ਜੇਐੱਨਐੱਨ, ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (National Testing Agency-NTA) ਸ਼ਨਿਚਰਵਾਰ ਨੂੰ UGC NET December 2019 ਲਈ ਐਡਮਿਟ ਕਾਰਡ ਜਾਰੀ ਕਰਨ ਜਾ ਰਿਹਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਯੂਜੀਸੀ ਨੈੱਟ ਲਈ ਅਪਲਾਈ ਕੀਤਾ ਸੀ ਉਹ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਿਕ ਐਡਮਿਟ ਕਾਰਡ 9 ਨਵੰਬਰ, 2019 ਨੂੰ ਯਾਨੀ ਅੱਜ ਜਾਰੀ ਕਰ ਦਿੱਤੇ ਜਾਣਗੇ। ਐਡਮਿਟ ਕਾਰਡ ਜਾਰੀ ਹੋਣ ਤੋਂ ਬਾਅਦ ਉਮੀਦਵਾਰ ugcnet.nta.nic.in 'ਤੇ ਜਾ ਕੇ ਡਾਊਨਲੋਡ ਕਰ ਸਕਣਗੇ।

ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਲਾਗਇਨ ਕਰਨਾ ਪਵੇਗਾ, ਇਸ ਤੋਂ ਬਾਅਦ ਆਸਾਨੀ ਨਾਲ ਐਡਮਿਟ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰੀਖਿਆ ਵਾਲੇ ਦਿਨ ਉਮੀਦਵਾਰਾਂ ਨੂੰ ਆਪਣਾ ਕ੍ਰੈਡਿਟ ਕਾਰਡ ਨਾਲ ਲਿਆਉਣਾ ਜ਼ਰੂਰੀ ਹੋਵੇਗਾ।

UGC NET 2019 Admit Card : ਇੰਝ ਕਰੋ ਡਾਊਨਲੋਡ-

ਸਟੈੱਪ-1 : ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ugcnet.nta.nic.in 'ਤੇ ਜਾਓ।

ਸਟੈੱਪ-2 : ਹੁਣ ਵੈੱਬਸਾਈਟ 'ਤੇ ਮੌਜੂਦ ਐਡਮਿਟ ਕਾਰਡ ਦੇ ਲਿੰਕ 'ਤੇ ਕਲਿੱਕ ਕਰੋ।

ਸਟੈੱਪ-3 : ਹੁਣ ਆਪਣੇ ਲਾਗਇਨ ਕ੍ਰੈਡੈਂਸ਼ਿਅਲਜ਼ ਦਰਜ ਕਰੋ।

ਸਟੈੱਪ-4 : ਹੁਣ ਆਪਣਾ UGC NET December 2019 ਐਡਮਿਟ ਕਾਰਡ ਡਾਊਨਲੋਡ ਕਰ ਲਉ।

ਜ਼ਿਕਰਯੋਗ ਹੈ ਕਿ ਯੂਜੀਸੀ ਨੈੱਟ ਐਡਮਿਟ ਕਾਰਡ 'ਤੇ ਪ੍ਰੀਖਿਆ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਮੌਜੂਦ ਹੋਣਗੀਆਂ। ਜਿਵੇਂ ਉਮੀਦਵਾਰ ਦਾ ਨਾਂ, ਰੋਲ ਨੰਬਰ, ਪ੍ਰੀਖਿਆ ਕੇਂਦਰ ਦਾ ਨਾਂ ਤੇ ਪਤਾ, ਰਿਪੋਰਟਿੰਗ ਟਾਈਮ, ਐਗਜ਼ਾਮੀਨੇਸ਼ਨ ਸ਼ਡਿਊਲ, ਉਮੀਦਵਾਰ ਦੀ ਫੋਟੋਗ੍ਰਾਫ, ਦਸਤਖ਼ਤ ਤੇ ਸਾਰੇ ਦਿਸ਼ਾ-ਨਿਰਦੇਸ਼ ਲਿਖੇ ਹੋਣਗੇ। ਉਮੀਦਵਾਰ ਸਮੇਂ ਸਿਰ ਆਪਣਾ ਐਡਮਿਟ ਕਾਰਡ ਡਾਊਨਲੋਟ ਕਰ ਲੈਣ ਤਾਂ ਜੋ ਉਸ ਵਿਚ ਕੋਈ ਗੜਬੜ ਲੱਗੇ ਤਾਂ ਸਮਾਂ ਰਹਿੰਦੇ ਉਸ ਨੂੰ ਠੀਕ ਕਰਵਾਇਆ ਜਾ ਸਕੇ। ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਜੇਕਰ ਐਡਮਿਟ ਕਾਰਡ 'ਤੇ ਕੋਈ ਵੀ ਜਾਣਕਾਰੀ ਗ਼ਲਤ ਹੋਵੇਗੀ ਤਾਂ ਉਹ ਮਾਨਤਾ ਪ੍ਰਾਪਤ ਨਹੀਂ ਹੋਵੇਗਾ। ਅਜਿਹੇ ਹਾਲਾਤ ਤੋਂ ਬਚਣ ਲਈ ਸਮੇਂ ਸਿਰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਉ।

Posted By: Seema Anand