ਗਾਜ਼ੀਆਬਾਦ : ਲੋਕ ਸਭਾ ਚੋਣਾਂ 2019 ਦੇ ਪਹਿਲੇ ਸੈਸ਼ਨ ਦਾ ਮਤਦਾਨ ਜਾਰੀ ਹੈ। ਇਸ ਦੌਰਾਨ ਕਈ ਥਾਵਾਂ 'ਤੇ ਈਵੀਐੱਮ 'ਚ ਖਰਾਬੀ ਤਾਂ ਕਈ ਥਾਵਾਂ 'ਤੇ ਮਤਦਾਤਾਵਾਂ ਦੇ ਨਾਮ ਸੂਚੀ 'ਚੋਂ ਗਾਇਬ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ ਕੈਲਾ ਭੱਟਾ ਇਲਾਕੇ ਦੇ ਬੂਥ ਨੰਬਰ 267 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਇਥੇ ਵੀਰਵਾਰ ਨੂੰ ਦੁਪਹਿਰ ਨੂੰ ਮਤਦਾਨ ਕਰਨ ਪਹੁੰਚੀ ਰਿਹਾਨਾ ਨਾਮ ਦੀ ਔਰਤ ਨੂੰ ਵੋਟ ਨਹੀਂ ਪਾਉਣ ਦਿੱਤੀ ਗਈ।

ਬੂਥ 'ਤੇ ਬੈਠੇ ਕਰਮਚਾਰੀਆਂ ਨੇ ਰਿਹਾਨਾ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਨਾਮ ਮਤਦਾਤਾ ਸੂਚੀ 'ਚ ਨਹੀਂ ਹੈ। ਅਜਿਹੇ 'ਚ ਉਨ੍ਹਾਂ ਨੇ ਸਵਾਲ ਕੀਤਾ ਕਿ ਉਨ੍ਹਾਂ ਦਾ ਨਾਮ ਕਿਵੇਂ ਕੱਟਿਆ ਗਿਆ? ਇਸ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਵੋਟਰ ਦੀ ਮੌਤ ਹੋ ਚੁੱਕੀ ਹੈ। ਉਹ ਸੁਣ ਕੇ ਰਿਹਾਨਾ ਸੁੰਨ ਪੈ ਗਈ।

ਗਾਜ਼ੀਆਬਾਦ ਹੀ ਨਹੀਂ ਦਿੱਲੀ ਗੌਤਮਬੁੱਧਨਗਰ ਸੰਸਦੀ ਖੇਤਰ 'ਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਗਾਜ਼ੀਆਬਾਦ ਤੋਂ ਜ਼ਿਆਦਾ ਵੋਟਿੰਗ ਮਸ਼ੀਨਾਂ 'ਚ ਖਰਾਬੀ ਦੀ ਸ਼ਿਕਾਇਤ ਗੌਤਮਬੁੱਧਨਗਰ 'ਚੋਂ ਆਈ ਹੈ।

Posted By: Jaskamal