UPSC CISF AC LDCE Result 2021 : ਸੰਘ ਲੋਕ ਸੇਵਾ ਕਮਿਸ਼ਨ (UPSC) ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਸਹਾਇਕ ਕਮਾਂਡੈਂਟ (ਕਾਰਜਕਾਰੀ) ਕਮੇਟੀ ਵਿਭਾਗ ਮੁਕਾਬਲਾ ਪ੍ਰੀਖਿਆ, 2021 ਦੇ ਲਿਖਤੀ ਹਿੱਸੇ ਦੇ ਨਤੀਜੇ ਐਲਾਨ ਦਿੱਤੇ ਹਨ। ਕਮਿਸ਼ਨ ਵੱਲੋਂ ਯੂਪੀਐੱਸਸੀ ਸੀਆਈਐੱਸਐੱਫ ਐੱਲਡੀਸੀਈ ਰਿਜ਼ਲਟ 2021 ਦਾ ਐਲਾਨ ਵੀਰਵਾਰ, 15 ਅਪ੍ਰੈਲ 2021 ਨੂੰ ਕੀਤੀ ਗਈ। ਨਤੀਜਿਆਂ ਤਹਿਤ ਯੂਪੀਐੱਸਸੀ ਨੇ ਸੀਆਈਐੱਸਐੱਫ ਐੱਲਡੀਸੀਈ ਏਸੀ (ਐਗਜ਼ੀਕਿਊਟਿਵ) ਲਿਖਤੀ ਪ੍ਰੀਖਿਆ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਚੋਣ ਪ੍ਰਕਿਰਿਆ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਜਾਰੀ ਕੀਤੇ ਹਨ। ਜਿਹੜੇ ਉਮੀਦਵਾਰ ਯੂਪੀਐੱਸਸੀ ਦੀ ਸੀਆਈਐੱਸਐੱਫ ਏਸੀ (ਐਗਜ਼ੀਕਿਊਟਿਵ) ਐੱਲਡੀਸੀਈ 2021 'ਚ ਸ਼ਾਮਲ ਹੋਏ ਸਨ, ਉਹ ਆਪਣਾ ਰੋਲ ਨੰਬਰ ਲਿਖਤੀ ਪ੍ਰੀਖਿਆ 'ਚ ਸਫ਼ਲ ਐਲਾਨੇ ਉਮੀਦਵਾਰਾਂ ਦੀ ਲਿਸਟ 'ਚ ਦੇਖ ਸਕਦੇ ਹਨ।

ਇੰਝ ਚੈੱਕ ਕਰੋ ਰੋਲ ਨੰਬਰ

ਰੋਲ ਨੰਬਰ ਚੈੱਕ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਸੀਆਈਐੱਸਐੱਫ ਏਸੀ (ਐਗਜ਼ੀਕਿਊਟਿਵ) ਐੱਲਡੀਸੀਈ ਰਿਜ਼ਲਟ 2021 ਲਈ ਡਾਇਰੈਕਟ ਲਿੰਕ

ਅਗਲਾ ਪੜਾਅ ਪੀਈਟੀ/ਪੀਐੱਸਟੀ ਦਾ

ਜਿਹੜੇ ਉਮੀਦਵਾਰਾਂ ਨੂੰ ਸੀਆਈਐੱਸਐੱਫ ਏਸੀ (ਐਗਜ਼ੀਕਿਊਟਿਵ) ਐੱਲਡੀਸੀਈ ਰਿਜ਼ਲਟ 2021 'ਚ ਸਫ਼ਲ ਐਲਾਨਿਆ ਗਿਆ ਹੈ, ਉਨ੍ਹਾਂ ਨੂੰ ਅਗਲੇ ਪੜਾਅ 'ਚ ਸਰੀਰਕ ਮਾਪਦੰਡ/ਸਰੀਰਕ ਸਮਰੱਥਾ ਪ੍ਰੀਖਣ ਤੇ ਮੈਡੀਕਲ ਮਾਪਦੰਡ ਪ੍ਰੀਖਣਾਂ 'ਚ ਸ਼ਾਮਲ ਹੋਣਾ ਪਵੇਗਾ। ਯੂਪੀਐੱਸਸੀ ਨੇ ਸਬੰਧਤ ਨੋਟਿਸ ਅਨੁਸਾਰ ਉਮੀਦਵਾਰਾਂ ਨੂੰ ਸੀਆਈਐੱਸਐੱਫ ਵੱਲੋਂ ਸੂਚਿਤ ਕੀਤਾ ਜਾਵੇਗਾ। ਨਾਲ ਹੀ, ਜੇਕਰ ਕਿਸੇ ਉਮੀਦਵਾਰ ਨੂੰ ਸੀਆਈਐੱਸਐੱਫ ਤੋਂ ਇਨ੍ਹਾਂ ਪੜ੍ਹਾਵਾਂ ਲਈ ਜਾਣਕਾਰੀ ਨਹੀਂ ਮਿਲਦੀ ਹੈ ਤਾਂ ਉਨ੍ਹਾਂ ਨੂੰ ਕੇਂਦਰੀ ਸਨਅਤੀ ਸੁਰੱਖਿਆ ਬਲ ਦੀ ਅਥਾਰਟੀ ਨਾਲ ਤੁਰੰਤ ਸੰਪਰਕ ਕਰਨਾ ਚਾਹੀਦੈ।

Posted By: Seema Anand