ਨਵੀਂ ਦਿੱਲੀ : ਦਿੱਲੀ 'ਚ ਇਸ ਵਾਰ 100 ਸਾਲ ਤੋਂ ਜ਼ਿਆਦਾ ਦੀ ਉਮਰ ਦੇ 96 ਉਮੀਦਵਾਰ ਵੋਟ ਪਾਉਣਗੇ। ਇਸ 'ਚ ਤਿਲਕ ਨਗਰ ਸਥਿਤ ਤਿਲਕ ਵਿਹਾਰ ਖੇਤਰ ਨਿਵਾਸੀ 111 ਸਾਲਾ ਬਚਨ ਸਿੰਘ ਸਭ ਤੋਂ ਬੁਜ਼ਰਗ ਹਨ। ਸ਼ੁੱਕਰਵਾਰ ਨੂੰ ਪੱਛਮੀ ਜ਼ਿਲ੍ਹਾ ਚੋਣ ਅਧਿਕਾਰੀ ਅਜ਼ੀਮ-ਉਲ-ਹਕ ਉਨ੍ਹਾਂ ਨੂੰ ਮਿਲਣ ਚੰਦਰ ਵਿਹਾਰ ਸਥਿਤ ਉਨ੍ਹਾਂ ਦੇ ਛੋਟੇ ਬੇਟੇ ਦੀ ਘਰ ਪਹੁੰਚੇ। ਇੱਥੇ ਉਨ੍ਹਾਂ ਬਚਨ ਸਿੰਘ ਨੂੰ ਸਨਮਾਨਿਤ ਕਰ ਕੇ 12 ਮਈ ਨੂੰ ਵੋਟ ਪਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਪਟੇਲ ਨਗਰ ਦੇ ਐੱਸਡੀਐੱਮ ਜਤਿਨ ਗੋਇਲ ਵੀ ਮੌਜੂਦ ਸਨ।

ਬਚਨ ਸਿੰਘ ਐਤਵਾਰ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਤਿਲਕ ਵਿਹਾਰ 'ਚ ਵੋਟ ਪਾਉਣਗੇ। 2019 ਜਨਵਰੀ 'ਚ ਅਚਾਨਕ ਅਧਰੰਗ ਦਾ ਅਟੈਕ ਆਉਣ ਤੋਂ ਬਾਅਦ ਬਚਨ ਸਿੰਘ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਸੀ। ਪੁੱਤਰ ਰਤਨ ਸਿੰਘ ਦੱਸਦੇ ਹਨ ਕਿ ਬਚਨ ਸਿੰਘ 1947 'ਚ ਦਿੱਲੀ ਆਏ ਸਨ ਤੇ 1962 'ਚ ਇਨ੍ਹਾਂ ਨੇ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ। ਉਦੋਂ ਤੋਂ ਹਰ ਵਾਰੀ ਵੋਟ ਪਾਉਣ ਜਾਂਦੇ ਹਨ। 2011 'ਚ ਬਚਨ ਸਿੰਘ ਦੀ ਪਤਨੀ ਗੁਰਬਚਨ ਕੌਰ ਦੀ 105 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ।

ਮਰੀਜ਼ਾਂ ਨੂੰ ਬੂਥ ਤਕ ਪਹੁੰਚਾਵੇਗਾ ਹਸਪਤਾਲ

ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਜੁੜੀਆਂ ਹਸਤੀਆਂ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀਆਂ ਹਨ ਤਾਂ ਜੋ ਉਹ ਵੋਟ ਪ੍ਰਤੀ ਜਾਗਰੂਕ ਹੋ ਸਕਣ। ਦਿੱਲੀ ਦੇ ਮਰੀਜ਼ਾਂ ਨੂੰ ਮਤਦਾਨ ਕੇਂਦਰ ਤਕ ਐਬੂਲੈਂਸ ਪਹੁੰਚਾਇਆ ਜਾਵੇਗਾ। ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਇਸ ਸੁਵਿਧਾ ਦਾ ਫਾਇਦਾ ਉਠਾਉਣ ਤੇ 12 ਮਈ ਨੂੰ ਹਸਪਤਾਲ ਤੋਂ ਮਤਦਾਨ ਕੇਂਦਰ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ।

Posted By: Amita Verma