ਆਖ਼ਰੀ ਗੇੜ 'ਚ ਅੱਠ ਸੂਬਿਆਂ ਦੀਆਂ ਕੁਲ 59 ਸੀਟਾਂ 'ਤੇ ਮਤਦਾਨ ਸ਼ੁਰੂ ਹੋ ਗਿਆ ਹੈ। 2014 'ਚ ਇਨ੍ਹਾਂ 59 ਸੀਟਾਂ ਵਿਚੋਂ 40 'ਤੇ ਭਾਜਪਾ ਤੇ ਉਸ ਦੇ ਸਹਿਯੋਗੀਆਂ ਦੀ ਜਿੱਤ ਹੋਈ ਸੀ। ਇਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ ਸਭਾ ਹਲਕਾ ਵਾਰਾਨਸੀ ਵੀ ਸ਼ਾਮਲ ਹੈ। ਆਖ਼ਰੀ ਗੇੜ 'ਚ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ 13-13, ਪੱਛਮੀ ਬੰਗਾਲ ਦੀਆਂ 9, ਬਿਹਾਰ ਤੇ ਮੱਧ ਪ੍ਰਦੇਸ਼ ਦੀਆਂ 8-8, ਹਿਮਾਚਲ ਪ੍ਰਦੇਸ਼ ਦੀਆਂ 4, ਝਾਰਖੰਡ ਦੀਆਂ 3 ਤੇ ਚੰਡੀਗੜ੍ਹ ਦੀ ਇਕਲੌਤੀ ਸੀਟ 'ਤੇ ਮਤਦਾਨ ਹੋ ਰਿਹਾ ਹੈ। ਇਨ੍ਹਾਂ ਸੀਟਾਂ 'ਤੇ ਕੁਲ 918 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 10.01 ਕਰੋੜ ਤੋਂ ਜ਼ਿਆਦਾ ਲੋਕ ਮਤਦਾਨ ਕਰਨਗੇ। ਚੋਣ ਕਮਿਸ਼ਨ ਨੇ ਸੁਚਾਰੂ ਮਤਦਾਨ ਲਈ 1.12 ਲੱਖ ਤੋਂ ਜ਼ਿਆਦਾ ਪੋਲਿੰਗ ਬੂਥ ਤਿਆਰ ਕੀਤੇ ਹਨ। ਪਿਛਲੇ ਛੇ ਗੇੜਾਂ 'ਚ ਔਸਤਨ 66.88 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਲੋਕ ਸਭਾ ਦੀਆਂ ਇਨ੍ਹਾਂ ਸੀਟਾਂ ਤੋਂ ਇਲਾਵਾ ਗੋਆ 'ਚ ਪਣਜੀ ਵਿਧਾਨ ਸਭਾ ਸੀਟ ਤੇ ਤਾਮਿਲਨਾਡੂ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਵੀ ਹੋਵੇਗੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।

20 May,2019
 • 06:18 PM

   ਸ਼ਾਮ ਛੇ ਵਜੇ ਤਕ ਹੇਠ ਲਿਖੇ ਅਨੁਸਾਰ ਸੂਬਿਆਂ ਚ ਹੋਈ ਪੋਲਿੰਗ
  ਬਿਹਾਰ ਚ 49.92 ਫ਼ੀਸਦੀ, 
  ਪੰਜਾਬ ਚ 58.81
  ਹਿਮਾਚਲ ਪ੍ਰਦੇਸ਼ ਚ 66.18
  ਮੱਧ ਪ੍ਰਦੇਸ਼ ਚ 69.38
  ਉੱਤਰ ਪ੍ਰਦੇਸ਼ ਚ 54.37
  ਪੱਛਮੀ ਬੰਗਾਲ ਚ 73.05
  ਝਾਰਖੰਡ ਚ 70.05
  ਚੰਡੀਗੜ੍ਹ ਚ 63.57

 • 04:29 PM

  ਬਿਹਾਰ ਦੇ ਆਰਾ ਚ ਪੋਲਿੰਗ ਬੂਥ ਨੰਬਰ 49 ਤੇ ਫਰਜ਼ੀ ਮਤਦਾਨ ਦੀ ਸੂਚਨਾ ਤੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਤੇ ਹਮਲਾ। ਸ਼ੱਕੀਆਂ ਨੇ ਪੁਲਿਸ ਟੀਮ ਤੇ ਪੱਥਰਬਾਜ਼ੀ ਕਰ ਦਿੱਤੀ, ਜਿਸ ਚ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਮਾਮਲੇ ਚ ਏਡੀਐੱਮ ਨੇ ਦੱਸਿਆ ਕਿ ਸਾਨੂੰ ਪੱਥਰਬਾਜ਼ੀ ਦੀ ਖ਼ਬਰ ਮਿਲੀ ਹੈ, ਪਰ ਉੱਥੇ ਮਤਦਾਨ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਇਆ ਹੈ। ਕੁਝ ਲੋਕਾਂ ਨੇ ਸਮੱਸਿਆ ਪੈਂਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

  /

 • 04:22 PM

  ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਇਕ ਪੋਲਿੰਗ ਸਟੇਸ਼ਨ ਵਿਚ ਵੋਟ ਪਾਈ।

   

 • 03:58 PM

  ਸਾਬਕਾ ਕ੍ਰਿਕਟ ਟੀਮ ਦੇ ਕਪਤਾਨ ਸੌਰਵ ਗਾਂਗੂਲੀ ਨੇ ਬਰਿਸ਼ਾ ਜਨਕਲਿਆਣ ਵਿਦਿਆਪੀਠ ਦੇ ਪੋਲਿੰਗ ਬੂਥ ਚ ਮਤਦਾਨ ਕੀਤਾ।

   

 • 03:31 PM

  ਦੁਪਹਿਰ ਤਿੰਨ ਵਜੇ ਤਕ ਕੁੱਲ 51.95 ਫ਼ੀਸਦੀ ਮਤਦਾਨ ਹੋ ਗਿਆ ਹੈ। ਬਿਹਾਰ ਚ 46.66 ਫ਼ੀਸਦੀ, ਹਿਮਾਚਲ ਪ੍ਰਦੇਸ਼ ਚ 49.43 ਫ਼ੀਸਦੀ, ਮੱਧ ਪ੍ਰਦੇਸ਼ ਚ 57.27 ਫ਼ੀਸਦੀ, ਪੰਜਾਬ ਚ 48.18 ਫ਼ੀਸਦੀ, ਉੱਤਰ ਪ੍ਰਦੇਸ਼ ਚ 46.07 ਫ਼ੀਸਦੀ, ਪੱਛਮੀ ਬੰਗਾਲ ਚ 63.58 ਫ਼ੀਸਦੀ, ਝਾਰਖੰਡ ਚ 64.81 ਫ਼ੀਸਦੀ ਅਤੇ ਚੰਡੀਗੜ੍ਹ ਚ 50.24 ਫ਼ੀਸਦੀ ਵੋਟਿੰਗ ਹੋ ਗਈ ਹੈ।

 • 03:03 PM

  ਪੰਜਾਬ ਚ ਪੰਜਵੇਂ ਗੇੜ ਦੀਆਂ ਚੋਣਾਂ ਦੀ ਅੱਪਡੇਟ ਲਈ ਇਸ ਲਿੰਕ ਤੇ ਕਲਿੱਕ ਕਰੋ।

  punjabi.jagran.com/election/lok-sabha-punjab-chandigarh-election-phase-7-voting-live-lb-8660935.html

 • 02:50 PM

  ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜੋ ਸ਼ੁਰੂ ਤੋਂ ਧਮਕੀ ਦਿੰਦੀ ਆ ਰਹੀ ਹੈ, ਇਸ ਲਈ ਸਾਨੂੰ ਡਰ ਹੈ ਕਿ ਅੱਜ ਮਤਦਾਨ ਖ਼ਤਮ ਹੋਣ ਤੋਂ ਬਾਅਦ ਟੀਐਮਸੀ ਦਾ ਕਤਲੇਆਮ ਕੀ ਉੱਧਰ ਸ਼ੁਰੂ ਹੋਵੇਗਾ? ਇਸ ਲਈ ਸਾਡੀ ਮੰਗ ਹੈ ਕਿ ਸੈਂਟਰਲ ਆਰਮਡ ਫੋਰਸ ਉਦੋਂ ਤਕ ਉੱਥੇ ਰਹਿਣ ਜਦੋਂ ਤਕ ਚੋਣ ਜ਼ਾਬਤਾ ਲਾਗੂ ਰਹਿੰਦਾ ਹੈ।

   

 • 02:44 PM

  ਦਿੱਲੀ ਦੇ ਦਰਿਆਗੰਜ ਦੇ ਬੂਥ ਨੰਬਰ 32 ਤੇ ਮੁੜ ਮਤਦਾਨ ਕਰਵਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਨੇ 12 ਮਈ  ਚਾਂਦਨੀ ਚੌਕ ਲੋਕ ਸਭਾ ਸੀਟ ਦੇ ਪੋਲਿੰਗ ਬੂਥ ਨੰਬਰ 32 ਤੇ ਹੋਏ ਮਤਦਾਨ ਨੂੰ ਰੱਦ ਕਰ ਦਿੱਤਾ ਸੀ। ਇੱਥੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਜ਼ੀਰੋ ਤੇ ਨਹੀਂ ਕੀਤਾ ਗਿਆ ਸੀ।

 • 02:04 PM

  ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਵੋਟ ਪਾਉਣ ਤੋਂ ਪਹਿਲਾਂ ਡਿੱਗ ਪਏ। ਦਰਅਸਲ ਸੜਕ ਤੇ ਇਕ ਟੋਏ ਚ ਉਨ੍ਹਾਂ ਦਾ ਪੈਰ ਵੜ ਤੇ ਗਿਆ ਜਿਸ ਨਾਲ ਉਹ ਆਪਣਾ ਸੰਤੁਲਨ ਗੁਆ ਬੈਠੇ। ਇਸ ਦੌਰਾਨ ਉਨ੍ਹਾਂ ਦੇ ਪਤੀ ਅਨੁਪਮ ਖੇਰ ਵੀ ਉਨ੍ਹਾਂ ਨਾਲ ਸਨ।

  /

 • 02:00 PM

  ਵਾਰਾਨਸੀ ਤੋਂ ਪੀਐੱਮ ਮੋਦੀ ਖ਼ਿਲਾਫ਼ ਕਾਂਗਰਸੀ ਉਮਦੀਵਾਰ ਅਜੇ ਰਾਏ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਵਾਰਾਨਸੀ ਚ ਅਸਥਾਈ ਆਧਾਰ ਤੇ ਕੰਮ ਚੱਲ ਰਿਹਾ ਹੈ, ਕੁਝ ਵੀ ਸਥਾਈ ਨਹੀਂ ਹੈ।

 • 01:01 PM

  ਪੱਛਮੀ ਬੰਗਾਲ ਚ ਬਾਰਾਸਾਤ ਲੋਕ ਸਭਾ ਹਲਕੇ ਦੇ ਨਿਊ ਟਾਊਨ ਇਲਾਕੇ ਚ 20 ਬੰਬ ਬਰਾਮਦ ਕੀਤੇ ਗਏ ਹਨ। ਕਾਫ਼ੀ ਸਮੇਂ ਤੋਂ ਇਲਾਕੇ ਚ ਦੋ ਡ੍ਰੰਮ ਪਏ ਸਨ। ਪੁਲਿਸ ਵੱਲੋਂ ਜਂਚ ਕਰਨ ਤੇ ਉਸ ਚੋਂ ਬੰਬ ਮਿਲੇ ਹਨ। ਇਲਾਕੇ ਚ ਤਣਾਅ ਹੈ।

 • 12:59 PM

  ਬਿਹਾਰ ਚ ਤੇਜ ਪ੍ਰਤਾਪ ਦੇ ਬਾਊਂਸਰਾਂ ਨੇ ਮੀਡੀਆ ਤੇ ਹਮਲਾ ਕੀਤਾ। ਇਕ ਪੱਤਰਕਾਰ ਦੇ ਪੈਰ ਤੇ ਗੱਡੀ ਚੜ੍ਹਾਈ। ਲਾਲੂ ਦੇ ਲਾਲ ਤੇਜ ਪ੍ਰਤਾਪ ਪਟਨਾ ਚ ਈ ਰਿਕਸ਼ਾ ਰਾਹੀਂ ਵੋਟ ਪਾਉਣ ਗਏ ਸਨ। ਤੇਜ ਪ੍ਰਤਾਪ ਨੇ ਮੀਡੀਆ ਤੇ ਹਮਲਾ ਕਰਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ- ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।

 • 12:20 PM

  ਬਿਹਾਰ ਦੇ ਨਾਲੰਦਾ ਜਿ਼ਲ੍ਹਾਂ ਅਧੀਨ ਰਾਜਗੀਰ ਬਲਾਕ ਦੇ ਚੰਦੌਰਾ ਪਿੰਡ ਦੇ ਬੂਥ ਨੰਬਰ-299 ਤੇ ਲੋਕਾਂ ਨੇ ਮਤਦਾਨ ਦਾ ਬਾਈਕਾਟ ਕਰ ਦਿੱਤਾ ਹੈ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਨਾ ਰੋਡ, ਨਾ ਵੋਟ। ਗੁੱਸੇ ਚ ਆਏ ਲੋਕਾਂ ਨੇ ਈਵੀਐੱਮ ਅਤੇ ਬਲਾਕ ਡਿਵੈਲਪਮੈਂਟ ਅਧਿਕਾਰੀ ਦੀ ਕਾਰ ਤੋੜ ਦਿੱਤੀ ਹੈ।

 • 12:15 PM

  ਰਾਬੜੀ ਦੇਵੀ ਅਤੇ ਸੀਮਾ ਭਾਰਤੀ ਨੇ ਵੈਟਨਰੀ ਕਾਲਜ ਚ ਬਣੇ ਬੂਥ ਚ ਮਤਦਾਨ ਕੀਤਾ।

  /

 • 11:43 AM

  7 ਸੂਬਿਆਂ ਦੀਆਂ 59 ਸੀਟਾਂ ਤੇ ਵੋਟਿੰਗ ਜਾਰੀ ਹੈ। ਸਵੇਰੇ 11 ਵਜੇ ਤਕ ਬਿਹਾਰ ਚ 18.92 ਫ਼ੀਸਦੀ, ਹਿਮਾਚਲ ਚ 22.92 ਫ਼ੀਸਦੀ, ਮੱਧ ਪ੍ਰਦੇਸ਼ ਚ 27.43 ਫ਼ੀਸਦੀ, ਪੰਜਾਬ ਚ 23.36 ਫ਼ੀਸਦੀ, ਉੱਤਰ ਪ੍ਰਦੇਸ਼ ਚ 21.89 ਫ਼ੀਸਦੀ, ਪੱਛਮੀ ਬੰਗਾਲ ਚ 32.25 ਫ਼ੀਸਦੀ, ਝਾਰਖੰਡ ਚ 30.33 ਫ਼ੀਸਦੀ ਅਤੇ ਚੰਡੀਗੜ੍ਹ ਚ 22.30 ਫ਼ੀਸਦੀ ਮਤਦਾਨ ਹੋਇਆ ਹੈ।

 • 11:39 AM

  ਸਵੇਰੇ 11 ਵਜੇ ਤਕ ਕੁੱਲ 24.56 ਫ਼ੀਸਦੀ ਮਤਦਾਨ ਹੋ ਚੁੱਕਾ ਹੈ।

 • 11:28 AM

  ਬਸੀਰਹਾਟ ਚ ਲੋਕਾਂ ਨੂੰ ਵੋਟ ਪਾਉਣ ਤੋਂ ਰੋਕਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਵਾਧੂ ਸੁਰੱਖਿਆ ਮੁਲਾਜ਼ਮ ਭੇਜ ਦਿੱਤੇ ਗਏ ਹਨ। ਮਤਦਾਨ ਨਾ ਕਰ ਸਕਣ ਤੋਂ ਨਾਰਾਜ਼ ਲੋਕ ਇੱਥੇ ਵੋਟਿੰਗ ਕੇਂਦਰ ਬਾਹਰ ਪ੍ਰਦਰਸ਼ਨ ਕਰ ਰਹੇ ਸਨ।

  /

 • 11:23 AM

  ਪੱਛਮੀ ਬੰਗਾਲ ਚ ਪਿਛਲੇ 6 ਗੇੜਾਂ ਦੀ ਤਰ੍ਹਾਂ ਇਸ ਗੇੜ ਚ ਵੀ ਹੰਗਾਮਾ ਹੋ ਰਿਹਾ ਹੈ। ਬਸੀਰਹਟ ਚ ਵੋਟਰਾਂ ਨੇ ਟੀਐੱਮਸੀ ਕਾਰਕੁਨਾਂ ਤੇ ਵੋਟ ਪਾਉਣ ਤੋਂ ਰੋਕਣ ਦਾ ਦੋਸ਼ ਲਗਾਇਆ ਹੈ। ਭਾਜਪਾ ਆਗੂ ਸਯਾਂਤਨ ਬਾਸੂ ਨੇ ਦੋਸ਼ ਲਗਾਇਆ ਹੈ ਕਿ 100 ਤੋਂ ਜ਼ਿਆਦਾ ਲੋਕਾਂ ਨੂੰ ਵੋਟ ਪਾਉਣ ਤੋਂ ਰੋਹਿਆ ਗਿਆ ਹੈ।[

   

 • 11:21 AM

  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਾਦਲ ਪਿੰਡ ਚ ਮਤਦਾਨਾ ਕੀਤਾ। ਮਤਦਾਨ ਤੋਂ ਬਾਅਦ ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਗੁੰਡੇ ਬਾਹਰੋਂ ਆਏ ਹੋਏ ਹਨ ਅਤੇ ਵਾਹਨਾਂ ਦੀ ਚੈਕਿੰਗ ਵੀ ਕਰ ਰਹੇ ਹਨ।

   

 • 11:06 AM

  ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਹਿਮਾਚਲ ਚ ਪ੍ਰੇਮ ਕੁਮਾਰ ਧੂਮਲ ਨਾਲ ਮਤਦਾਨ ਕੀਤਾ।

   

 • 09:24 AM

  ਸਵੇਰੇ 9 ਵਜੇ ਤਕ ਬਿਹਾਰ ਚ 10.65 ਫ਼ੀਸਦੀ, ਹਿਮਾਚਲ ਪ੍ਰਦੇਸ਼ ਚ 0.87, ਮੱਧ ਪ੍ਰਦੇਸ਼ ਚ 7.16 ਫ਼ੀਸਦੀ, ਪੰਜਾਬ ਚ 4.64 ਫ਼ੀਸਦੀ, ਉੱਤਰ ਪ੍ਰਦੇਸ਼ ਚ 5.97 ਫ਼ੀਸਦੀ, ਪੱਛਮੀ ਬੰਗਾਲ ਚ 10.54 ਫ਼ੀਸਦੀ, ਝਾਰਖੰਡ ਚ 13.19 ਫ਼ੀਸਦੀ ਅਤੇ ਚੰਡੀਗੜ੍ਹ ਚ 10.40 ਫ਼ੀਸਦੀ ਮਤਦਾਨ ਹੋ ਚੁੱਕਾ ਹੈ। 
   
   
  .

 • 09:05 AM

  ਪੰਜਾਬ ਦੇ ਡੇਰਾ ਬਾਬਾ ਨਾਨਕ ਵਿਚ ਪੋਲਿੰਗ ਬੂਥਾਂ ਦਾ ਪੋਲਿੰਗ ਦਾ ਨਿਰੀਖਣ ਕਰਦੇ ਹੋਏ ਅਦਾਕਾਰ ਤੇ ਉਮੀਦਵਾਰ ਸੰਨੀ ਦਿਓਲ।

  /

 • 08:44 AM

  ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜ ਭਵਨ ਦੇ ਸਕੂਲ ਵਿਚ ਬਣੇ ਮਤਦਾਨ ਕੇਂਦਰ ਚ ਆਪਣਾ ਮਤਦਾਨ ਕੀਤਾ।

   

 • 08:35 AM

   ਕ੍ਰਿਕਟਰ ਹਰਭਜਨ ਸਿੰਘ ਨੇ ਆਪਣਾ ਮਤਦਾਨ ਕੀਤਾ।

  /

 • 08:35 AM

  ਪੱਛਮੀ ਬੰਗਾਲ ਚ ਮਮਤਾ ਬੈਨਰਜੀ ਦੇ ਭਜੀਜੇ ਅਤੇ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਨੇ ਸਾਊਥ ਕੋਲਕਾਤਾ ਵਿਚ ਆਪਣਾ ਮਤਦਾਨ ਕੀਤਾ।

   

   

 • 08:07 AM

  ਸਵੇਰੇ ਸੱਤ ਵਜੇ ਮਤਦਾਨ ਸ਼ੁਰੂ ਹੋਣ ਦੇ ਨਾਲ ਹੀ ਗੜਬੜੀਆਂ ਦੀਆਂ ਸ਼ਿਕਇਤਾਂ ਵੀ ਆਉਣ ਲੱਗੀਆਂ ਹਨ। ਯੂਪੀ ਦੇ ਚੰਦੌਲੀ ਜ਼ਿਲ੍ਹੇ ਚ ਮਤਦਾਨ ਸ਼ੁਰੂ ਕੇਂਦਰ ਤੇ ਪਹੁੰਚੇ ਕੁਝ ਲੋਕਾਂ ਨੇ ਦੋਸ਼ ਲਗਾਇਆ ਕਿ ਸ਼ਨਿਚਰਵਾਰ ਨੂੰ ਤਿੰਨ ਲੋਕਾਂ ਨੇ ਉਨ੍ਹਾਂ ਦੀਆਂ ਉਂਗਲੀਆਂ ਤੇ ਮਤਦਾਨ ਦਾ ਨਿਸ਼ਾਨ ਲਗਾ ਦਿੱਤਾ।

  /

 • 08:02 AM

  ਮਤਦਾਨ ਸ਼ੁਰੂ ਹੁੰਦੇ ਹੀ ਯੂੁਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਭਾਜਪਾ ਦੇ ਗੋਰਖਪੁਰ ਤੋਂ ਉਮੀਦਵਾਰ ਰਵੀਕਿਸ਼ਨ ਨਾਲ ਬੂਥ ਨੰਬਰ 243-249 ਵਿਚ ਪਹੁੰਚ ਮਤਦਾਨ ਕੀਤਾ। 

   

 • 07:58 AM

  ਉੱਤਰ ਪ੍ਰਦੇਸ਼ ਗੋਰਖਪੁਰ ਵਿਚ ਵੀ ਤਿਆਰੀਆਂ ਹੋ ਚੁੱਕੀਆਂ ਹਨ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਬੂਥ ਨੰਬਰ 243-249 ਵਿਚ ਮਤਦਾਨ ਕਰਨਗੇ।

   

 • 07:58 AM

  ਸੱਤਵੇਂ ਗੇੜ ਦੀਆਂ ਚੋਣਾਂ ਲਈ ਮਤਦਾਨ ਸ਼ੁਰੂ ਹੋ ਗਿਆ ਹੈ

   

 • 07:55 AM

  ਬਿਹਾਰ ਦੇ ਪਟਨਾ ਵਿਚ ਰਾਜ ਭਵਨ ਵਿਚ ਮਜ਼ਬੂਤ ਮਤਦਾਨ ਕੇਂਦਰ ਬਣਾਇਆ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਇੱਥੇ ਮਤਦਾਨ ਕਰਨਗੇ।

   

 • 07:53 AM

  ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਨੰਦਾ ਨਗਰ ਚ ਮਤਦਾਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
   
   

ਤਾਜ਼ਾ ਖ਼ਬਰਾਂ

This website uses cookie or similar technologies, to enhance your browsing experience and provide personalised recommendations. By continuing to use our website, you agree to our Privacy Policy and Cookie Policy.OK