UGC NET Application Form 2021 : ਯੂਜੀਸੀ ਨੈੱਟ ਪ੍ਰੀਖਿਆ ਦੇ ਐਪਲੀਕੇਸ਼ਨ ਫਾਰਮ 'ਚ ਸੁਧਾਰ ਲਈ ਕੁਰੈਕਸ਼ਨ ਵਿੰਡੋ ਖੁੱਲ੍ਹ ਗਈ ਹੈ। ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ ਐੱਨਟੀਏ ਨੇ 12 ਮਾਰਚ 2021 ਨੂੰ ਫਾਰਮ ਵਿਚ ਸੁਧਾਰ ਕਰਨ ਲਈ ਵਿੰਡੋ ਖੋਲ੍ਹ ਦਿੱਤੀ ਹੈ। ਅਜਿਹੇ ਵਿਚ ਜਿਨ੍ਹਾਂ ਉਮੀਦਵਾਰਾਂ ਨੂੰ 2 ਫਰਵਰੀ ਤੋਂ 9 ਮਾਰਚ 2021 ਤਕ ਯੂਜੀਸੀ ਨੈੱਟ ਲਈ ਅਪਲਾਈ ਕੀਤਾ ਸੀ, ਉਹ ਆਪਣੇ ਫਾਰਮ ਵਿਚ ਸੁਧਾਰ ਕਰ ਸਕਦੇ ਹਨ। ਉਮੀਦਵਾਰਾਂ ਨੂੰ ਕੁਰੈਕਸ਼ਨ ਲਈ ਐੱਨਟੀਏ ਯੂਜੀਸੀ ਦੀ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਜਾਣਾ ਪਵੇਗਾ। ਉੱਥੇ ਹੀ ਉਮੀਦਵਾਰ ਧਿਆਨ ਰੱਖਣ ਕਿ ਫਾਰਮ ਨੂੰ ਐਡਿਟ ਕਰਨ ਦੀ ਲਾਸਟ ਡੇਟ ਅੰਤਿਮ ਤਰੀਕ 16 ਮਾਰਚ, 2021 ਹੈ। ਅੰਤਿਮ ਤਰੀਕ ਬੀਤਣ ਤੋਂ ਬਾਅਦ ਕੋਈ ਬਦਲਾਅ ਸਵੀਕਾਰ ਨਹੀਂ ਕੀਤਾ ਜਾਵੇਗਾ।

UGC NET application form 2021 : ਇਨ੍ਹਾਂ ਤਰੀਕਾਂ ਦਾ ਰੱਖੋ ਖ਼ਿਆਲ

ਯੂਜੀਸੀ ਨੈੱਟ ਐਪਲੀਕੇਸ਼ਨ ਫਾਰਮ 2021 : 2 ਫਰਵਰੀ ਤੋਂ 9 ਮਾਰਚ, 2021

ਯੂਜੀਸੀ ਨੈੱਟ ਅਪਲਾਈ ਫਾਰਮ ਲਈ ਕੁਰੈਕਸ਼ਨ ਵਿੰਡੋ- 12 ਮਾਰਚ ਤੋਂ 16 ਮਾਰਚ, 2021

ਯੂਜੀਸੀ ਨੈੱਟ ਪ੍ਰੀਖਿਆ ਦੀ ਤਰੀਕ- 2 ਮਈ, 3, 4, 5, 6, 7, 10, 11, 12, 14 ਤੇ 17, 2021

ਉਮੀਦਵਾਰ ਧਿਆਨ ਰੱਖਣ ਕਿ ਕੁਰੈਕਸ਼ਨ ਸਹੂਲਤ ਦੀ ਮਦਦ ਨਾਲ, ਉਮੀਦਵਾਰ ਅਪਲਾਈ ਫਾਰਮ ਨੂੰ ਐਡਿਟ ਕਰਨ ਦੇ ਨਾਲ-ਨਾਲ ਸਕੈਨ ਕੀਤੀ ਗਈ ਤਸਵੀਰ 'ਚ ਵੀ ਸੁਧਾਰ ਕਰ ਸਕਦੇ ਹਨ। ਪਰ ਹਾਂ ਇਹ ਗੱਲ ਧਿਆਨ ਰੱਖਣ ਕੀ ਇਹ ਐੱਨਟੀਏ ਵੱਲੋਂ ਯੂਜੀਸੀ ਨੈੱਟ ਅਪਲਾਈ ਫਾਰਮ 'ਚ ਸੁਧਾਰ ਕਰਨ ਦਾ ਆਖ਼ਰੀ ਮੌਕਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਲ ਹੀ 'ਚ ਯੂਜੀਸੀ ਨੈੱਟ ਪ੍ਰੀਖਿਆ ਫਾਰਮ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ ਨੂੰ ਵਧਾ ਦਿੱਤਾ ਗਿਆ ਸੀ। ਇਸ ਮੁਤਾਬਿਕ ਪਹਿਲਾਂ ਇਸ ਪ੍ਰੀਖਿਆ ਲਈ 2 ਮਾਰਚ ਤਕ ਅਪਲਾਈ ਫਾਰਮ ਸਵੀਕਾਰ ਕੀਤੇ ਜਾ ਰਹੇ ਸਨ ਪਰ ਬਾਅਦ ਤਰੀਕ ਅੱਗੇ ਵਧਾ ਕੇ ਇਸ ਨੂੰ 9 ਮਾਰਚ ਕਰ ਦਿੱਤਾ ਸੀ।

Posted By: Seema Anand