ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਈਵੀਐੱਮ ਦੀ ਸੁਰੱਖਿਆ ਸਬੰਧੀ ਲਗਾਤਾਰ ਸਵਾਲ ਕਰਨ ਵਾਲਿਆਂ ਨੂੰ ਚੋਣ ਕਮਿਸ਼ਨ ਨੇ ਕਰਾਰ ਜਵਾਬ ਦਿੱਤਾ ਹੈ। ਚੋਣ ਕਮਿਸ਼ਨ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਜਦੋਂ ਈਵੀਐੱਮ ਨੂੰ ਸੀਲ ਕਰਨ ਦੀ ਪ੍ਰਕਿਰਿਆ ਪਾਰਟੀ ਦੇ ਲੋਕਾਂ ਸਾਹਮਣੇ ਹੋਈ ਹੈ ਤਾਂ ਫਿਰ ਦੋਸ਼ ਲਗਾਉਣਾ ਬੇਬੁਨਿਆਦ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਮਾਮਲਿਆਂ ਦੇ ਉਮੀਦਵਾਰਾਂ ਸਾਹਮਣੇ ਈਵੀਐੱਮ ਅਤੇ ਵੀਵੀਪੈਟ ਨੂੰ ਠੀਕ ਢੰਗ ਨਾਲ ਸੀਲ ਕਰਨ ਦਾ ਕੰਮ ਕੀਤਾ ਗਿਆ ਹੈ। ਇਸ ਦੌਰਾਨ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਟ੍ਰਾਂਗ ਰੂਮ 'ਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਸੀਏਪੀਐੱਫ ਦੀ ਸਖ਼ਤ ਸੁਰੱਖਿਆ ਵਿਚਾਲੇ ਸਾਰੀ ਸਮਗਰੀ ਰੱਖੀ ਹੋਈ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਉਮੀਦਵਾਰਾਂ ਨੂੰ ਸਟ੍ਰਾਂਗ ਰੂਮ ਨੂੰ ਦੇਖਣ ਦੀ ਇਜਾਜ਼ਤ ਹੈ, ਪਰ ਇਕ ਸਮੇਂ ਇਕ ਵਿਅਕਤੀ ਹੀ ਜਾ ਸਕਦਾ ਹੈ।

Posted By: Akash Deep