ਜੇਐੱਨਐੱਨ, ਨਵੀਂ ਦਿੱਲੀ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੈੱਟ ਦੀ ਇਸ ਸਾਲ ਜੂਨ ਮਹੀਨੇ ਹੋਈ ਪ੍ਰੀਖਿਆ ਦੇ ਸਰਟੀਫਿਕੇਟ ਆਨਲਾਈਨ ਜਾਰੀ ਕਰ ਦਿੱਤੇ ਗਏ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਇਹ ਸਰਟੀਫਿਕੇਟ ਆਨਲਾਈਨ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਆਫਲਾਈਨ ਮੋਡ 'ਚ ਇਹ ਸਰਟੀਫਿਕੇਟ ਡਾਕ ਜ਼ਰੀਏ ਵਿਦਿਆਰਥੀਆਂ ਨੂੰ ਭੇਜੇ ਜਾਂਦੇ ਸਨ। ਇਹ ਸਰਟੀਫਿਕੇਟ ਨੈਸ਼ਨਲ ਟੈਸਟਿੰਗ ਏਜੰਸੀ (National Testing Agency) ਨੇ ਆਪਣੀ ਵੈੱਬਸਾਈਟ ugcnet.nta.nic.in 'ਤੇ ਜਾਰੀ ਕੀਤੇ ਹਨ।

ਇੰਝ ਡਾਊਨਲੋਡ ਕਰੋ UGC NET-June Certificate

ਇਸ ਪ੍ਰੀਖਿਆ 'ਚ ਬੈਠਣ ਵਾਲੇ ਸਾਰੇ ਵਿਦਿਆਰਥੀ ਆਪਣਾ ਸਰਟੀਫਿਕੇਟ ਆਪਣੇ ਲੌਗਇਨ ਤੋਂ ਡਾਊਨਲੋਡ ਕਰ ਸਕਦੇ ਹਨ। ਨੈੱਟ ਦੀ ਪ੍ਰੀਖਿਆ ਪਹਿਲਾਂ ਸੀਬੀਐੱਸਈ ਲੈਂਦਾ ਸੀ ਪਰ ਹੁਣ ਇਹ ਐੱਨਟੀਏ ਲੈਂਦੀ ਹੈ। ਇਹ ਪ੍ਰੀਖਿਆ ਸਾਲ 'ਚ ਦੋ ਵਾਰ ਹੁੰਦੀ ਹੈ। ਪਹਿਲੀ ਜੂਨ ਤੇ ਦੂਸਰੀ ਦਸੰਬਰ ਮਹੀਨੇ ਹੋਣੀ ਹੈ। ਇਸ ਸਾਲ ਦੀ ਪ੍ਰੀਖਿਆ ਦਸੰਬਰ 'ਚ ਹੋਵੇਗੀ।

ਸਮੇਂ ਦੀ ਹੋਵੇਗੀ ਬੱਚਤ

ਜਾਣਕਾਰੀ ਮੁਤਾਬਿਕ ਇਸ ਸਾਲ ਦਸੰਬਰ ਮਹੀਨੇ ਹੋਣ ਵਾਲੀ ਨੈੱਟ ਪ੍ਰੀਖਿਆ 'ਚ ਫਿਜ਼ੀਕਲ ਸਰਟੀਫਿਕੇਟ ਨਹੀਂ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਸਮਾਂ ਬਰਬਾਦ ਹੁੰਦਾ ਹੈ, ਇਸ ਲਈ ਇਹ ਅਹਿਮ ਫ਼ੈਸਲਾ ਲਾਗੂ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਡਾਕ ਜ਼ਰੀਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਜੇ ਜਾਂਦੇ ਸਨ ਤਾਂ ਸਮੇਂ ਸਿਰ ਨਾ ਮਿਲਣ ਦੀ ਸ਼ਿਕਾਇਤ ਆਉਂਦੀ ਸੀ। ਇਸ ਲਈ ਸਰਟੀਫਿਕੇਟ ਵੰਡਣ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਡਿਜੀਟਲ ਹੋਣ ਕਾਰਨ ਵਿਦਿਆਰਥੀਆਂ ਦੇ ਸਰਟੀਫਿਕੇਟ ਵੀ ਸੁਰੱਖਿਅਤ ਰਹਿਣਗੇ ਤੇ ਕਿਸੇ ਵੀ ਸਮੇਂ ਡਾਊਨਲੋਡ ਕੀਤੇ ਜਾ ਸਕਦੇ ਹਨ।

Posted By: Seema Anand