ਜੇਐੱਨਐੱਨ, ਨਵੀਂ ਦਿੱਲੀ : ਸਿੱਖਿਆ ਮੰਤਰੀ ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਕਾਲਜ, ਖੁਦਮੁਖਤਿਆਰ, ਨਿੱਜੀ ਯੂਨੀਵਰਸਿਟੀਆਂ ਤੇ ਹੋਰ ਉੱਚ ਸਿੱਖਿਆ ਸੰਸਥਨਾਂ 'ਚ ਵਿਦਿਅਕ ਸੈਸ਼ਨ 2020-21 ਲਈ ਅਕਾਦਮਿਕ ਕੈਲੰਡਰ ਜਾਰੀ ਕਰ ਦਿੱਤਾ ਹੈ। ਸਿੱਖਿਆ ਮੰਤਰੀ ਵੱਲੋਂ ਹੁਣ ਕੁਝ ਹੀ ਦੇਰ ਪਹਿਲਾਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਯੂਜੀਸੀ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਸਾਲ 2020-21 ਲਈ ਅੰਡਰ-ਗ੍ਰੇਜੂਏਟ ਤੇ ਪੋਸਟ ਗ੍ਰੇਜੂਏਟ ਦੇ ਵਿਦਿਆਰਥੀਆਂ ਲਈ ਅਕਾਦਮਿਕ ਕੈਲੰਡਰ ਲਈ ਯੂਜੀਸੀ ਗਾਈਡਲਾਈਸ ਲਈ ਬਣੀ ਕਮੇਟੀ ਦੀ ਰਿਪੋਰਟ ਨੂੰ ਸਵੀਕਾਰ ਕਰਦਿਆਂ ਇਸ ਨੂੰ ਮਾਨਤਾ ਦੇ ਦਿੱਤੀ ਹੈ। ਸਿੱਖਿਆ ਮੰਤਰੀ ਵੱਲੋਂ ਸਾਂਝਾ ਕੀਤੇ ਗਏ ਯੂਜੀਸੀ ਯੂਜੀ/ਪੀਜੀ ਕੈਲੰਡਰ ਮੁਤਾਬਿਕ ਸਾਰੇ ਉੱਚ ਸਿੱਖਿਆ ਸੰਸਥਾਨਾਂ 'ਚ ਦਾਖਲੇ ਦੀ ਪ੍ਰਕਿਰਿਆ 31 ਅਕਤੂਬਰ 2020 ਤਕ ਪੂਰੀ ਕਰ ਲੈਣੀ ਹੈ ਤੇ ਪਹਿਲਾਂ ਸੈਮਸਟਰ ਦੇ ਫ੍ਰੈਸ਼ ਬੈਚ ਲਈ ਪਹਿਲੀ ਜਮਾਤ ਦੀ ਸ਼ੁਰੂਆਤ 1 ਦਸੰਬਰ 2020 ਤੋਂ ਕੀਤੀ ਜਾਣੀ ਹੈ। 1 ਮਾਰਚ ਤੋਂ 7 ਮਾਰਚ ਤਕ ਹਫ਼ਤੇ ਦਾ ਪ੍ਰਿਪੇਰੇਸ਼ਨ ਬ੍ਰੇਕ ਦਿੱਤੀ ਜਾਵੇਗੀ ਤੇ 8 ਮਾਰਚ ਤੋਂ 26 ਮਾਰਚ 2021 ਤਕ ਪ੍ਰੀਖਿਆਵਾਂ ਦਾ ਆਯੋਜਨ ਕੀਤਾ ਜਾਣਾ ਹੈ।

Posted By: Amita Verma