ਨਵੀਂ ਦਿੱਲੀ, UGC NET 2021 : ਨੈਸ਼ਨਲ ਟੈਸਟਿੰਗ ਏਜੰਸੀ National Testing Agency, NTA ਨੇ ਯੂਜੀਪੀ ਨੈੱਟ ਪ੍ਰੀਖਿਆ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਇਸ ਮੁਤਾਬਕ ਉਮੀਦਵਾਰ ਹੁਣ 9 ਮਾਰਚ 2021 ਤਕ ਆਨਲਾਈਨ ਅਪਲਾਈ ਕਰ ਸਕਦੇ ਹਨ। ਅਜਿਹੇ 'ਚ ਜੋ ਵੀ ਉਮੀਦਵਾਰ ਇਸ ਪ੍ਰੀਖਿਆ ਲਈ ਹੁਣ ਤਕ ਅਪਲਾਈ ਨਹੀਂ ਕਰ ਸਕੇ ਉਨ੍ਹਾਂ ਨੂੰ ਐਨਟੀਏ ਨੇ ਵੱਡੀ ਰਾਹਤ ਦਿੰਦੇ ਹੋਏ ਕੁਝ ਹੋਰ ਦਿਨਾਂ ਦਾ ਮੌਕਾ ਦਿੱਤਾ ਹੈ। ਇਸ ਮੁਤਾਬਕ ਹੁਣ ਉਮੀਦਵਾਰ 9 ਅਧਿਕਾਰਤ ਪੋਰਟਲ 'ਤੇ ugcnet.nta.nic.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦੂਜੇ ਪਾਸੇ ਇਸ ਸਬੰਧ 'ਚ ਐਨਟੀਏ ਨੇ ਇਕ ਅਧਿਕਾਰਤ ਸੂਚਨਾ ਜਾਰੀ ਕੀਤੀ ਹੈ। ਇਸ ਮੁਤਾਬਕ ਯੂਜੀਸੀ ਨੈੱਟ ਪ੍ਰੀਖਿਆ ਦੀ ਆਖਰੀ ਡੇਟ ਵਧਾਉਣ ਦੇ ਸਬੰਧ 'ਚ ਉਮੀਦਵਾਰਾਂ ਦੀ ਬੇਨਤੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਪ੍ਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਡੇਟ 2 ਮਾਰਚ 2021 ਤਕ ਸੀ।


ਇਨ੍ਹਾਂ ਮਿਤੀਆਂ ਦਾ ਰੱਖੋ ਧਿਆਨ


ਆਨਲਾਈਨ ਅਪਲਾਈ ਦੀ ਸ਼ੁਰੂਆਤੀ ਪ੍ਰੀਖਿਆ ਮਿਤੀ - 2 ਫਰਵਰੀ 2021

ਆਨਲਾਈਨ ਅਪਲਾਈ ਦੀ ਆਖਰੀ ਮਿਤੀ- 9 ਮਾਰਚ 2021

ਫੀਸ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ- 10 ਮਾਰਚ 2021

ਕੁਰੇਕਸ਼ਨ ਵਿੰਡੋ ਓਪਨ 12 ਫਰਵਰੀ ਤੋਂ 16 ਮਾਰਚ 2021 ਤਕ

ਇਨ੍ਹਾਂ ਤਰੀਕਾਂ 'ਚ ਹੋਵੇਗੀ ਪ੍ਰੀਖਿਆ

ਯੂਜੀਸੀ ਨੈੱਟ ਪ੍ਰੀਖਿਆ 2 ਮਈ, 3,4,5,6,7,10,11,12,14 ਤੇ 17 ਮਈ 2021 ਨੂੰ ਕਰਵਾਈ ਜਾਵੇਗੀ।

Posted By: Ravneet Kaur