ਆਨਲਾਈਨ ਡੈਸਕ, ਨਵੀਂ ਦਿੱਲੀ : ਸੰਘ ਲੋਕ ਸੇਵਾ ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ 2019 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।

ਸਿਵਲ ਸੇਖਾ ਪ੍ਰੀਖਿਆ 2019 - ਇੱਥੇ ਦੇਖੋ ਸਫ਼ਲ ਉਮੀਦਵਾਰਾਂ ਦੀ ਲਿਸਟ

ਯੂਪੀਐੱਸਸੀ 2019 ਵਿਚ ਪ੍ਰਦੀਪ ਸਿੰਘ ਨੇ ਟਾਪ ਕੀਤਾ ਹੈ। ਉਥੇ ਮਹਿਲਾ ਉਮੀਦਵਾਰਾਂ ਵਿਚ ਪ੍ਰਤਿਭਾ ਵਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਯੂਪੀਐੱਸਸੀ 2019 ਦਾ ਨਤੀਜਾ ਅਧਿਕਾਰਿਤ ਵੈੱਬਸਾਈਟ www.upsc.gov. in ’ਤੇ ਦੇਖਿਆ ਜਾ ਸਕਦਾ ਹੈ। ਇਸ ਸਾਲ ਆਈਏਐਸ, ਆਈਪੀਐਸ, ਆਈਆਰਐਸ,ਆਈਐਫਐਸ ਆਦਿ ਦੇ ਵੱਖ ਵੱਖ ਅਹੁਦਿਆਂ ਲਈ 829 ਉਮੀਦਵਾਰਾਂ ਦੀ ਚੋਣ ਹੋਈ ਹੈ। ਨਤੀਜਾ ਸਤੰਬਰ 2019 ਵਿਚ ਆਯੋਜਿਤ ਮੁੱਢਲੀ ਪ੍ਰੀਖਿਆ ਅਤੇ ਇਸ ਤੋਂ ਬਾਅਦ ਫਰਵਰੀ ਤੋਂ ਅਗਸਤ 2020 ਤਕ ਆਯੋਜਿਤ ਇੰਟਰਵਿਊ ਦੇ ਆਧਾਰ ’ਤੇ ਜਾਰੀ ਕੀਤਾ ਗਿਆ ਹੈ।

ਇੰਝ ਦੇਖੋ ਨਤੀਜਾ

  • ਯੂਪੀਐਸਸੀ ਦੀ ਅਧਿਕਾਰਿਤ ਵੈੱਬਸਾਈਟ www.upsc.gov.in ’ਤੇ ਜਾਓ।
  • ਲੇਟੈਸਟ ਸੈਕਸ਼ਨ ’ਤੇ ਜਾਓ, ਜਿਥੇ ਨਤੀਜਾ 2019 ਐਲਾਨਿਆ ਗਿਆ ਹੈ।
  • ਪੀਡੀਐੱਫ ਫਾਰਮੈਟ ਵਿਚ ਨਤੀਜਾ ਜਾਣਨ ਲਈ ਲਿੰਕ ’ਤੇ ਕਲਿੱਕ ਕਰੋ।
  • ਸ਼ੀਟ ’ਤੇ ਆਪਣਾ ਰੋਲ ਨੰਬਰ ਦੇਖੋ ਅਤੇ ਅੱਗੇ ਲਈ ਇਕ ਕਾਪੀ ਸੇਵ ਕਰੋ।

Posted By: Tejinder Thind