ਪਠਾਨਕੋਟ : ਆਪਣੇ ਪੁੱਤਰ ਸੰਨੀ ਦਿਓਲ ਦੇ ਹੱਕ 'ਚ ਸਿਆਸੀ ਮਾਹੌਲ ਬਣਾਉਣ ਲਈ ਧਰਮਿੰਦਰ ਗੁਰਦਾਸਪੁਰ ਆਉਣਗੇ। ਹਾਲਾਂਕਿ ਸਿਹਤ ਠੀਕ ਨਾ ਹੋਣ ਕਾਰਨ ਉਹ ਪ੍ਰਚਾਰ 'ਚ ਸ਼ਾਮਲ ਨਹੀਂ ਹੋਣਗੇ ਪਰ ਹਲਕੇ 'ਚ ਰਹਿ ਕੇ ਚੋਣ ਰਣਨੀਤੀ ਦਾ ਜਾਇਜ਼ਾ ਲੈਂਦੇ ਰਹਿਣਗੇ। ਭਾਜਪਾ ਧਰਮਿੰਦਰ ਦੇ ਸਟਾਰਡਮ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦੇ ਪਰਵਾਸ ਦਾ ਪ੍ਰਰੋਗਰਾਮ ਬਣਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਹਫ਼ਤੇ ਧਰਮਿੰਦਰ ਗੁਰਦਾਸਪੁਰ ਆ ਜਾਣਗੇ।

ਧਰਮਿੰਦਰ ਦੇ ਗੁਰਦਾਸਪੁਰ ਤੇ ਪਠਾਨਕੋਟ 'ਚ ਆਉਣ ਨੂੰ ਲੈ ਕੇ ਲੰਬੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਸਿਹਤ ਕਾਰਨ ਉਨ੍ਹਾਂ ਨੇ ਸੰਨੀ ਦਿਓਲ ਦੀ ਨਾਮਜ਼ਦਗੀ 'ਚ ਹਿੱਸਾ ਨਹੀਂ ਲਿਆ ਸੀ। ਸੰਨੀ ਦਿਓਲ ਦੇ ਭਰਾ ਬੌਬੀ ਦਿਓਲ ਦੋ ਵਾਰ ਗੁਰਦਾਸਪੁਰ ਆ ਚੁੱਕੇ ਹਨ। ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਵਿਪਨ ਮਹਾਜਨ ਨੇ ਕਿਹਾ ਹੈ ਕਿ ਚੋਣ ਪ੍ਰਚਾਰ 'ਚ ਧਰਮਿੰਦਰ ਦੇ ਆਉਣ ਦਾ ਸ਼ੈਡਿਊਲ ਬਣ ਰਿਹਾ ਹੈ। ਮਹਾਨ ਅਦਾਕਾਰ ਵੀ ਭਾਜਪਾ ਦੇ ਪ੍ਰਚਾਰ ਦਾ ਹਿੱਸਾ ਬਣਨਗੇ।