ਜੇਐੱਨਐੱਨ, ਨਵੀਂ ਦਿੱਲੀ : UPSC Recruitment 2020 : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਵਿਭਿੰਨ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਤਹਿਤ ਕਮਿਸ਼ਨ ਐਕਸਟੇਂਸ਼ਨ ਅਫ਼ਸਰ (Extension Officer), ਸਿਸਟਮ ਏਨਾਲਿਸਟ (System Analyst) ਤੇ ਫੋਰਮੈਨ (Foreman) ਦੇ ਅਹੁਦਿਆਂ 'ਤੇ ਭਰਤੀਆਂ ਕੱਢਣ ਜਾ ਰਿਹਾ ਹੈ। ਇਨ੍ਹਾਂ ਅਹੁਦਿਆਂ 'ਤੇ ਇਛੁੱਕ ਅਤੇ ਯੋਗ ਉਮੀਦਵਾਰ ਕਮਿਸ਼ਨ ਦੀ ਆਫ਼ੀਸ਼ੀਅਲ ਵੈਬਸਾਈਟ 'ਤੇ 12 ਨਵੰਬਰ ਤਕ ਅਪਲਾਈ ਕਰ ਸਕਦੇ ਹਨ। ਉਥੇ ਹੀ 13 ਨਵੰਬਰ ਤਕ ਉਮੀਦਵਾਰ ਆਨਲਾਈਨ ਅਪਲਾਈ ਦਾ ਪ੍ਰਿੰਟ-ਆਊਟ ਲੈ ਕੇ ਜਮ੍ਹਾਂ ਕਰਵਾ ਸਕਦੇ ਹਨ।

UPSC Recruitment 2020 : ਵਕੈਂਸੀ ਡਿਟੇਲਜ਼

ਐਕਸਟੇਂਸ਼ਨ ਅਫ਼ਸਰ : 1 ਪੋਸਟ

ਸਿਸਟਮ ਏਨਾਲਿਸਟ : 5 ਪੋਸਟ

ਐਜੂਕੇਸ਼ਨ ਕੁਆਲੀਫਿਕੇਸ਼ਨ

ਐਕਸਟੇਂਸ਼ਨ ਅਫ਼ਸਰ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਐਗਰੀਕਲਚਰ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਐਗਰੀਕਲਚਰ ਮੈਨੇਜਮੈਂਟ ਜਾਂ ਫਿਰ ਬੌਟਨੀ ਕ੍ਰਿਸ਼ੀ ਕਾਰੋਬਾਰ ਪ੍ਰਬੰਧਨ ਜਾਂ ਬਨਸਪਤੀ ਵਿਗਿਆਨ ਜਾਂ ਬਾਗਬਾਨੀ 'ਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਸਿਸਟਮ ਐਨਾਲਿਸਟ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਕੰਪਿਊਟਰ ਸਾਇੰਸ 'ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ ਜਾਂ ਫਿਰ ਇੰਫਾਰਮੇਸ਼ਨ ਟੈਕਨਾਲੋਜੀ 'ਚ ਐੱਮਐੱਸਸੀ ਦੀ ਡਿਗਰੀ ਹੋਣੀ ਚਾਹੀਦੀ। ਉਥੇ ਹੀ ਫੋਰਮੈਨ ਦੀ ਪੋਸਟ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾਨ ਤੋਂ ਮਕੈਨਿਕਲ ਇੰਜੀਨੀਅਰਿੰਗ 'ਚ ਡਿਗਰੀ ਹੋਣੀ ਚਾਹੀਦੀ ਹੈ। ਉਥੇ ਹੀ ਸਬੰਧਿਤ ਫੀਲਡ 'ਚ ਇਕ ਸਾਲ ਦਾ ਤਜ਼ਰਬਾ ਵੀ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ ਕਰੋ ਅਪਲਾਈ

ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ 12 ਨਵੰਬਰ 2020 ਜਾਂ ਉਸਤੋਂ ਪਹਿਲਾਂ ਆਫ਼ੀਸ਼ੀਅਲ ਪੋਰਟਲ upsc.gov.in 'ਤੇ ਜਾ ਕੇ ਆਨਲਾਈਨ ਮੋਡ ਦੇ ਮਾਧਿਅਮ ਨਾਲ ਯੋਗ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਸਤੋਂ ਇਲਾਵਾ ਅਹੁਦਿਆਂ ਨਾਲ ਜੁੜੀ ਜ਼ਿਆਦਾ ਜਾਣਕਾਰੀ ਲਈ ਆਫ਼ੀਸ਼ੀਅਲ ਪੋਰਟਲ 'ਤੇ ਵਿਜ਼ਿਟ ਕਰ ਸਕਦੇ ਹਨ।

Posted By: Ramanjit Kaur