ਨਵੀਂ ਦਿੱਲੀ (ਏਜੰਸੀ) : ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਬਾਰੇ 10 ਮਾਰਚ ਨੂੰ ਲਾਗੂ ਕੀਤਾ ਗਿਆ ਆਦਰਸ਼ ਚੋਣ ਜ਼ਾਬਤਾ ਹਟਾ ਲਿਆ ਗਿਆ ਹੈ। ਕੈਬਨਿਟ ਸਕੱਤਰ ਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਜਾਰੀ ਨਿਰਦੇਸ਼ 'ਚ ਕਮਿਸ਼ਨ ਨੇ ਕਿਹਾ ਕਿ ਚੋਣ ਜ਼ਾਬਤਾ ਫ਼ੌਰੀ ਪ੍ਰਭਾਵ ਨਾਲ ਹਟਾ ਲਿਆ ਗਿਆ ਹੈ। ਚੋਣ ਜ਼ਾਬਤਾ ਸੱਤਾਧਾਰੀ ਪਾਰਟੀ ਨੂੰ ਸਰਕਾਰੀ ਤੰਤਰ ਦੇ ਸਿਆਸੀ ਹਿੱਤਾਂ 'ਚ ਦੁਰਵਰਤੋਂ ਤੋਂ ਰੋਕਦਾ ਹੈ। ਇਸ ਜ਼ਰੀਏ ਚੋਣ ਕਮਿਸ਼ਨ ਸਿਆਸਤ ਦਾਨਾਂ ਨੂੰ ਵੋਟਰਾਂ ਨੂੰ ਧਮਕਾਉਣ, ਧਾਰਮਿਕ ਆਧਾਰ 'ਤੇ ਵੋਟਾਂ ਮੰਗਣ ਤੇ ਵੋਟਾਂ ਲਈ ਰਿਸ਼ਵਤ ਦੇਣ ਤੋਂ ਰੋਕਦਾ ਹੈ।