ਆਨਲਾਈਨ ਡੈਸਕ, ਨਵੀਂ ਦਿੱਲੀ : UGC NET June 2020 : ਰਾਸ਼ਟਰੀ ਪ੍ਰੀਖਿਆ ਏਜੰਸੀ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (UGC) ਦੀ ਰਾਸ਼ਟਰੀ ਪਾਤਰਤਾ ਪ੍ਰੀਖਿਆ (NET) ਜੂਨ 2020 ਦੇ 81 ਵਿਸ਼ਿਆਂ 'ਚ ਕੁੱਲ 78 ਪ੍ਰਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਨ੍ਹਾਂ ਰੱਦ ਕੀਤੇ ਗਏ ਪ੍ਰਸ਼ਨਾਂ ਲਈ ਉਮੀਦਵਾਰਾਂ ਨੂੰ ਪੂਰੇ ਅੰਕ ਦਿੱਤੇ ਜਾਣ ਦਾ ਐਲਾਨ ਐੱਨਟੀਏ ਨੇ ਕੀਤਾ ਹੈ। ਏਜੰਸੀ ਨੇ ਯੂਜੀਸੀ ਨੈੱਟ ਜੂਨ 2020 ਦੇ ਪ੍ਰਸ਼ਨਾਂ ਨੂੰ ਰੱਦ ਕੀਤੇ ਜਾਣ ਅਤੇ ਇਸਦੇ ਲਈ ਸਾਰੇ ਉਮੀਦਵਾਰਾਂ ਨੂੰ ਪੂਰੇ ਅੰਕ ਦਿੱਤੇ ਜਾਣ ਦਾ ਐਲਾਨ ਸੋਮਵਾਰ, 30 ਨਵੰਬਰ 2020 ਨੂੰ ਜਾਰੀ ਯੂਜੀਸੀ ਨੈੱਟ ਜੂਨ 2020 ਫਾਈਨਲ ਅੰਸਰ-ਕੀ ਤੇ ਕਟ-ਆਫ ਦੇ ਮਾਧਿਅਮ ਨਾਲ ਕੀਤਾ।

ਦੱਸ ਦੇਈਏ ਕਿ ਐੱਨਟੀਏ ਨੇ ਯੂਜੀਸੀ ਨੈੱਟ ਜੂਨ 2020 ਪ੍ਰੀਖਿਆ ਦਾ ਪ੍ਰਬੰਧ 24 ਸਤੰਬਰ ਤੋਂ 13 ਨਵੰਬਰ ਤਕ ਕੀਤਾ ਸੀ। ਏਜੰਸੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪ੍ਰੀਖਿਆ ਲਈ 8,60,976 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕੀਤੀ ਸੀ। ਹਾਲਾਂਕਿ 5,26,707 ਉਮੀਦਵਾਰ ਹੀ ਪ੍ਰੀਖਿਆ 'ਚ ਸ਼ਾਮਿਲ ਹੋਏ ਸਨ।

ਐੱਨਟੀਏ ਦੁਆਰਾ ਸੋਮਵਾਰ ਨੂੰ ਜਾਰੀ ਨੋਟਿਸ ਅਨੁਸਾਰ 81 ਵਿਭਿੰਨ ਵਿਸ਼ਿਆਂ ਦੇ ਪ੍ਰਸ਼ਨਾਂ ਨੂੰ ਲੈ ਕੇ ਉਮੀਦਵਾਰਾਂ ਦੁਆਰਾ ਕੀਤੇ ਗਏ ਇਤਰਾਜ਼ ਦੇ ਆਧਾਰ 'ਤੇ ਕੁੱਲ 78 ਪ੍ਰਸ਼ਨਾਂ ਨੂੰ ਕੈਂਸਿਲ ਕੀਤਾ ਗਿਆ ਹੈ। ਨਾਲ ਹੀ, ਏਜੰਸੀ ਨੇ ਇਨ੍ਹਾਂ ਰੱਦ ਕੀਤੇ ਗਏ ਪ੍ਰਸ਼ਨਾਂ ਲਈ ਸਾਰੇ ਉਮੀਦਵਾਰਾਂ ਨੂੰ ਪੂਰੇ ਅੰਕ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਐੱਨਟੀਏ ਯੂਜੀਸੀ ਨੈੱਟ ਜੂਨ 2020 'ਚ ਸ਼ਾਮਿਲ ਹੋਏ ਉਮੀਦਵਾਰ ਆਪਣੇ ਸਬੰਧਿਤ ਵਿਸ਼ੇ ਲਈ ਰੱਦ ਕੀਤੇ ਗਏ ਪ੍ਰਸ਼ਨ ਦੀ ਜਾਣਕਾਰੀ ਏਜੰਸੀ ਦੁਆਰਾ ਜਾਰੀ ਵਿਸ਼ਾ-ਵਾਰ ਫਾਈਨਲ 'ਅੰਸਰ ਕੀ' 'ਚ ਦੇਖ ਸਕਦੇ ਹਨ।

Posted By: Ramanjit Kaur