ਜੇਐੱਨਐੱਨ, ਨਵੀਂ ਦਿੱਲੀ : UGC Guidelines 2021 : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਸਾਰੀਆਂ ਭਾਰਤੀ ਯੂਨੀਵਰਸਿਟੀਆਂ ਨੂੰ ਨੈਸ਼ਨਲ ਕੈਡੇਟ ਕਾਰਪਸ (NCC) ਨੂੰ ਜਨਰਲ ਇਲੈਕਟਿਵ ਕ੍ਰੈਡਿਟ ਕੋਰਸ (GECC) ਦੇ ਤੌਰ 'ਤੇ ਸ਼ਾਮਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਮਿਸ਼ਨ ਵੱਲੋਂ ਵੀਰਵਾਰ, 15 ਅਪ੍ਰੈਲ 2021 ਨੂੰ ਜਾਰੀ ਨੋਟਿਸ ਅਨੁਸਾਰ ਯੂਜੀਸੀ ਨੇ ਐੱਨਸੀਸੀ ਹੈੱਡਕੁਆਰਟਰ ਤੋਂ ਪ੍ਰਾਪਤ ਸਿਫਾਰਸ਼ ਅਨੁਸਾਰ ਐੱਨਸੀਸੀ ਦੇ ਜਾਰੀ ਕੀਤੇ ਗਏ ਸਿਲੇਬਸ ਨੂੰ 24 ਕ੍ਰੈਡਿਟ ਜ਼ਰੀਏ ਕੁੱਲ 4 ਸਮੈੱਸਟਰ 'ਚ ਵਿਦਿਆਰਥੀਆਂ ਨੂੰ ਕੋਰਸ ਸਿਲੈਕਸ਼ਨ ਦੌਰਾਨ ਉਪਲਬਧ ਕਰਵਾਇਆ ਜਾਵੇਗਾ। ਇਸ ਕੋਰਸ ਨੂੰ ਚੁਣਨ ਵਾਲੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਟ੍ਰੇਨਿੰਗ ਕਰਨ 'ਤੇ ਲੜੀਵਾਰ ਐੱਨਸੀਸੀ 'ਬੀ' ਤੇ ਫਿਰ ਐੱਨਸੀਸੀ 'ਸੀ' ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ ਐੱਨਸੀਸੀ ਕਰ ਚੁੱਕੇ ਉਮੀਦਵਾਰਾਂ ਨੂੰ ਉੱਚ ਪੱਧਰੀ ਵਿਦਿਅਕ ਅਦਾਰਿਆਂ 'ਚ ਦਾਖ਼ਲੇ ਦੇ ਨਾਲ-ਨਾਲ ਰੁਜ਼ਗਾਰ ਪ੍ਰੋਤਸਾਹਣ ਸਮੇਤ ਕੇਂਦਰ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰੀ ਨੌਕਰੀਆਂ 'ਚ ਲਾਭ ਦਿੱਤੇ ਜਾਂਦੇ ਹਨ। ਇਨ੍ਹਾਂ ਲਾਭਾਂ ਦੀ ਸੂਬਾ ਵਾਰ ਸੂਚੀ ਦੇਖਣ ਲਈ ਹੇਠਾਂ ਦਿੱਤੇ ਗਏ ਅਧਿਕਾਰਤ ਨੋਟਿਸ ਦੇ ਲਿੰਕ 'ਤੇ ਜਾਓ।

ਇੱਥੇ ਦੇਖੋ ਕ੍ਰੈਡਿਟ ਸਕੀਮ ਸਮੇਤ ਅਧਿਕਾਰਤ ਨੋਟਿਸ

ਨਵੀਂ ਕੌਮੀ ਸਿੱਖਿਆ ਨੀਤੀ (NEP 2020) ਤੋਂ ਪ੍ਰੇਰਿਤ ਹੈ ਕਦਮ

ਯੂਜੀਸੀ ਵੱਲੋਂ ਜਾਰੀ ਅਪਡੇਟ ਅਨੁਸਾਰ ਐੱਨਸੀਸੀ ਨੂੰ ਯੂਨੀਵਰਸਿਟੀਆਂ 'ਚ ਜਨਰਲ ਇਲੈਕਟਿਵ ਕ੍ਰੈਡਿਟ ਕੋਰਸ ਦੇ ਤੌਰ 'ਤੇ ਉਪਲਬਧ ਕਰਵਾਉਣ ਦਾ ਫ਼ੈਸਲਾ ਨਵੀਂ ਕੌਮੀ ਸਿੱਖਿਆ ਨੀਤੀ ਦੀਆਂ ਵਿਵਸਥਾਵਾਂ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਐੱਨਈਪੀ 2020 ਚ ਗ੍ਰੈਜੂਏਸ਼ਨ ਤੇ ਉੱਚ ਪੱਧਰੀ ਸਿਲੇਬਸਾਂ 'ਚ 'ਚੁਆਇਸ ਬੇਸਡ ਕ੍ਰੈਡਿਟ ਸਿਸਟਮ (CBCS)' ਲਾਗੂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ, ਜਿਸ ਤਹਿਤ ਸਟੂਡੈਂਡਸ ਨੂੰ ਯੂਨੀਵਰਸਿਟੀਆਂ ਵੱਲੋਂ ਨਿਰਧਾਰਤ ਕੋਰਸ/ਵਿਸ਼ਾ ਪੜ੍ਹਨ ਦੀ ਬਜਾਏ ਆਪਣੇ ਪਸੰਦੀਦਾ ਵਿਸ਼ੇ/ਕੋਰਸ ਨੂੰ ਚੁਣਨ ਦੀ ਛੋਟ ਦਿੱਤੀ ਜਾਵੇਗੀ। ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ੇ/ਕੋਰਸ ਨੂੰ ਪੂਰਾ ਕਰਨ 'ਤੇ ਕ੍ਰੈਡਿਟ ਜਾਰੀ ਕੀਤਾ ਜਾਵੇਗਾ ਤੇ ਪੂਰੇ ਸਿਲੇਬਸ ਲਈ ਨਿਰਧਾਰਤ ਕ੍ਰੈਡਿਟ ਦੀ ਗਿਣਤੀ ਪੂਰੀ ਕਰਨ 'ਤੇ ਡਿਗਰੀ ਦਿੱਤੀ ਜਾਵੇਗੀ।

Posted By: Seema Anand