ਨਵੀਂ ਦਿੱਲੀ: UGC NET Exam Date: ਨੈਸ਼ਨਲ ਟੈਸਟਿੰਗ ਏਜੰਸੀ ਨੇ ਯੂਜੀਸੀ ਨੈੱਟ (UGC National Eligibility Test - NET) ਦੇ ਦਸੰਬਰ-2019 ਤੇ ਜੂਨ-2020 ਦੇ ਸੈਸ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਤੇ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ। ਦਸੰਬਰ 'ਚ ਹੋਣ ਵਾਲੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ 9 ਸਤੰਬਰ-2019 ਤੋਂ ਸ਼ੁਰੂ ਹੋ ਜਾਵੇਗੀ ਤੇ ਆਖ਼ਰੀ ਤਰੀਕ 9 ਅਕਤੂਬਰ-2019 ਹੈ। ਉੱਥੇ ਹੀ ਜੂਨ-2020 'ਚ ਹੋਣ ਵਾਲੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ 16 ਮਾਰਚ 2020 ਨੂੰ ਸ਼ੁਰੂ ਹੋਵੇਗੀ ਤੇ 16 ਅਪ੍ਰੈਲ 2020 ਤਕ ਹੋਵੇਗੀ। ਦਸੰਬਰ 'ਚ ਹੋਣ ਵਾਲੀ ਪ੍ਰੀਖਿਆ ਦਾ ਨਤੀਜਾ 31 ਦਸੰਬਰ 2019 ਨੂੰ ਐਲਾਨਿਆ ਜਾਵੇਗਾ। ਉੱਥੇ ਹੀ ਜੂਨ 'ਚ ਹੋਣ ਵਾਲੀ ਪ੍ਰੀਖਿਆ ਦਾ ਨਤੀਜਾ 5 ਜੁਲਾਈ 2020 ਨੂੰ ਜਾਰੀ ਕੀਤਾ ਜਾਵੇਗਾ। ਇਛੁਕ ਤੇ ਯੋਗ ਉਮੀਦਵਾਰ ਐੱਨਟੀਏ ਦੀ ਅਧਿਕਾਰਕ ਵੈੱਬਸਾਈਟ nta.ac.in 'ਤੇ ਜਾ ਕੇ ਅਪਲਾਈ ਕਰ ਸਕਣਗੇ।

ਰਜਿਸਟ੍ਰੇਸ਼ਨ ਤੇ ਪ੍ਰੀਖਿਆ ਦੀ ਤਰੀਕ


ਨੈੱਟ ਦਸੰਬਰ 2019


ਰਜਿਸਟ੍ਰੇਸ਼ਨ ਦੇ ਸ਼ੁਰੂ ਹੋਣ ਦੀ ਤਰੀਕ- 09 ਸਤੰਬਰ 2019

ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ- 09 ਅਕਤੂਬਰ 2019

ਐਡਮਿਟ ਕਾਰਡ ਜਾਰੀ ਹੋਣ ਦੀ ਆਖ਼ਰੀ ਤਰੀਕ- 09 ਨਵੰਬਰ 2019

ਪ੍ਰੀਖਿਆ ਦਾ ਤਰੀਕ- 03 ਦਸੰਬਰ ਤੋਂ 06 ਦਸੰਬਰ 2019

ਨਤੀਜੇ ਦਾ ਐਲਾਨ - 31 ਦਸੰਬਰ 2019


ਨੈੱਟ ਜੂਨ 2020


ਰਜਿਸਟ੍ਰੇਸ਼ਨ ਦੇ ਸ਼ੁਰੂ ਹੋਣ ਦੀ ਤਰੀਕ- 16 ਮਾਰਚ, 2020

ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ- 07 ਅਪ੍ਰੈਲ, 2020

ਐਡਮਿਟ ਕਾਰਡ ਜਾਰੀ ਹੋਣ ਦੀ ਆਖ਼ਰੀ ਤਰੀਕ- 15 ਮਈ, 2020

ਪ੍ਰੀਖਿਆ ਦਾ ਤਰੀਕ- 15 ਜੂਨ ਤੋਂ 20 ਜੂਨ, 2020

ਨਤੀਜੇ ਦਾ ਐਲਾਨ - 05 ਜੁਲਾਈ, 2020

Posted By: Akash Deep