ਜਾਗਰਣ ਡੈਸਕ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ ਨੇ ਯੁਜੀਸੀ ਨੈਟ ਪ੍ਰੀਖਿਆ ਦੀ ਸਮਾਪਤੀ 6 ਦਸੰਬਰ 2019 ਨੂੰ ਕਰ ਦਿੱਤੀ ਸੀ। ਪ੍ਰੀਖਿਆ ਤੋਂ ਬਾਅਦ ਹੁਣ ਉਮੀਦਵਾਰ ਨੂੰ ਮੁੱਢਲੀ ਪ੍ਰੀਖਿਆ ਦੀ ਆਂਸਰ-ਕੀ ਦਾ ਇੰਤਜ਼ਾਰ ਹੈ। ਉਮੀਦ ਹੈ ਕਿ ਐਨਟੀਏ ਵੱਲੋਂ ਆਂਸਰ-ਕੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ 81 ਵਿਸ਼ਿਆਂ ਵਿਚ ਲਗਪਗ 10 ਲੱਖ ਉਮੀਦਵਾਰਾਂ ਲਈ ਪ੍ਰੀਖਿਆ ਲਈ ਗਈ ਸੀ। ਇਸ ਕੰਪਿਊਟਰ ਅਧਾਰਤ ਪ੍ਰੀਖਿਆ ਦਾ ਆਯੋਜਨ 700 ਪ੍ਰੀਖਿਆ ਕੇਂਦਰਾਂ 'ਤੇ ਕੀਤਾ ਗਿਆ ਸੀ।

ਯੂਜੀਸੀ ਨੈਟ ਪ੍ਰੀਖਿਆ ਦੀ ਪ੍ਰੋਵੀਜ਼ਨਲ ਆਂਸਰ-ਕੀ ਅਧਿਕਾਰਿਤ ਵੈਬਸਾਈਟ 'ਤੇ ਜਾਰੀ ਕੀਤੀ ਜਾਵੇਗੀ। ਆਂਸਰ-ਕੀ ਦੇ ਨਾਲ ਐਨਟੀਏ ਉਮੀਦਵਾਰਾਂ ਦੇ ਉਤਰ ਵੀ ਜਾਰੀ ਕਰੇਗਾ, ਜੋ ਅਧਿਕਾਰਤ ਵੈਬਸਾਈਟ 'ਤੇ 2­-3 ਦਿਨਾਂ ਲਈ ਉਪਲਬਧ ਰਹਿਣਗੇ। ਆਂਸਰ-ਕੀ ਜਾਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਇਤਰਾਜ਼ ਦਰਜ ਕਰਾਉਣ ਦਾ ਮੌਕਾ ਦਿੱਤਾ ਜਾਵੇਗਾ। ਹਰ ਇਤਰਾਜ਼ ਦਰਜ ਕਰਾਉਣ ਲਈ ਉਮੀਦਵਾਰ ਨੂੰ 1000 ਰੁਪਏ ਫੀਸ ਦੇ ਰੂਪ ਵਿਚ ਜਮ੍ਹਾਂ ਕਰਾਉਣੇ ਹੋਣਗੇ।

Posted By: Tejinder Thind