ਨਵੀਂ ਦਿੱਲੀ : Lok Sabha Elections 2019 : ਲੋਕ ਸਭਾ ਚੋਣਾਂ 2019 ਤਹਿਤ ਉੱਤਰੀ-ਪੱਛਮੀ ਦਿੱਲੀ ਲੋਕ ਸਭਾ ਸੀਟ 'ਤੇ ਵਰਤਮਾਨ ਸੰਸਦ ਮੈਂਬਰ ਉਦਿਤ ਰਾਜ ਨੂੰ ਵੱਡਾ ਝਟਕਾ ਲੱਗਿਆ ਹੈ। ਨਾਮਜ਼ਦਗੀ ਦੇ ਆਖ਼ਰੀ ਦਿਨ ਭਾਜਪਾ (BJP) ਨੇ ਉਨ੍ਹਾਂ ਦੀ ਟਿਕਟ ਕੱਟ ਕੇ ਮਸ਼ਹੂਰ ਗਾਇਕ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਉੱਥੇ ਖ਼ਬਰ ਆ ਰਹੀ ਹੈ ਕਿ ਟਿਕਟ ਨਾ ਮਿਲਣ 'ਤੇ ਉੱਤਰੀ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਡਾ. ਉਦਿਤ ਰਾਜ ਭਾਜਪਾ ਨਾਲ ਬਗ਼ਾਵਤ ਕਰ ਸਕਦੇ ਹਨ। ਉਨ੍ਹਾਂ ਸਵੇਰੇ ਹੀ ਮੀਡੀਆ ਨੂੰ ਕਿਹਾ ਸੀ ਕਿ ਪਾਰਟੀ ਵੱਲੋਂ ਟਿਕਟ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ, ਪਾਰਟੀ ਦੇ ਫ਼ੈਸਲੇ ਤੋਂ ਬਾਅਦ ਅਗਲਾ ਕਦਮ ਉਠਾਉਣਗੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਬਾਗ਼ੀ ਤੇਵਰਾਂ ਕਾਰਨ ਇਸ ਸੀਟ 'ਤੇ ਟਿਕਟ ਦੇ ਐਲਾਨ ਵਿਚ ਦੇਰੀ ਹੋ ਰਹੀ ਸੀ। ਪਾਰਟੀ ਉਨ੍ਹਾਂ ਦੀ ਜਗ੍ਹਾ ਹੰਸ ਰਾਜ ਹੰਸ ਨੂੰ ਚੋਣ ਲੜਨ ਦਾ ਫ਼ੈਸਲਾ ਕੁਝ ਦਿਨ ਪਹਿਲਾਂ ਹੀ ਕਰ ਚੁੱਕੀ ਸੀ।

ਬੇਹੱਦ ਗ਼ਰੀਬ ਦਲਿਤ ਪਰਿਵਾਰ ਵਿਚ ਜਨਮੇ ਸਿੰਗਰ ਹੰਸ ਰਾਜ ਹੰਸ ਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਗਾਇਕੀ ਦੀ ਦੁਨੀਆ ਵਿਚ ਆਪਣਾ ਨਾਂ ਕਮਾਇਆ ਹੈ। ਪਦਮਸ੍ਰੀ ਰਾਜਗਾਇਕ ਹੰਸਰਾਜ ਹੰਸ ਨੇ ਭਾਜਪਾ ਜੁਆਇਨ ਕੀਤੀ ਸੀ।

Posted By: Seema Anand