UPSC Prelims Result 2020: ਯੂਪੀਐਸਸੀ ਸਿਵਲ ਸੇਵਾ ਪ੍ਰੀਲਿਮਸ ਪ੍ਰੀਖਿਆ ਦਾ ਨਤੀਜਾ (UPSC Prelims results 2020) ਜਾਰੀ ਹੋ ਗਿਆ ਹੈ। ਯੂਪੀਐੱਸਸੀ ਨੇ ਨਤੀਜੇ ਬੀਤੀ ਰਾਤ ਅਧਿਕਾਰਤ ਪੋਰਟਲ upsc.gov.in ’ਤੇ ਜਾਰੀ ਕੀਤੇ ਹਨ। ਅਜਿਹੇ ਵਿਚ ਨਤੀਜੇ ਦੀ ਰਾਹ ਦੇਖ ਰਹੇ ਉਮੀਦਵਾਰ ਹੁਣ ਆਪਣਾ ਸਕੋਰ ਚੈਕ ਕਰ ਸਕਦੇ ਹਨ। ਯੂਪੀਐਸਸੀ ਨੇ 4 ਅਕਤੂਬਰ 2020 ਨੂੰ ਸਿਵਲ ਸੇਵਾ ਪ੍ਰੀਲਿਮਸ ਪ੍ਰੀਖਿਆ ਆਯੋਜਿਤ ਕੀਤੀ ਸੀ। ਉਮੀਦਵਾਰ ਧਿਆਨ ਦੇਣ ਕਿ ਯੂਪੀਐਸਸੀ ਦੇ ਪੋਰਟਲ ਤੋਂ ਇਲਾਵਾ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਵੀ ਚੈੱਕ ਕਰ ਸਕਦੇ ਹੋ।

UPSC Prelims 2020 Result: ਨਤੀਜਾ ਇੰਝ ਕਰੋ ਚੈੱਕ

ਯੂਪੀਐਸਸੀ ਸਿਵਲ ਸਰਵਿਸਜ਼ 2020 ਪ੍ਰੀਲਿਮਸ ਰਿਜ਼ਲਟ ਚੈਕ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ upsc.gov.in ’ਤੇ ਜਾਓ। ਇਸ ਤੋਂ ਬਾਅਦ ਇਥੇ ਹੋਮਪੇਜ਼ ’ਤੇ ਇਕ ਪੀਡੀਐਫ ਦਿਖਾਈ ਦੇਵੇਗੀ। ਇਥੇ ਪ੍ਰੀਲਿਮਸ ਪ੍ਰੀਖਿਆ ਵਿਚ ਚੁਣੇ ਕਏ ਉਮੀਦਵਾਰਾਂ ਦੇ ਨਾਂ ਹੋਣਗੇ। ਉਮੀਦਵਾਰ ਇਥੇ ਆਪਣਾ ਰੋਲ ਨੰਬਰ ਚੈਕ ਕਰ ਸਕਦੇ ਹਨ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਵੀ ਇਸ ਸਬੰਧ ਵਿਚ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ, ਇਮਤਿਹਾਨ ਦੇ ਨਿਯਮਾਂ ਦੇ ਅਨੁਸਾਰ, ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ, 2020 ਲਈ ਵਿਸਥਾਰ ਅਰਜ਼ੀ ਫਾਰਮ -1 (ਡੀਏਐਫ -1) ਦੁਬਾਰਾ ਅਰਜ਼ੀ ਦੇਣੀ ਪਵੇਗੀ। ਇਹ ਬਿਨੈ-ਪੱਤਰ ਯੂਨੀਅਨ ਪਬਲਿਕ ਦੀ ਵੈਬਸਾਈਟ 'ਤੇ 28/10/2020 ਤੋਂ 11/11/2020 ਤੱਕ ਉਪਲਬਧ ਹੋਵੇਗਾ। ਉਮੀਦਵਾਰਾਂ ਨੂੰ 11 ਨਵੰਬਰ ਨੂੰ ਸ਼ਾਮ 6 ਵਜੇ ਤੱਕ ਅਪਲਾਈ ਕਰਨਾ ਹੋਵੇਗਾ। ਇਸ ਮਿਆਦ ਦੇ ਦੌਰਾਨ, ਪ੍ਰੀਲਿਮ ਦੀ ਪ੍ਰੀਖਿਆ ਲਈ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਰਜਿਸਟਰ ਹੋਣਾ ਪਵੇਗਾ।

ਯੂਪੀਐਸਸੀ ਨੇ ਅੱਗੇ ਨੋਟੀਫਿਕੇਸ਼ਨ ਵਿਚ ਲਿਖਿਆ, ਡੀਏਐਫ -1 ਨੂੰ ਭਰਨ ਲਈ ਮਹੱਤਵਪੂਰਨ ਨਿਰਦੇਸ਼ ਅਤੇ ਇਸ ਦੇ ਜਮ੍ਹਾਂ ਕਰਨ ਦੀ ਵੈਬਸਾਈਟ 'ਤੇ ਵੀ ਉਪਲਬਧ ਹੋਣਗੇ। ਅਜਿਹੀ ਸਥਿਤੀ ਵਿਚ, ਜਿਨ੍ਹਾਂ ਉਮੀਦਵਾਰਾਂ ਨੂੰ ਸਫਲ ਐਲਾਨਿਆ ਗਿਆ ਹੈ, ਉਨ੍ਹਾਂ ਨੂੰ ਪਹਿਲਾਂ ਆਪਣੇ ਆਪ ਨੂੰ ਆਨਲਾਈਨ ਵੈਬਸਾਈਟ 'ਤੇ ਸਬੰਧਤ ਆਨਲਾਈਨ ਪੇਜ 'ਤੇ ਰਜਿਸਟਰ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਉਮੀਦਵਾਰ ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ।

Posted By: Tejinder Thind