ਜੇਐੱਨਐੱਨ, ਫ਼ਤਹਿਪੁਰ : ਕਦੀ ਕਾਂਗਰਸ ਦੇ ਪੁਰਾਣੇ ਗੜ੍ਹ ਰਹੇ ਫ਼ਤਹਿਪੁਰ 'ਚ ਸ਼ਨਿਚਰਵਾਰ ਨੂੰ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਤੇ ਪੂਰਬੀ ਯੂਪੀ ਦੀ ਇੰਚਾਰਜ ਪ੍ਰਿਅੰਕਾ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੋਸ਼ ਲਗਾਇਆ ਕਿ ਸਰਕਾਰ ਸੰਵਿਧਾਨਕ ਸੰਸਥਾਵਾਂ ਤੇ ਲੋਕਤੰਤਰ ਨੂੰ ਕਮਜ਼ੋਰ ਬਣਾ ਕੇ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ।

ਔਂਗ ਕਸਬੇ 'ਚ ਔਰਤਾਂ ਨਾਲ ਸੰਵਾਦ 'ਚ ਉਨ੍ਹਾਂ ਕਿਹਾ ਕਿ ਚੰਗੇ ਮਾੜੇ ਦਾ ਫਰਕ ਸਮਝੋ, ਜਾਤ-ਪਾਤ 'ਚ ਨਾ ਪਓ। ਉਨ੍ਹਾਂ ਇੱਥੇ ਪੰਜ ਘੰਟੇ 'ਚ ਰੋਡ ਸ਼ੋਅ ਤੋਂ ਲੈ ਕੇ ਕਈ ਨੁੱਕੜ ਸਭਾਵਾਂ ਕਰ ਕੇ ਪਾਰਟੀ ਲਈ ਜਨ ਸਮਰਥਨ ਜੁਟਾਉਣ ਦੇ ਯਤਨ ਕੀਤੇ।

ਨੋਟਬੰਦੀ, ਜੀਐੱਸਟੀ ਤੋਂ ਲੈ ਕੈ ਵਾਰਾਨਸੀ ਤਕ ਨੂੰ ਬਣਾਇਆ ਮੁੱਦਾ : ਪ੍ਰਿਅੰਕਾ ਨੇ ਕਿਹਾ ਨੋਟਬੰਦੀ ਨਾਲ ਸ਼ਹਿਰ ਦੇ ਛੋਟੇ-ਛੋਟੇ ਉਦਯੋਗ ਖ਼ਤਮ ਹੋ ਗਏ। ਅਰਥਚਾਰਾ ਕਮਜ਼ੋਰ ਹੋ ਗਿਆ। ਵਪਾਰੀ ਜੀਐੱਸਟ ਤੋਂ ਪਰੇਸ਼ਾਨ ਹੋ ਗਏ। ਆਲੂ ਦੀ ਬੀਜ ਦੀ ਕੀਮਤ ਪੈਦਾਵਾਰ ਤੋਂ ਵੱਧ ਹੋ ਗਈ ਹੈ।

ਵਾਰਾਨਸੀ ਦਾ ਜ਼ਿਕਰ ਕੀਤਾ ਕਿ ਉੱਥੇ ਏਅਰਪੋਰਟ ਤਕ ਸੜਕ ਨਿਰਮਾਣ ਦੌਰਾਨ ਮੰਦਰ ਤੇ ਮਕਾਨਾਂ ਨੂੰ ਤੋੜਿਆ ਗਿਆ। ਜਿਨ੍ਹਾਂ ਦੇ ਮਕਾਨ ਤੋੜੇ ਗਏ, ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦਿੱਤਾ। ਲਖਨਊ 'ਚ ਸਿੱਖਿਆ ਮਿੱਤਰਾਂ 'ਤੇ ਲਾਠੀਚਾਰਜ ਦਾ ਮਾਮਲਾ ਉੱਠਿਆ ਤੇ ਸੂਬੇ ਦੀ ਯੋਗੀ ਸਰਕਾਰ ਨੂੰ ਵੀ ਘੇਰਿਆ। ਉੱਥੇ, ਰੁਜ਼ਗਾਰ ਤੇ ਗ਼ਰੀਬੀ 'ਤੇ ਵੀ ਪ੍ਰਿਅੰਕਾ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਬੰਨ੍ਹਦਿਆਂ ਕਿਹਾ ਕਿ ਨਾ ਹਰ ਸਾਲ ਦੋ ਕਰੋੜ ਰੁਜ਼ਗਾਰ ਮਿਲੇ, ਨਾ 15 ਲੱਖ ਰੁਪਏ ਗ਼ਰੀਬਾਂ ਦੇ ਖਾਤੇ 'ਚ ਗਏ।

Posted By: Jagjit Singh