ਤਰਨਤਾਰਨ : ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ (ਅੰਬੇਡਕਰ) ਦੀ ਮੀਟਿੰਗ ਗਾਂਧੀ ਪਾਰਕ ਤਰਨਤਾਰਨ ਵਿਖੇ ਕੇਂਦਰੀ ਪ੍ਰਧਾਨ ਪ੍ਰਸ਼ੋਤਮ ਚੱਢਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਖਡੂਰ ਸਾਹਿਬ ਹਲਕੇ ਤੋਂ ਕਿਰਤੋਵਾਲ ਪਿੰਡ ਦੇ ਨੌਜਵਾਨ ਆਗੂ ਪਰਵਿੰਦਰ ਪੈਰੀ ਨੂੰ ਉਮੀਦਵਾਰ ਐਲਾਨਿਆ ਗਿਆ।

ਇਸ ਮੌਕੇ ਪ੍ਰਸ਼ੋਤਮ ਚੱਢਾ ਨੇ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦਾ ਹਾਲ ਵੇਖ ਚੁੱਕੇ ਹਨ ਤੇ ਹੁਣ ਤੀਸਰੇ ਬਦਲ ਦੀ ਭਾਲ 'ਚ ਹਨ। ਇਸ ਮੌਕੇ ਵਿਜੇ ਭਾਰਤੀ, ਸਤਨਾਮ ਸਿੰਘ, ਸੁਖਵੰਤ ਸਿੰਘ ਕਿਰਤੋਵਾਲ, ਜਗੀਰ ਸਿੰਘ, ਮਹਿੰਦਰ ਸਿੰਘ ਮੱਟੂ, ਵਿਸ਼ਾਲ ਗਿੱਲ, ਨਿਰਵੈਲ ਸਿੰਘ, ਤਰਸੇਮ ਸਿੰਘ, ਗੁਰਨਾਮ ਸਿੰਘ, ਸ਼ਰਨ ਸਿੰਘ, ਜਸਕਰਨ ਸਿੰਘ ਮੱਟੂ, ਗੁਰਪ੍ਰਰੀਤ ਸਿੰਘ ਅਤੇ ਸਰਵਣ ਸਿੰਘ ਆਦਿ ਹਾਜ਼ਰ ਸਨ।