ਨਵੀਂ ਦਿੱਲੀ : Lok Sabha Elections 2019 : ਆਮ ਚੋਣਾਂ-2019 ਤਹਿਤ ਐਤਵਾਰ 12 ਮਈ ਨੂੰ ਛੇਵੇਂ ਗੇੜ ਵਿਚ ਦਿੱਲੀਆਂ ਦੀਆਂ ਸੱਤ ਸੀਟਾਂ (ਨਵੀਂ ਦਿੱਲੀ, ਪੂਰਬੀ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ, ਉੱਤਰੀ-ਪੂਰਬੀ ਦਿੱਲੀ, ਉੱਤਰੀ-ਪੱਛਮੀ ਦਿੱਲੀ ਅਤੇ ਚਾਂਦਨੀ ਚੌਕ) 'ਤੇ ਮਤਦਾਨ ਹੋਵੇਗਾ। ਇਕ ਦਿਨ ਪਹਿਲਾਂ ਸ਼ਨਿਚਰਵਾਰ ਨੂੰ ਪੱਛਮੀ ਦਿੱਲੀ ਲੋਕ ਸਭਾ ਸੀਟ (West Delhi Lok Sabha Seat) ਤੋਂ ਆਮ ਆਦਮੀ ਪਾਰਟੀ (Aam Aadmi Party) ਉਮੀਦਵਾਰ ਬਲਬੀਰ ਸਿੰਘ ਜਾਖੜ ਦੇ ਪੁੱਤਰ ਉਦੈ ਜਾਖੜ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਦੈ ਮੁਤਾਬਿਕ, ਉਨ੍ਹਾਂ ਦੇ ਪਿਤਾ ਨੇ ਪੱਛਮੀ ਦਿੱਲੀ ਤੋਂ ਟਿਕਟ ਲੈਣ ਲਈ 6 ਕਰੋੜ ਰੁਪਏ ਅਦਾ ਕੀਤੇ ਹਨ।

ਉਮੀਦਵਾਰ ਦੇ ਪੁੱਤਰ ਉਦੈ ਜਾਖੜ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਵਿਚ ਕਿਹਾ- 'ਮੇਰਾ ਪਿਤਾ ਨੇ ਤਿੰਨ ਮਹੀਨੇ ਪਹਿਲਾਂ AAP ਜੁਆਇਨ ਕੀਤੀ। ਉਨ੍ਹਾਂ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੂੰ 6 ਟਿਕਟਾਂ ਲਈ ਕਰੋੜ ਰੁਪਏ ਦਿੱਤੇ ਹਨ। ਮੇਰੇ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਵੀ ਹਨ।'

ਪੱਛਮੀ ਦਿੱਲੀ ਤੋਂ AAP ਉਮੀਦਵਾਰ ਬਲਬੀਰ ਸਿੰਘ ਜਾਖੜ ਦੇ ਪੁੱਤਰ ਨੇ ਇਕ ਨਿੱਜੀ ਸਮਾਚਾਰ ਚੈਨਲ 'ਤੇ ਵੀ ਕਿਹਾ, 'ਮੈਨੂੰ ਪੜ੍ਹਾਈ ਲਈ ਨਹੀਂ ਦਿੱਤੇ ਪੈਸੇ ਅਤੇ ਕੇਜਰੀਵਾਲ ਤੋਂ 6 ਕਰੋੜ ਵਿਚ ਲੋਕ ਸਭਾ ਦੀ ਟਿਕਟ ਖ਼ਰੀਦ ਲਈ।'

ਉੱਥੇ, ਬਲਬੀਰ ਸਿੰਘ ਜਾਖੜ ਨੇ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ। ਇਸ ਸਬੰਧੀ ਕੁਝ ਦੇਰ ਵਿਚ ਪਾਰਟੀ ਦਫ਼ਤਰ ਵਿਚ ਪ੍ਰੈੱਸ ਕਾਨਫਰੰਸ ਵੀ ਹੋਵੇਗੀ ਜਿਸ ਵਿਚ ਮੀਡੀਆ ਨੂੰ ਸਚਾਈ ਦੇ ਰੂਬਰੂ ਕਰਵਾਇਆ ਜਾਵੇਗਾ।

Posted By: Seema Anand