ਜੇਐੱਨਐੱਨ, ਨਵੀਂ ਦਿੱਲੀ : ਯੂਜੀਸੀ ਨੈੱਟ ਦੀ ਪ੍ਰੀਖਿਆ ਸ਼ੁਰੂ ਹੋਣ 'ਚ ਸਿਰਫ਼ 5 ਦਿਨ ਬਚੇ ਹੋਏ ਹਨ ਪਰ ਅਜੇ ਤਕ ਐਡਮਿਟ ਕਾਰਡ ਜਾਰੀ ਨਹੀਂ ਹੋਏ ਹਨ। ਇਸ ਤੋਂ ਇਲਾਵਾ ਨਾ ਹੀ ਐੱਨਟੀਏ ਯਾਨੀ ਕਿ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਇਸ ਸਬੰਧ 'ਚ ਕੋਈ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਆਮਤੌਰ 'ਤੇ ਐਡਮਿਟ ਕਾਰਡ ਕਿਸੇ ਵੀ ਪ੍ਰੀਖਿਆ ਦੇ ਕਰੀਬ 10 ਜਾਂ 15 ਦਿਨ ਪਹਿਲਾਂ ਜਾਰੀ ਕਰ ਦਿੱਤੇ ਜਾਂਦੇ ਹਨ। ਜੇ ਪ੍ਰੀਖਿਆ ਦੀ ਗੱਲ ਕਰੀਏ ਤਾਂ ਇਹ ਪ੍ਰੀਖਿਆ 16 ਸਤੰਬਰ ਤੋਂ 25 ਸਤੰਬਰ ਤਕ ਆਯੋਜਿਤ ਹੋਣੀ ਹੈ। ਇਸਲਈ ਵਿਦਿਆਰਥੀਆਂ ਦੇ ਦਿਲਾਂ 'ਚ ਪ੍ਰੀਖਿਆ ਨੂੰ ਲੈ ਕੇ ਖਦਸ਼ੇ ਦੀ ਸਥਿਤੀ ਬਣ ਹੋਈ ਹੈ।

ਦੱਸ ਦੇਈਏ ਕਿ NTA ਵੱਲੋਂ ਸਾਲ 'ਚ ਦੋ ਵਾਰ ਨੈਸ਼ਨਲ ਐਲਿਜਬਲਿਟੀ ਟੈਸਟ ਪ੍ਰੀਖਿਆ ਦਾ ਆਯੋਜਨ ਕਰਦੀ ਹੈ। ਪਹਿਲਾਂ ਸੈਸ਼ਨ ਜੂਨ 'ਚ ਤੇ ਦੂਜਾ ਸੈਸ਼ਨ ਦਸੰਬਰ 'ਚ ਆਯੋਜਿਤ ਕੀਤੀ ਜਾਣੀ ਹੈ। ਹਾਲਾਂਕਿ ਇਸ ਵਾਰ COVID-19 ਮਹਾਮਾਰੀ ਕਾਰਨ UGC NET 2020 ਜੂਨ ਸੈਸ਼ਨ ਦੀ ਪ੍ਰੀਖਿਆ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ ਸੈਸ਼ਨ ਦੀ ਪ੍ਰੀਖਿਆ ਹੁਣ ਯਾਨੀ ਕਿ 16 ਸਤੰਬਰ ਤੋਂ ਪ੍ਰਸਾਤਿਵਤ ਹੈ। ਇਹ 25 ਸਤੰਬਰ ਤਕ ਕਰਵਾਈ ਜਾਵੇਗੀ।

ਯੂਜੀਸੀ ਨੈੱਟ ਪ੍ਰੀਖਿਆ 2020 ਲਈ ਹਾਲ ਟਿਕਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ https://ugcnet.nta.nic.in/webinfo/public/home.aspx 'ਤੇ ਜਾਓ। ਇੱਥੇ ਹੋਮ ਪੇਜ਼ 'ਤੇ ਕਲਿੱਕ ਕਰ ਸਕਦੇ ਹੋ। ਇਸ ਤੋਂ ਬਾਅਦ ਹੁਣ ਤੁਹਾਡੀ ਸਕ੍ਰੀਨ 'ਤੇ ਨਵਾਂ ਪੇਜ਼ ਦਿਖਾਈ ਦੇਵੇਗਾ ਜਿਨ੍ਹਾਂ 'ਚ ਲਾਗਈਨ ਡਿਟੇਲਸ ਜਿਵੇਂ ਨਾਂ 'ਤੇ ਰਜਿਸਟ੍ਰੇਸ਼ਨ ਨੰਬਰ ਐਂਟਰ ਕਰਨਾ ਹੋਵੇਗਾ। ਲਾਗਇਨ ਡਿਟੇਲਸ ਭਰ ਕੇ ਸਬਮਿਟ ਬਟਨ 'ਤੇ ਐਂਟਰ ਕਰੋ ਤੇ ਆਪਣਾ ਸਬਮਿਟ ਕਾਰਡ ਡਾਊਨਲੋਡ ਕਰੋ। ਇਸ ਦੀ ਇਕ ਹਾਰਡ ਕਾਪੀ ਕੱਢ ਕੇ ਪ੍ਰੀਖਿਆ ਲਈ ਸੁਰੱਖਿਅਤ ਕਰ ਕੇ ਰੱਖ ਲਓ।

Posted By: Amita Verma