ਸੁਰੇਂਦਰ ਪ੍ਰਸਾਦ ਸਿੰਘ, ਨਵੀਂ ਦਿੱਲੀ : ਆਂਧਰ ਪ੍ਰਦੇਸ਼ 'ਚ ਵਾਈਐੱਸਆਰ ਕਾਂਗਰਸ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰ ਰਹੇ ਤੇ ਹੁਣ ਚੋਣਾਂ ਤੋਂ ਬਾਅਦ ਲਗਪਗ ਹਾਸ਼ੀਏ 'ਤੇ ਸਿਮਟ ਗਏ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਦਾ ਨਗਰੀ-ਨਗਰੀ ਦੁਆਰੇ-ਦੁਆਰੇ ਭਟਕਣ ਦਾ ਭੇਤ ਹੁਣ ਖੁੱਲ੍ਹਣ ਲੱਗਾ ਹੈ। ਕੁਝ ਹੀ ਮਹੀਨੇ ਪਹਿਲਾਂ ਐੱਨਡੀਏ ਨਾਲੋਂ ਪੁਰਾਣਾ ਨਾਤਾ ਤੋੜ ਕੇ ਵੱਖ ਹੋਏ ਨਾਇਡੂ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਸੀ। ਇਹੀ ਕਾਰਨ ਹੈ ਕਿ ਵਿਰੋਧੀ ਧਿਰ ਦੀਆਂ ਦੂਜੀਆਂ ਪਾਰਟੀਆਂ ਵਾਂਗ ਉਹ ਵੀ ਹੋਂਦ ਦੀ ਲੜਾਈ 'ਚ ਦੂਜੀਆਂ ਪਾਰਟੀਆਂ ਦਾ ਸਹਾਰਾ ਲੱਭ ਰਹੇ ਸਨ। ਦਰਅਸਲ ਨਾਇਡੂ ਦੀ ਹਾਲਤ 'ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ' ਵਰਗੀ ਹੋ ਗਈ ਜਾਂ ਕਹੀਏ ਕਿ ਨਾਇਡੂ ਹਨੇਰੇ ਵਿਚ ਹੀ ਲਾਠੀ ਚਲਾ ਰਹੇ ਸਨ। ਆਂਧਰ ਪ੍ਰਦੇਸ਼ ਵਿਚ ਆਪਣੀਆਂ ਚੋਣਾਂ ਤੋਂ ਵਿਹਲੇ ਹੋ ਕੇ ਨਾਇਡੂ ਨੇ ਗ਼ੈਰ-ਐੈੱਨਡੀਏ ਪਾਰਟੀਆਂ ਦੇ ਆਗੂਆਂ ਦੇ ਘਰਾਂ ਵਿਚ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ। ਈਵੀਐੱਮ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਚੋਣ ਕਮਿਸ਼ਨ ਨੇ ਮੂਲੋਂ ਹੀ ਖ਼ਾਰਜ ਕਰ ਦਿੱਤਾ।

ਕਮਿਸ਼ਨ ਦੇ ਸਖ਼ਤ ਤੇ ਝਿੜਕਾਂ ਤੋਂ ਔਖੇ ਹੋਏ ਨਾਇਡੂ ਦਾ ਗੁੱਸਾ ਮੋਦੀ ਸਰਕਾਰ 'ਤੇ ਨਿਕਲਣ ਲੱਗਾ। ਉਹ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ, ਰਾਹੁਲ ਗਾਂਧੀ, ਕਾਂਗਰਸੀ ਆਗੂ ਤੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਮਮਤਾ ਬੈਨਰਜੀ, ਸ਼ਰਦ ਪਵਾਰ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਘਰਾਂ ਵੱਲ ਦੌੜਦੇ ਰਹੇ। ਸ਼ਾਇਦ ਇਸੇ ਨੂੰ ਕਹਿੰਦੇ ਹਨ ਕਿ ਸੱਦੀ ਨਾ ਬੁਲਾਈ ਤੇ ਮੈਂ ਲਾੜੇ ਦੀ ਤਾਈ। ਕੇਂਦਰ ਦੀ ਮੋਦੀ ਸਰਕਾਰ ਦੇ ਜੜ੍ਹਮੂਲ ਨਾਸ਼ ਦੀ ਮਨਸ਼ਾ ਨੂੰ ਲੈ ਕੇ ਚੰਦਰ ਬਾਬੂ ਖੇਤਰੀ ਪਾਰਟੀਆਂ ਦੇ ਨਾਲ ਕਾਂਗਰਸ ਦੇ ਦਰਵਾਜ਼ੇ ਖੜਕਾ ਰਹੇ ਸਨ। ਚੋਣ ਮਾਹੌਲ ਨੂੰ ਸਮਝੇ ਬਗੈਰ ਗ਼ੈਰ-ਐੱਨਡੀਏ ਸਰਕਾਰ ਬਣਾਉਣ ਦਾ ਸੁਪਨਾ ਦੇਖਣ ਲੱਗੇ। ਪਰ ਇਸ ਚੱਕਰ ਵਿਚ ਵਿਧਾਨਕ ਸੰਸਥਾ ਚੋਣ ਕਮਿਸ਼ਨ 'ਤੇ ਵੀ ਤਿੱਖਾ ਹਮਲਾ ਉਨ੍ਹਾਂ ਬੋਲਣਾ ਸ਼ੁਰੂ ਕਰ ਦਿੱਤਾ।

ਕਮਿਸ਼ਨ ਦੇ ਸਖ਼ਤ ਰੁਖ਼ ਨਾਲ ਵੀ ਉਨ੍ਹਾਂ ਦੇ ਤੇਵਰ ਢਿੱਲੇ ਨਹੀਂ ਪਏ ਤਾਂ ਜਾ ਕੇ ਉਨ੍ਹਾਂ ਨੂੰ ਲੱਗਾ ਕਿ ਕੋਈ ਹੈ ਜੋ ਉਨ੍ਹਾਂ ਨੂੰ ਹਰਾਉਣ 'ਤੇ ਤੁਲਿਆ ਹੋਇਆ ਹੈ। ਕੇਂਦਰ ਵਿਚ ਕਾਲਪਨਿਕ ਗ਼ੈਰ-ਭਾਜਪਾ ਸਰਕਾਰ ਬਣਾਉਣ ਅਤੇ ਮੰਤਰੀ ਮੰਡਲ ਦੇ ਗਠਨ ਤਕ ਦੀਆਂ ਤਿਆਰੀਆਂ 'ਚ ਨਾਇਡੂ ਇਕ ਕਦਰ ਜੁਟ ਗਏ ਕਿ ਉਨ੍ਹਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਲੱਗਾ ਕਿ ਆਂਧਰ ਪ੍ਰਦੇਸ਼ ਉਨ੍ਹਾਂ ਦੇ ਹੱਥੋਂ ਨਿਕਲ ਗਿਆ। ਚੋਣ ਨਤੀਜਿਆਂ 'ਚ ਉਨ੍ਹਾਂ ਦੀ ਪਾਰਟੀ ਦਾ ਸੂਬੇ ਵਿਚੋਂ ਸਫ਼ਾਇਆ ਹੋ ਗਿਆ ਹੈ। ਆਂਧਰ ਪ੍ਰਦੇਸ਼ 'ਚ ਐੱਨਟੀ ਰਾਮਾਰਾਓ ਦੀ ਸਿਆਸੀ ਵਿਰਾਸਤ 'ਤੇ ਕਾਬਜ਼ ਹੋਣ ਤੋਂ ਬਾਅਦ ਚੰਦਰ ਬਾਬੂ ਨਾਇਡੂ ਨੇ ਖ਼ੁਦ ਨੂੰ 'ਕਿੰਗ ਮੇਕਰ' ਮੰਨ ਲਿਆ ਸੀ। ਆਂਧਰ ਪ੍ਰਦੇਸ਼ 'ਚ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਵੀ ਸੀ ਜਿਸ ਦੇ ਖ਼ਤਮ ਹੋਣ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਵੱਡੀ ਹਾਰ ਦਾ ਅੰਦਾਜ਼ਾ ਵੀ ਹੋ ਗਿਆ। ਆਪਣੀ ਸੰਭਾਵੀ ਨਿਸ਼ਚਤ ਹਾਰ ਲਈ ਉਨ੍ਹਾਂ ਨੇ ਉਦੋਂ ਤੋਂ ਹੀ ਏਵੀਐੱਮਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ।