ਜੇਐੱਨਐੱਨ, ਚੰਡੀਗੜ੍ਹ : ਭਾਜਪਾ ਹਾਈਕਮਾਨ ਪੰਜਾਬ ਦੀਆਂ ਤਿੰਨ ਸੀਟਾਂ ਦੇ ਨਾਲ ਹੀ ਚੰਡੀਗੜ੍ਹ ਤੋਂ ਉਮੀਦਵਾਰ ਦਾ ਐਲਾਨ ਕਰੇਗੀ। ਪਾਰਟੀ ਹਾਈਕਮਾਨ ਅਨੁਸਾਰ ਅਜੇ ਟਿਕਟਾਂ ਦੇ ਐਲਾਨ ਵਿਚ ਦੋ ਤੋਂ ਤਿੰਨ ਦਿਨ ਦਾ ਹੋਰ ਸਮਾਂ ਲੱਗ ਸਕਦਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਕਿਰਨ ਖੇਰ ਨੂੰ ਗੁਰਦਾਸਪੁਰ ਤੇ ਅੰਮਿ੍ਤਸਰ ਵਿਚੋਂ ਕਿਸੇ ਇਕ ਸੀਟ 'ਤੇ ਚੋਣ ਲੜਨ ਦੀ ਤਜਵੀਜ਼ ਦਿੱਤੀ ਜਾ ਰਹੀ ਹੈ ਪਰ ਕਿਰਨ ਖੇਰ ਇਸ ਲਈ ਤਿਆਰ ਨਹੀਂ ਹਨ ਜਦਕਿ ਪਾਰਟੀ ਹਾਈਕਮਾਨ ਵੱਲੋਂ ਕਿਰਨ ਖੇਰ ਨੂੰ ਗੁਰਦਾਸਪੁਰ ਤੇ ਅੰਮਿ੍ਤਸਰ ਤੋਂ ਵੀ ਦਾਅਵੇਦਾਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਪਰ ਕਿਰਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਚੰਡੀਗੜ੍ਹ ਤੋਂ ਹੀ ਲੜਨਗੇ। ਅਜਿਹੇ 'ਚ ਅਜੇ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ।

ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਚੰਡੀਗੜ੍ਹ 'ਚ ਸੰਗਠਨ ਮਜ਼ਬੂਤ ਹੈ ਤੇ ਸ਼ਹਿਰ ਦੀ ਸੀਟ ਭਾਜਪਾ ਹੀ ਜਿੱਤੇਗੀ। ਭਾਵੇਂ ਕੋਈ ਵੀ ਉਮੀਦਵਾਰ ਹੋਵੇ। ਜਦਕਿ ਪਾਰਟੀ ਮੰਨ ਰਹੀ ਹੈ ਕਿ ਜੇ ਕਿਰਨ ਖੇਰ ਜਾਂ ਕੋਈ ਸੈਲੀਬਿ੍ਟੀ ਨੂੰ ਉਮੀਦਵਾਰ ਬਣਾ ਕੇ ਗੁਰਦਾਸਪੁਰ ਤੇ ਅੰਮਿ੍ਤਸਰ ਸੀਟ 'ਤੇ ਭੇਜ ਦਿੱਤਾ ਜਾਵੇ ਤਾਂ ਭਾਜਪਾ ਇਹ ਸੀਟਾਂ ਵੀ ਜਿੱਤ ਜਾਵੇਗੀ।