UPSC CDS 1 Notification 2021 ਜੇਐੱਨਐੱਨ, ਨਵੀਂ ਦਿੱਲੀ : UPSC CDS 1 Notification 2021 ਯੂਪੀਐੱਸਸੀ ਸੀਡੀਐੱਸਲ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਅਲਰਟ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਾਲ 2021 ਲਈ ਜਾਰੀ ਪ੍ਰੀਖਿਆ ਕਾਰਜਕ੍ਰਮ ਅਨੁਸਾਰ ਸੰਯੁਕਤ ਸਰਵਿਸਿਜ਼ ਸੇਵਾ ਪ੍ਰੀਖਿਆ (1) 2021 ਲਈ ਸੂਚਨਾ ਜਾਰੀ ਕਰ ਦਿੱਤੀ ਹੈ। ਕਮਿਸ਼ਨ ਨੇ ਸੀਡੀਐੱਸ (1) 2021 ਲਈ 345 ਖਾਲੀ ਅਸਾਮੀਆਂ ਐਲਾਨ ਕੀਤੀਆਂ ਹਨ। ਯੂਪੀਐੱਸਸੀ ਸੀਡੀਐੱਸ (1) 2021 ਨੋਟੀਫਿਕੇਸ਼ਨ ਕਮਿਸ਼ਨ ਦੀ ਆਫੀਸ਼ੀਅਲ ਵੈੱਬਸਾਈਟ, upsc.gov.in 'ਤੇ ਕੁਝ ਦੇਰ ਪਹਿਲਾਂ ਜਾਰੀ ਕੀਤੀ ਗਈ ਹੈ। ਕਮਿਸ਼ਨ ਦੁਆਰਾ ਸੂਚਨਾ ਦੇ ਮਾਧਿਅਮ ਨਾਲ ਸੀਡੀਐੱਸ (1) ਪ੍ਰੀਖਿਆ 2021 ਦੇ ਮਾਧਿਅਮ ਨਾਲ ਵੱਖ-ਵੱਖ ਰੱਖਿਆ ਅਕੈਡਮੀਆਂ 'ਚ ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਐਲਾਨ ਵੀ ਕੀਤਾ ਜਾਵੇਗਾ।

ਅਰਜ਼ੀ ਸ਼ੁਰੂ

ਯੂਪੀਐੱਸਸੀ ਸੀਡੀਐੱਸ 1 ਨੋਟੀਫਿਕੇਸ਼ਨ 2021 ਅੱਜ ਜਾਰੀ ਕੀਤੇ ਜਾਣ ਦੇ ਨਾਲ ਹੀ ਨਾਲ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਜੋ ਉਮੀਦਵਾਰ ਅਗਲੇ ਸਾਲ 7 ਫਰਵਰੀ 2021 ਨੂੰ ਪ੍ਰਸਾਵਿਤ ਸੀਡੀਐੱਸ (1) ਪ੍ਰੀਖਿਆ 2021 ਲਈ ਅਪਲਾਈ ਕਰਨਾ ਚਾਹੁੰਦੇ ਹਨ, ਅੱਜ 28 ਅਕਤੂਬਰ ਤੋਂ ਹੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਐਪਲੀਕੇਸ਼ ਪੋਰਟਲ, upsconline.nic.in 'ਤੇ ਵਿਜ਼ਿਟ ਕਰਕੇ ਜਾਂ ਥੱਲੇ ਦਿੱਤੇ ਗਏ ਡਾਇਰੈਕਟ ਲਿੰਕ ਦੇ ਮਾਧਿਅਮ ਨਾਲ ਯੂਪੀਐੱਸਸੀ ਸੀਡੀਐੱਸ (1) ਪ੍ਰੀਖਿਆ 2021 ਲਈ ਐਪਲੀਕੇਸ਼ਨ ਦੀ ਆਖਰੀ ਤਰੀਕ 17 ਨਵੰਬਰ 2020 ਨਿਧਾਰਿਤ ਕੀਤੀ ਗਈ ਹੈ।

Posted By: Sarabjeet Kaur