ਨਵੀਂ ਦਿੱਲੀ, ਐਜੂਕੇਸ਼ਨ ਡੈਸਕ : UGC NET Exam Date 2022 : ਜੇਕਰ ਤੁਸੀਂ ਦਸੰਬਰ 2021 ਤੇ ਜੂਨ 2022 ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੇ ਸੰਯੁਕਤ ਚੱਕਰ ਲਈ ਰਾਸ਼ਟਰੀ ਯੋਗਤਾ ਪ੍ਰੀਖਿਆ (NET) ਲਈ ਅਰਜ਼ੀ ਦਿੱਤੀ ਹੈ ਤਾਂ ਤੁਹਾਡੇ ਲਈ ਇਕ ਮਹੱਤਵਪੂਰਨ ਅਪਡੇਟ ਹੈ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET ਦਸੰਬਰ 2021 ਅਤੇ ਜੂਨ 2022 ਦੇ ਸੰਯੁਕਤ ਚੱਕਰ ਲਈ ਇਮਤਿਹਾਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਏਜੰਸੀ ਨੇ ਪ੍ਰੀਖਿਆ ਪੋਰਟਲ, ugcnet.nta.nic.in 'ਤੇ ਸ਼ਨਿੱਚਰਵਾਰ, 25 ਜੂਨ, 2022 ਨੂੰ ਪ੍ਰੀਖਿਆ ਮਿਤੀ ਨੋਟਿਸ ਜਾਰੀ ਕੀਤਾ ਅਤੇ ਦੋਵਾਂ ਚੱਕਰਾਂ ਦੀਆਂ ਪ੍ਰੀਖਿਆ ਮੀਤੀਆਂ ਦਾ ਐਲਾਨ ਕੀਤਾ। ਦੋਵਾਂ ਚੱਕਰਾਂ ਲਈ NTA ਦੋ ਪੜਾਵਾਂ 'ਚ UGC NET ਪ੍ਰੀਖਿਆ ਕਰਵਾਏਗਾ। ਪਹਿਲਾ ਪੜਾਅ 8, 9, 11 ਅਤੇ 12 ਜੁਲਾਈ 2022 ਨੂੰ ਹੋਵੇਗਾ ਜਦਕਿ ਦੂਜਾ ਪੜਾਅ 12, 13 ਅਤੇ 14 ਅਗਸਤ 2022 ਨੂੰ ਹੋਵੇਗਾ।

ਯੂਜੀਸੀ ਨੈੱਟ ਐਗਜ਼ਾਮ ਡੇਟ 2022 ਨੋਟਿਸ ਲਿੰਕ

UGC NET 2022 : ਵਿਸਥਾਰਤ ਪ੍ਰੀਖਿਆ ਪ੍ਰੋਗਰਾਮ (Date Sheet) ਤੇ ਐਡਮਿਟ ਕਾਰਡ (Admit Card) ਜਲਦ

NTA ਨੇ ਦਸੰਬਰ 2021 ਤੇ ਜੂਨ 2022 ਲਈ UGC NET ਪ੍ਰੀਖਿਆ ਦੇ ਸੰਯੁਕਤ ਚੱਕਰ ਲਈ ਪ੍ਰੀਖਿਆ ਤਾਰੀਕਾਂ ਜਾਰੀ ਕਰ ਦਿੱਤੀਆਂ ਹਨ, ਪਰ ਵਿਸਤ੍ਰਿਤ ਪ੍ਰੀਖਿਆ ਸਮਾਂ-ਸਾਰਣੀ ਅਜੇ ਜਾਰੀ ਕੀਤੀ ਜਾਣੀ ਹੈ। ਇਸ ਸਬੰਧੀ ਏਜੰਸੀ ਨੇ ਆਪਣੇ ਨੋਟਿਸ 'ਚ ਐਲਾਨ ਕੀਤਾ ਹੈ ਕਿ ਡੇਟਸ਼ੀਟ ਜਲਦੀ ਹੀ ਜਾਰੀ ਕਰ ਦਿੱਤੀ ਜਾਵੇਗੀ। ਦੂਜੇ ਪਾਸੇ, ਐਨਟੀਏ ਨੇ ਆਪਣੇ ਨੋਟਿਸ 'ਚ ਪ੍ਰੀਖਿਆਵਾਂ ਦੇ ਦੋਵਾਂ ਗੇੜਾਂ 'ਚ ਸ਼ਾਮਲ ਹੋਣ ਲਈ ਰਜਿਸਟਰਡ ਉਮੀਦਵਾਰਾਂ ਦੇ ਐਡਮਿਟ ਡਾਊਨਲੋਡ ਲਈ ਉਪਲਬਧ ਕਰਾਉਣ ਦੀ ਮਿਤੀ ਦਾ ਜ਼ਿਕਰ ਨਹੀਂ ਕੀਤਾ ਹੈ। ਅਜਿਹੇ ਵਿਚ ਪ੍ਰੀਖਿਆਰਥੀਆਂ ਨੂੰ ਵਿਸਥਾਰਤ ਪ੍ਰੀਖਿਆ ਪ੍ਰੋਗਰਾਮ (Date Sheet) ਤੇ ਐਡਮਿਟ ਕਾਰਡ (Admit Card) ਨਾਲ ਸੰਬੰਧਤ ਅਪਡੇਟ ਲਈ ਪ੍ਰੀਖਿਆ ਪੋਰਟਲ 'ਤੇ ਸਮੇਂ-ਸਮੇਂ 'ਤੇ ਵਿਜ਼ਿਟ ਕਰਦੇ ਰਹਿਣਾ ਚਾਹੀਦਾ ਹੈ।

Posted By: Seema Anand