ਨਵੀਂ ਦਿੱਲੀ (ਪੀਟੀਆਈ) : ਸਿੱਖਿਆ ਮੰਤਰਾਲੇ ਦੀ ਪ੍ਰੀਖਿਆ ਏਜੰਸੀ ਨੇ 16 ਤੋਂ 25 ਸਤੰਬਰ ਤਕ ਕਰਵਾਈ ਜਾਣ ਵਾਲੀ ਰਾਸ਼ਟਰੀ ਪਾਤਰਤਾ ਪ੍ਰੀਖਿਆ (ਨੈੱਟ) ਮੁਲਤਵੀ ਕਰ ਦਿੱਤੀ ਹੈ। ਹੁਣ ਇਹ 24 ਸਤੰਬਰ ਨੂੰ ਕਰਵਾਈ ਜਾਵੇਗੀ। ਆਈਸੀਏਆਰ ਦੀ ਪ੍ਰੀਖਿਆ ਨਾਲ ਤਰੀਕ ਟਕਰਾਉਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।