UPSC CAPF AC Notification 2021: ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਵੱਲੋਂ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਅਸਿਸਟੈਂਟ ਕਮਾਂਡੈਂਟ) ਪ੍ਰੀਖਿਆ 2021 ਲਈ ਅੱਜ ਯਾਨੀ 15 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਬਿਨੈ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਯੂਪੀਐੱਸਸੀ ਦੀ ਅਧਿਕਾਰਿਕ ਵੈੱਬਸਾਈਟ, upsc.gov.in ’ਤੇ ਉਪਲੱਬਧ ਪ੍ਰੀਖਿਆ ਕੈਲੰਡਰ ਅਨੁਸਾਰ ਅਪਲਾਈ ਕਰਨ ਦੀ ਆਖਰੀ ਤਰੀਕ 5 ਮਈ 2021 ਹੈ। ਚਾਹਵਾਨ ਤੇ ਯੋਗ ਉਮੀਦਵਾਰ upsconline.nic.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਣਗੇ।

ਇਸ ਭਰਤੀ ਰਾਹੀਂ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀਆਰਪੀਐੱਫ), ਕੇਂਦਰੀ ਉਦਯੋਗ ਸੁਰੱਖਿਆ ਬਲ (ਸੀਆਈਐੱਸਐੱਫ), ਭਾਰਤ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਤੇ ਹਥਿਆਰਬੰਦ ਸੀਮਾ ਬਲ (ਐੱਸਐੱਸਬੀ) ’ਚ ਅਸਿਸਟੈਂਟ ਕਮਾਂਡੈਂਟ ਦੀ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ। ਇਹ ਭਰਤੀ 8 ਅਗਸਤ, 2021 ਨੂੰ ਹੋਣੀ ਹੈ।

ਵਿਦਿਅਕ ਯੋਗਤਾ ਤੇ ਉਮਰ ਹੱਦ

ਇਸ ਭਰਤੀ ਪ੍ਰੀਖਿਆ ਲਈ ਉਹ ਉਮੀਦਵਾਰ ਯੋਗ ਹੋਣਗੇ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਵਿਸ਼ਵ ਵਿਦਿਆਲਿਆ ਜਾਂ ਸੰਸਥਾਨ ਤੋਂ ਕਿਸੇ ਵੀ ਵਿਸ਼ੇ ’ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ। ਉਥੇ ਉਮੀਦਵਾਰਾਂ ਦੀ ਉਮਰ 20 ਤੋਂ 25 ਸਾਲ ਦੇ ਵਿਚ ਹੋਣੀ ਚਾਹੀਦੀ। ਉਮੀਦਵਾਰ ਵਿਦਿਅਕ ਯੋਗਤਾ, ਉਮਰ ਹੱਦ ਤੇ ਇਸ ਨਾਲ ਸਬੰਧਿਤ ਹੋਰ ਜਾਣਕਾਰੀ, ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪ੍ਰਾਪਤ ਕਰ ਸਕਣਗੇ।

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਲਿਖਤ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ, ਸਰੀਰਕ ਮਾਨਕ ਪ੍ਰੀਖਆ (ਪੀਐੱਸਟੀ), ਮੈਡੀਕਲ ਟੈਸਟ ਤੇ ਇੰਟਰਵਿਊ/ਪਰਸਨੈਲਿਟੀ ਟੈਸਟ ਰਾਹੀਂ ਕੀਤੀ ਜਾਵੇਗੀ। ਹਾਲਾਂਕਿ, ਉਮੀਦਵਾਰ ਦਾ ਅੰਤਿਮ ਰੂਪ ਨਾਲ ਚੋਣ ਲਿਖਤ ਪ੍ਰੀਖਿਆ ਤੇ ਇੰਟਰਵਿਊ ’ਚ ਪ੍ਰਾਪਤ ਅੰਕ ਦੇ ਆਧਾਰ ’ਤੇ ਮੈਰਿਟ ਲਿਸਟ ਤਿਆਰ ਕਰ ਕੇ ਹੋਵੇਗੀ।

ਇਥੇ ਕਰ ਸਕਦੇ ਹੋ ਆਨਲਾਈ ਅਪਲਾਈ

ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਯੂਪੀਐੱਸਸੀ ਦੀ ਆਫਿਸ਼ੀਅਲ ਵੈੱਬਸਾਈਟ, upsconline.nic.in ’ਤੇ ਵਿਜ਼ਟ ਕਰਨਾ ਹੋਵੇਗਾ। ਇਸ ਤੋਂ ਬਾਅਦ ਹੋਮਪੇਜ ’ਤੇ ਉਪਲੱਬਧ ਸੰਘ ਲੋਕ ਸੇਵਾ ਕਮਿਸ਼ਨ ਪ੍ਰੀਖਿਆਵਾਂ ਲਈ ਆਨਲਾਈਨ ਲਿੰਕ ’ਤੇ ਕਲਿਕ ਕਰਨਾ ਹੋਵੇਗਾ।

Posted By: Sunil Thapa