ਨਵੀਂ ਦਿੱਲੀ, ਐਜੂਕੇਸ਼ਨ ਡੇਸਕ : UPSC Recruitment 2022 : ਯੂਪੀਐੱਸਸੀ ਨੇ ਅਸਿਸਟੈਂਟ ਪ੍ਰੋਫੈਸਰ ਸਮੇਤ ਹੋਰਨਾਂ ਪੋਸਟਾਂ 'ਤੇ ਭਰਤੀ ਕੱਢੀ ਹੈ। ਇਸ ਤਹਿਤ ਅਸਿਸਟੈਂਟ ਪ੍ਰੋਫੈਸਰ Aeronautical ਆਫਿਸਰ, ਇੰਜੀਨੀਅਰ ਐਂਡ Ship Surveyor ਦੀਆੰ ਪੋਸਟਾਂ 'ਤੇ ਭਰਤੀ ਕੱਢੀ ਹੈ। ਸੰਘ ਲੋਕ ਸੇਵਾ ਕਮਿਸ਼ਨ (Union Public Service Commission) ਵੱਲੋਂ ਜਾਰੀ ਸੂਚਨਾ ਮੁਤਾਬਕ ਇਸ ਭਰਤੀ ਪ੍ਰਕਿਰਿਆ ਜ਼ਰੀਏ ਕੁੱਲ 13 ਪੋਸਟਾਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ 14 ਜੁਲਾਈ ਤਕ ਕਰ ਸਕਦੇ ਹਨ। ਇਸ ਤੋਂ ਬਾਅਦ ਕੋਈ ਦੂਸਰਾ ਮੌਕਾ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਪੋਸਟਾਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ https://upsc.gov.in 'ਤੇ ਜਾ ਕੇ ਫਾਰਮ ਭਰਨਾ ਪਵੇਗਾ।

ਅਧਿਕਾਰਤ ਵੈੱਬਸਾਈਟ 'ਤੇ ਭਰਤੀ ਨਾਲ ਜੁੜਿਆ ਨੋਟੀਫਿਕੇਸ਼ਨ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ...

ਉਮੀਦਵਾਰਾਂ ਨੂੰ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਹੈ, ਤਾਂ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਅਨੁਸਾਰ ਹੀ ਅਪਲਾਈ ਕਰੋ, ਕਿਉਂਕਿ ਜੇਕਰ ਫਾਰਮ ਵਿੱਚ ਕੋਈ ਗੜਬੜ ਪਾਈ ਜਾਂਦੀ ਹੈ ਤਾਂ ਅਰਜ਼ੀ ਫਾਰਮ ਰੱਦ ਕਰ ਦਿੱਤਾ ਜਾਵੇਗਾ। ਜਦੋਂ ਕਿ, ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਉਮਰ ਹੱਦ ਤੇ ਵਿਦਿਅਕ ਯੋਗਤਾ ਦੀ ਜਾਂਚ ਕਰਨ ਲਈ ਅਧਿਕਾਰਤ ਨੋਟੀਫਿਕੇਸ਼ਨ ਦੇਖਣਾ ਪਵੇਗਾ।

Posted By: Seema Anand